ਦੁਬਈ- ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ 'ਤੇ ਪੰਜਾਬ ਕਿੰਗਜ਼ ਦੇ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਦੇ ਦੌਰਾਨ ਹੌਲੀ ਓਵਰ ਰਫ਼ਤਾਰ ਦੇ ਲਈ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਰਾਇਲਜ਼ ਨੇ ਮੰਗਲਵਾਰ ਨੂੰ ਇਸ ਮੈਚ 'ਚ ਦੋ ਦੌੜਾਂ ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਤੇਜ਼ ਗੇਂਦਬਾਜ਼ ਕਾਰਤਿਕ ਤਿਆਗੀ ਨੇ ਆਖ਼ਰੀ ਓਵਰ 'ਚ ਨਿਕੋਲਸ ਪੂਰਨ ਤੇ ਦੀਪਕ ਹੁੱਡਾ ਦੀਆਂ ਵਿਕਟਾਂ ਲਈਆਂ ਤੇ ਸਿਰਫ਼ ਇਕ ਦੌੜ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਦੇ ਅਰਸ਼ਦੀਪ ਸਿੰਘ ਨੇ ਹਾਸਲ ਕੀਤੀਆਂ 5 ਵਿਕਟਾਂ, ਬਣਾਏ ਇਹ ਵੱਡੇ ਰਿਕਾਰਡ
ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨੇ ਬਿਆਨ 'ਚ ਕਿਹਾ, ‘‘ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ 'ਤੇ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਪੰਜਾਬ ਕਿੰਗਜ਼ ਦੇ ਖ਼ਿਲਾਫ਼ ਖੇਡੇ ਗਏ ਆਈ. ਪੀ. ਐਂਲ. ਮੈਚ ਦੇ ਦੌਰਾਨ ਹੌਲੀ ਓਵਰ ਰਫ਼ਤਾਰ ਲਈ ਜੁਰਮਾਨਾ ਲਾਇਆ ਗਿਆ ਹੈ।'' ਬਿਆਨ ਦੇ ਮੁਤਾਬਕ ਆਈ. ਪੀ. ਐੱਲ. ਆਚਾਰ ਸੰਹਿਤਾ ਲਈ ਹੌਲੀ ਓਵਰ ਗਤੀ ਨਾਲ ਸਬੰਧਤ ਨਿਯਮਾਂ ਦੇ ਤਹਿਤ ਟੀਮ ਪਹਿਲੀ ਵਾਰ ਤੈਅ ਸਮੇਂ 'ਚ ਓਵਰ ਪੂਰੇ ਨਹੀਂ ਕਰ ਸਕੀ ਤੇ ਇਸ ਲਈ ਸੈਮਸਨ 'ਤੇ 12 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।'' ਆਈ. ਪੀ. ਐੱਲ. ਬਹਾਲ ਹੋਣ ਦੇ ਬਾਅਦ ਟੀਮ ਦਾ ਇਹ ਪਹਿਲਾ ਮੈਚ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸ਼ਿਵ, ਸੰਜੀਤ, ਦੀਪਕ, ਤੇ ਰੋਹਿਤ ਨੇ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਜਿੱਤੇ ਸੋਨ ਤਮਗੇ
NEXT STORY