ਬੇਲਲਾਰੀ- ਰੋਹਿਤ ਮੋਰ ਨੇ ਜਿੱਥੇ ਸਾਬਕਾ ਚੈਂਪੀਅਨ ਮੁਹੰਮਦ ਹੁਸਾਮੂਦੀਨ ਨੂੰ ਹਰਾ ਕੇ ਉਲਟਫੇਰ ਕੀਤਾ, ਉੱਥੇ ਹੀ ਤਜਰਬੇਕਾਰ ਸ਼ਿਵ ਥਾਵਾ ਤੇ ਸੰਜੀਤ ਨੇ ਉਮੀਦਾਂ 'ਤੇ ਖਰਾ ਉਤਰਦੇ ਹੋਏ ਮੰਗਲਵਾਰ ਨੂੰ ਇੱਥੇ ਪੁਰਸ਼ ਰਾਸ਼ਟਰੀ ਮੁੱਕੇਬਾਜ਼ੀ ਵਿਚ ਆਪਣੇ-ਆਪਣੇ ਭਾਰ ਵਰਗਾਂ ਵਿਚ ਸੋਨ ਤਮਗੇ ਜਿੱਤ ਲਏ।
ਇਹ ਖ਼ਬਰ ਪੜ੍ਹੋ- ਰੋਮਾਨੀਆਈ ਟੈਨਿਸ ਖਿਡਾਰਨ ਸਿਮੋਨਾ ਹਾਲੇਪ ਨੇ ਕੀਤਾ ਵਿਆਹ, ਸ਼ੇਅਰ ਕੀਤੀ ਤਸਵੀਰ
ਦੀਪਕ ਕੁਮਾਰ (51 ਕਿ. ਗ੍ਰਾ.) ਆਕਾਸ਼ (54 ਕਿ. ਗ੍ਰਾ.) ਆਕਾਸ਼ (67 ਕਿ. ਗ੍ਰਾ.), ਸੁਮਿਤ (75 ਕਿ. ਗ੍ਰਾ.) ਸਚਿਨ ਕੁਮਾਰ (80 ਕਿ. ਗ੍ਰਾ.), ਲਕਸ਼ਯ (86 ਕਿ. ਗ੍ਰਾ.) ਤੇ ਨਰਿੰਦਰ (92 ਕਿ. ਗ੍ਰਾ. ਤੋਂ ਵੱਧ) ਨੇ ਆਪਣੇ-ਆਪਣੇ ਫਾਈਨਲ ਮੁਕਾਬਲੇ ਜਿੱਤ ਕੇ ਸੋਨ ਤਮਗੇ ਨੇ ਆਪਣੇ ਨਾਂ ਕੀਤੇ। ਇਹ ਸਾਰੇ ਆਰਮੀ ਦੇ ਮੁੱਕੇਬਾਜ਼ ਹਨ। ਰਾਸ਼ਟਰੀ ਚੈਂਪੀਅਨਸ਼ਿਪ ਵਿਚ ਸਾਰੇ ਸੋਨ ਤਮਗਾ ਜੇਤੂ ਸਰਬੀਆ ਦੇ ਬੇਲਗ੍ਰਾਦ ਵਿਚ 24 ਅਕਤੂਬਰ ਤੋਂ 6 ਨਵੰਬਰ ਤੱਕ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਨਗੇ।
ਇਹ ਖ਼ਬਰ ਪੜ੍ਹੋ- ਤਾਲਿਬਾਨ ਨੇ ਅਫਗਾਨਿਸਤਾਨ 'ਚ IPL ਪ੍ਰਸਾਰਣ 'ਤੇ ਲਗਾਈ ਪਾਬੰਦੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
DC v SRH : ਪਹਿਲੇ ਗੇੜ ਦੀ ਫਾਰਮ ਬਰਕਰਾਰ ਰੱਖਣ ਉਤਰੇਗੀ ਦਿੱਲੀ ਕੈਪੀਟਲਸ
NEXT STORY