ਨਵੀਂ ਦਿੱਲੀ (ਭਾਸ਼ਾ)-ਭਾਰਤ ਦੇ ਚੋਟੀ ਦੇ ਅੰਪਾਇਰ ਨਿਤਿਨ ਮੈਨਨ ਤੇ ਆਸਟ੍ਰੇਲੀਆ ਦੇ ਪਾਲ ਰੀਫੇਲ ਨਿੱਜੀ ਕਾਰਨਾਂ ਕਰਕੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਤੋਂ ਹਟ ਗਏ ਹਨ। ਪਤਾ ਲੱਗਾ ਹੈ ਕਿ ਇੰਦੌਰ ਦੇ ਰਹਿਣ ਵਾਲੇ ਮੈਨਨ ਦੀ ਪਤਨੀ ਤੇ ਮਾਂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਤੇ ਇਸ ਲਈ ਉਨ੍ਹਾਂ ਨੇ ਆਈ. ਪੀ. ਐੱਲ. ਦੇ ਜੈਵ ਸੁਰੱਖਿਅਤ ਮਾਹੌਲ ’ਚੋਂ ਬਾਹਰ ਨਿਕਲਣ ਦਾ ਫੈਸਲਾ ਕੀਤਾ। ਮੈਨਨ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਅੰਪਾਇਰਾਂ ਦੇ ਇਲੀਟ ਪੈਨਲ ’ਚ ਸ਼ਾਮਲ ਇਕੋ-ਇਕ ਭਾਰਤੀ ਹਨ। ਉਨ੍ਹਾਂ ਦੀ ਭਾਰਤ ਤੇ ਇੰਗਲੈਂਡ ਵਿਚਾਲੇ ਹਾਲ ਹੀ ’ਚ ਖਤਮ ਹੋਈ ਸੀਰੀਜ਼ ਦੌਰਾਨ ਵਧੀਆ ਅੰਪਾਇਰਿੰਗ ਲਈ ਕਾਫ਼ੀ ਸ਼ਲਾਘਾ ਹੋਈ ਸੀ।
ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਇਕ ਅਧਿਕਾਰੀ ਨੇ ਭਾਸ਼ਾ ਨੂੰ ਕਿਹਾ, ‘‘ਹਾਂ, ਨਿਤਿਨ ਆਈ. ਪੀ. ਐੱਲ. ਤੋਂ ਹਟ ਗਏ ਹਨ ਕਿਉਂਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਕੋਵਿਡ-19 ਦੇ ਪਾਜ਼ੇਟਿਵ ਪਾਏ ਗਏ ਹਨ। ਉਹ ਹੁਣ ਸਾਰੇ ਮੈਚਾਂ ਦਾ ਸੰਚਾਲਨ ਕਰਨ ਦੀ ਹਾਲਤ ’ਚ ਨਹੀਂ ਹਨ।’’ ਰੀਫੇਲ ਨੇ ਭਾਰਤ ’ਚ ਕੋਵਿਡ-19 ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਆਸਟ੍ਰੇਲੀਆ ’ਚ ਯਾਤਰਾ ਦੀ ਪਾਬੰਦੀ ਲਾਉਣ ਕਾਰਨ ਆਈ. ਪੀ. ਐੱਲ. ਤੋਂ ਹਟਣ ਦਾ ਫੈਸਲਾ ਲਿਆ। ਮੈਨਨ ਟੂਰਨਾਮੈਂਟ ਤੋਂ ਹਟਣ ਵਾਲਾ ਦੂਸਰਾ ਭਾਰਤੀ ਹੈ। ਉਨ੍ਹਾਂ ਤੋਂ ਪਹਿਲਾਂ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਪਰਿਵਾਰ ਦੇ ਮੈਂਬਰਾਂ ਦੇ ਪਾਜ਼ੇਟਿਵ ਹੋਣ ਤੋਂ ਬਾਅਦ ਘਰ ਪਰਤਣ ਦਾ ਫੈਸਲਾ ਕੀਤਾ ਸੀ।
ਆਸਟੇ੍ਰਲੀਆ ਦੇ ਐਂਡ੍ਰਿਊ ਟਾਈ, ਕੇਨ ਰਿਚਰਡਸਨ ਤੇ ਐਡਮ ਜ਼ਾਂਪਾ ਭਾਰਤ ’ਚ ਸਿਹਤ ਸੰਕਟ ਨੂੰ ਦੇਖਦਿਆਂ ਆਈ. ਪੀ. ਐੱਲ. ਵਿਚਾਲੇ ਹੀ ਛੱਡ ਕੇ ਦੇਸ਼ ਪਰਤ ਗਏ। ਬੀ. ਸੀ. ਸੀ. ਆਈ. ਨੇ ਹਾਲਾਂਕਿ ਭਰੋਸਾ ਦਿੱਤਾ ਹੈ ਕਿ ਖਿਡਾਰੀ ਤੇ ਸਹਿਯੋਗੀ ਸਟਾਫ ਜੈਵ ਸੁਰੱਖਿਅਤ ਮਾਹੌਲ ’ਚ ਸੁਰੱਖਿਅਤ ਹਨ। ਬੀ. ਸੀ. ਸੀ. ਆਈ. ਮੈਨਨ ਤੇ ਰੀਫੇਲ ਦੀ ਥਾਂ ਆਪਣੇ ਅੰਪਾਇਰ ਪੂਲ ਤੋਂ ਨਵੇਂ ਅੰਪਾਇਰਾਂ ਦੀ ਨਿਯੁਕਤੀ ਕਰ ਸਕਦਾ ਹੈ।
IPL 2021: ਰਾਜਸਥਾਨ ਖ਼ਿਲਾਫ਼ ਜੇਤੂ ਲੈਅ ਫੜਨ ਉਤਰੇਗੀ ਮੁੰਬਈ
NEXT STORY