ਸਪੋਰਟਸ ਡੈਸਕ- ਰਾਜਸਥਾਨ ਰਾਇਲਜ਼ ਦੇ ਖ਼ਿਲਾਫ਼ ਖੇਡੇ ਗਏ ਆਈ. ਪੀ. ਐੱਲ. 2022 ਦੇ 24ਵੇਂ ਮੈਚ 'ਚ ਗੁਜਰਾਤ ਟਾਈਟਨਸ ਨੇ 37 ਦੌੜਾਂ ਨਾਲ ਜਿੱਤ ਦਰਜ ਕੀਤੀ। ਮੈਚ ਦੇ ਦੌਰਾਨ ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਹਾਰਦਿਕ ਪੰਡਯਾ ਦੇ ਬੁਲੇਟ ਥ੍ਰੋਅ ਦੇ ਅੱਗੇ ਟਿਕ ਨਹੀਂ ਸਕੇ ਤੇ ਸਿਰਫ਼ 11 ਦੌੜਾਂ ਬਣਾ ਆਊਟ ਹੋ ਗਏ। ਹਾਰਦਿਕ ਦਾ ਥ੍ਰੋਅ ਇੰਨਾ ਜ਼ਬਰਦਸਤ ਸੀ ਕਿ ਵਿਕਟ ਵੀ ਟੁੱਟ ਗਈ।
ਇਹ ਵੀ ਪੜ੍ਹੋ : ਵਾਟਸਨ ਦੀ ਟਾਪ-5 ਬੱਲੇਬਾਜ਼ਾਂ ਦੀ ਸੂਚੀ 'ਚ ਕੋਹਲੀ ਚੋਟੀ 'ਤੇ, ਜਾਣੋ ਲਿਸਟ 'ਚ ਕਿਹੜੇ ਖਿਡਾਰੀ ਹਨ ਸ਼ਾਮਲ
ਰਾਜਸਥਾਨ ਰਾਇਲਸ ਦੇ 193 ਦੌੜਾਂ ਦਾ ਪਿੱਛਾ ਕਰਨ ਦੇ ਦੌਰਾਨ ਇਹ ਘਟਨਾ ਵਾਪਰੀ। ਸੈਮਸਨ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਤੇ 11 ਗੇਂਦਾਂ 'ਚ 11 ਦੌੜਾਂ ਬਣਾ ਕੇ ਖੇਡ ਰਹੇ ਸਨ। ਅੱਠਵੇਂ ਓਵਰ ਦੀ ਤੀਜੀ ਗੇਂਦ 'ਤੇ ਸੈਮਸਨ ਦੌੜ ਲੈਣ ਲਈ ਭੱਜੇ ਤੇ ਪੰਡਯਾ ਨੇ ਗੇਂਦ ਹੱਥ 'ਚ ਲੈਂਦੇ ਹੀ ਉਸ ਨੂੰ ਬਿਨਾ ਕਿਸੇ ਦੇਰੀ ਦੇ ਬੁਲੇਟ ਦੀ ਰਫ਼ਤਾਰ ਨਾਲ ਵਿਕਟ 'ਤੇ ਮਾਰ ਦਿੱਤਾ। ਗੇਂਦ ਮਿਡਲ ਵਿਕਟ 'ਤੇ ਲੱਗੀ ਤੇ ਸੈਮਸਨ ਆਊਟ ਹੋ ਗਏ। ਨਾਲ ਹੀ ਵਿਕਟ ਵੀ ਟੁੱਟ ਗਈ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ : IPL 2022 : ਹਾਰਦਿਕ ਪੰਡਯਾ ਨੇ ਚਲਦੇ ਮੈਚ 'ਚ ਮੈਦਾਨ ਛੱਡਣ ਦਾ ਦੱਸਿਆ ਕਾਰਨ
ਮੈਚ ਦੀ ਗੱਲ ਕਰੀਏ ਤਾਂ ਗੁਜਰਾਤ ਟਾਈਟਨਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹਾਰਦਿਕ ਪੰਡਯਾ ਦੀਆਂ 87 ਦੌੜਾਂ ਦੀ ਬਦੌਲਤ 4 ਵਿਕਟਾਂ ਗੁਆ ਕੇ 192 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਉਤਰੀ ਰਾਜਸਥਾਨ ਰਾਇਲਜ਼ ਦੇ ਜੋਸ ਬਟਲਰ ਨੇ ਅਰਧ ਸੈਂਕੜੇ (24 ਗੇਂਦਾਂ 'ਤੇ 54 ਦੌੜਾਂ) ਵਾਲੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਉਣ ਦੀ ਕੋਸ਼ਿਸ਼ ਕੀਤੀ ਪਰ ਬਾਕੀ ਖਿਡਾਰੀ ਕੁਝ ਖ਼ਾਸ ਕਮਾਲ ਨਾ ਕਰ ਸਕੇ ਜਿਸ ਕਾਰਨ ਰਾਜਸਥਾਨ ਰਾਇਲਜ਼ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2022 : ਹਾਰਦਿਕ ਪੰਡਯਾ ਨੇ ਚਲਦੇ ਮੈਚ 'ਚ ਮੈਦਾਨ ਛੱਡਣ ਦਾ ਦੱਸਿਆ ਕਾਰਨ
NEXT STORY