ਮੁੰਬਈ (ਭਾਸ਼ਾ) : ਮੁੰਬਈ ਕ੍ਰਿਕਟ ਸੰਘ (ਐਮ.ਸੀ.ਏ.) ਨੇ ਆਪਣੇ ਚੋਟੀ ਦੇ ਪਰਿਸ਼ਦ ਦੇ ਮੈਂਬਰਾਂ ਨੂੰ ਵਾਨਖੇੜੇ ਸਟੇਡੀਅਮ ਵਿਚ ਪ੍ਰਵੇਸ਼ ਲਈ ਕੋਵਿਡ-19 ਨੈਗੇਟਿਵ ਪ੍ਰਮਾਣ ਪੱਤਰ ਦਿਖਾਉਣ ਨੂੰ ਕਿਹਾ ਹੈ। ਇਹ ਸਟੇਡੀਅਮ ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਦੇ 10 ਮੈਚਾਂ ਦੀ ਮੇਜ਼ਬਾਨੀ ਕਰੇਗਾ। ਇਸ ਸਟੇਡੀਅਮ ਵਿਚ ਪਹਿਲਾ ਮੈਚ ਸ਼ਨੀਵਾਰ ਸ਼ਾਮ ਯਾਨੀ ਅੱਜ ਚੇਨਈ ਸੁਪਰ ਕਿੰਗਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ : IPL 2021: ਲਗਾਤਾਰ 9ਵੀਂ ਵਾਰ ਪਹਿਲਾ ਮੈਚ ਹਾਰੀ ਮੁੰਬਈ, ਰੋਹਿਤ ਬੋਲੇ- 'ਮੈਚ ਨਾਲੋਂ ਚੈਂਪੀਅਨਸ਼ਿਪ ਜਿੱਤਣਾ ਮਹੱਤਵਪੂਰਨ'
ਐਮ.ਸੀ.ਏ. ਦੇ ਸਕੱਤਰ ਸੰਜੇ ਨਾਇਕ ਨੇ ਆਪਣੇ ਸਾਰੇ ਮੈਂਬਰਾਂ ਨੂੰ ਨੋਟ ਵਿਚ ਲਿਖਿਆ, ‘ਪਰਿਸ਼ਦ ਦੇ ਪਿਆਰੇ ਮੈਂਬਰ, ਬੀ.ਸੀ.ਸੀ.ਆਈ. (ਭਾਰਤੀ ਕ੍ਰਿਕਟ ਬੋਰਡ) ਦੇ ਪ੍ਰੋਟੋਕਾਲ ਮੁਤਾਬਕ ਵਾਨਖੇੜੇ ਸਟੇਡੀਅਮ ਦੇ ਆਈ.ਪੀ.ਐਲ. 2021 ਮੈਚਾਂ ਲਈ ਸ਼ਿਰਕਤ ਕਰਨ ਵਾਲੇ ਸਾਰੇ ਅਧਿਕਾਰੀਆਂ ਨੂੰ ਮੈਚ ਦਿਨ ਤੋਂ 48 ਘੰਟੇ ਦਰਮਿਆਨ ਕਰਾਈ ਗਈ ਆਰ.ਟੀ.-ਪੀ.ਸੀ.ਆਰ. ਜਾਂਚ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਜ਼ਰੂਰੀ ਹੋਵੇਗਾ। ਉਨ੍ਹਾਂ ਕਿਹਾ, ‘ਇਹ ਜਾਂਚ ਉਨ੍ਹਾਂ ਲੋਕਾਂ ਲਈ ਵੀ ਜ਼ਰੂਰੀ ਹੈ, ਜਿਨ੍ਹਾਂ ਦਾ ਟੀਕਾਕਰਨ ਕਰ ਦਿੱਤਾ ਗਿਆ ਹੈ। ਇਸ ਰਿਪੋਰਟ ਨੂੰ ਮੈਚ ਦੇ ਹਰੇਕ ਦਿਨ ਸਟੇਡੀਅਮ ਵਿਚ ਪ੍ਰਵੇਸ਼ ਕਰਨ ਦੇ ਸਮੇਂ ਦਿਖਾਉਣਾ ਹੋਵੇਗਾ।’
ਇਹ ਵੀ ਪੜ੍ਹੋ : ...ਜਦੋਂ IPL ਸ਼ੁਰੂ ਹੋਣ ਤੋਂ ਪਹਿਲਾਂ ਮੈਦਾਨ ’ਚ ਪੁੱਜੇ ਅਦਾਕਾਰ ਰਣਵੀਰ ਸਿੰਘ
ਉਨ੍ਹਾਂ ਕਿਹਾ, ‘ਇਸ ਲਈ ਤੁਹਾਨੂੰ ਖ਼ੁਦ ਜਾਂਚ ਕਰਾਉਣ ਦੀ ਅਪੀਲ ਕੀਤੀ ਜਾਂਦੀ ਹੈ ਅਤੇ ਮੈਚ ਦੇ ਦਿਨ ਤੁਹਾਨੂੰ ਇਹ ਨੈਗੇਟਿਵ ਰਿਪੋਰਟ ਲਿਆਉਣੀ ਹੋਵੇਗੀ।’ ਵਾਨਖੇੜੇ ਸਟੇਡੀਅਮ ਵਿਚ 10 ਮੈਦਾਨਕਰਮੀ ਕੋਵਿਡ-19 ਪਾਜ਼ੇਟਿਵ ਪਾਏ ਗਏ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਬਾਅਦ ਵਿਚ ਨੈਗੇਟਿਵ ਆ ਚੁੱਕੇ ਹਨ। ਇਸ ਦੇ ਬਾਅਦ 2 ਹੋਰ ਮੈਦਾਨਕਰਮੀ ਅਤੇ ਇਕ ‘ਪਲੰਬਰ’ ਕੋਵਿਡ-19 ਪਾਜ਼ੇਟਿਵ ਪਾਇਆ ਗਿਆ ਹੈ।
ਇਹ ਵੀ ਪੜ੍ਹੋ : ਚਿੰਤਾਜਨਕ: ਵਿਸ਼ਵ ’ਚ 1 ਦਿਨ ’ਚ 9 ਲੱਖ ਤੋਂ ਜ਼ਿਆਦਾ ਲੋਕਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
RCB ਵੱਲੋਂ 15 ਕਰੋੜ ’ਚ ਖਰੀਦੇ ਗੇਂਦਬਾਜ਼ ਨੇ ਯਾਰਕਰ ਨਾਲ ਬੱਲੇ ਦੇ ਕਰ ਦਿੱਤੇ ਦੋ ਟੋਟੋ, ਦੇਖੋ ਮਜ਼ੇਦਾਰ ਵੀਡੀਓ
NEXT STORY