ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਓਪਨਿੰਗ ਮੈਚ ’ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਮੁੰਬਈ ਇੰਡੀਅਨਜ਼ (ਐੱਮ. ਆਈ.) ਨੂੰ ਇਕ ਰੋਮਾਂਚਕ ਮੁਕਾਬਲੇ ’ਚ ਦੋ ਵਿਕਟਾਂ ਨਾਲ ਹਰਾ ਦਿੱਤਾ। ਮੁੰਬਈ 2013 ’ਚ ਤੋਂ ਲਗਾਤਾਰ 9ਵੀਂ ਵਾਰ ਆਈ. ਪੀ. ਐੱਲ. ਦਾ ਓਪਨਿੰਗ ਮੈਚ ਹਾਰਿਆ। ਮੈਚ ਦੇ ਦੌਰਾਨ ਆਰ. ਸੀ. ਬੀ. ਦੇ ਬੱਲੇਬਾਜ਼ ਕਾਈਲ ਜੈਮੀਸਨ ਨੇ ਦਿਖਾ ਦਿੱਤਾ ਕਿ ਉਹ ਕਿਵੇਂ ਬੱਲੇਬਾਜ਼ਾਂ ’ਤੇ ਹਾਵੀ ਹੋ ਸਕਦੇ ਹਨ। ਦਰਅਸਲ, ਉਨ੍ਹਾਂ ਨੇ ਆਪਣੀ ਖ਼ਤਰਨਾਕ ਯਾਰਕਰ ਦੇ ਦਮ ’ਤੇ ਪਹਿਲੇ ਹੀ ਮੈਚ ’ਚ ਕਰੁਣਾਲ ਪੰਡਯਾ ਦਾ ਬੱਲਾ ਤੋੜ ਦਿੱਤਾ।
ਇਹ ਵੀ ਪੜ੍ਹੋ : RCB v MI : ਡਿਵਿਲੀਅਰਸ ਦੀ ਮੈਚ ਜੇਤੂ ਪਾਰੀ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਸਹਿਵਾਗ ਤੇ ਮਾਂਜਰੇਕਰ ਦੇ ਕੁਮੈਂਟ ਵਾਇਰਲ
ਟਾਸ ਹਾਰਨ ਦੇ ਬਾਅਦ ਬੱਲੇਬਾਜ਼ੀ ਕਰਨ ਉਤਰੇ ਮੁੰਬਈ ਇੰਡੀਅਨਜ਼ ਦੇ ਆਲਰਾਊਂਡਰ ਕਰੁਣਾਲ ਪੰਡਯਾ ਸਟ੍ਰਾਈਕ ਐਂਡ ’ਤੇ ਖੜ੍ਹੇ ਸਨ। ਦੂਜੇ ਪਾਸੇ ਗੇਂਦਬਾਜ਼ੀ ਲਈ ਜੈਮਿਸਨ ਮੌਜੂਦ ਸਨ। ਜੈਮਿਸਨ ਨੇ 19ਵੇਂ ਓਵਰ ਦੀ ਤੀਜੀ ਗੇਂਦ ਯਾਰਕਰ ਕਰਾਈ। ਗੇਂਦ ਜਿਵੇਂ ਹੀ ਕਰੁਣਾਲ ਪੰਡਯਾ ਦੇ ਬੱਲੇ ਨਾਲ ਲੱਗੀ ਤਾਂ ਬੱਲੇ ਦੇ ਦੋ ਟੁਕੜੇ ਹੋ ਗਏ। ਬੱਲਾ ਹੇਠਾਂ ਡਿੱਗ ਪਿਆ ਜਦਕਿ ਬੱਲੇ ਦੀ ਹੱਥੀ ਕਰੁਣਾਲ ਦੇ ਹੱਥ ’ਚ ਰਹਿ ਗਈ। ਇਸ ਨੂੰ ਦੇਖ ਕੇ ਕਰੁਣਾਲ ਨੂੰ ਹਾਸਾ ਆ ਗਿਆ। ਇਸ ਘਟਨਾ ਦੇ ਦੌਰਾਨ ਆਰ. ਸੀ. ਬੀ. ਦੇ ਕਪਤਾਨ ਵਿਰਾਟ ਕੋਹਲੀ ਵੀ ਬੇਹੱਦ ਹੈਰਾਨ ਸਨ। ਜ਼ਿਕਰਯੋਗ ਹੈ ਕਿ ਇਸ ਸਾਲ ਆਈ. ਪੀ. ਐੱਲ. ਨੀਲਾਮੀ ’ਚ ਆਰ. ਸੀ. ਬੀ. ਨੇ ਕਾਈਲ ਜੈੈਮਿਸਨ ਨੂੰ 15 ਕਰੋੜ ਰੁਪਏ ’ਚ ਖ਼ਰੀਦਿਆ ਹੈ।
ਮੈਚ ਦੀ ਗੱਲ ਕਰੀਏ ਤਾਂ ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕ੍ਰਿਸ ਲਿਨ ਦੀ 49 ਦੌੜਾਂ ਦੀ ਬਦੌਲਾਤ 159 ਦੌੜਾਂ ਬਣਾਈਆਂ। ਇਸ ਦੇ ਜਵਾਬ ’ਚ ਆਰ ਸੀ. ਬੀ. ਨੇ ਏ. ਬੀ. ਡਿਵਿਲੀਅਰਸ ਦੀਆਂ 48 ਦੌੜਾਂ ਦੀ ਪਾਰੀ ਕਾਰਨ 2 ਵਿਕਟਾਂ ਨਾਲ ਮੈਚ ਆਪਣੇ ਨਾਂ ਕਰਦੇ ਹੋਏ ਜੇਤੂ ਆਗਾਜ਼ ਕੀਤਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
RCB v MI : ਡਿਵਿਲੀਅਰਸ ਦੀ ਮੈਚ ਜੇਤੂ ਪਾਰੀ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਸਹਿਵਾਗ ਤੇ ਮਾਂਜਰੇਕਰ ਦੇ ਕੁਮੈਂਟ ਵਾਇਰਲ
NEXT STORY