ਸਪੋਰਟਸ ਡੈਸਕ- ਗੁਜਰਾਤ ਟਾਈਟਨਸ ਨੇ ਰਾਜਸਥਾਨ ਰਾਇਲਜ਼ ਨੂੰ 37 ਦੌੜਾਂ ਨਾਲ ਹਰਾ ਕੇ ਮੈਚ ਆਪਣੇ ਨਾਂ ਕੀਤਾ। ਇਸ ਮੈਚ 'ਚ ਗੁਜਰਾਤ ਟਾਈਟਨਸ ਦੇ ਕਪਤਾਨ ਹਾਰਦਿਕ ਪੰਡਯਾ ਨੇ ਤੂਫਾਨੀ ਪਾਰੀ ਖੇਡਦੇ ਹੋਏ 87 ਦੌੜਾਂ ਬਣਾਈਆਂ। ਉਨ੍ਹਾਂ ਦੀ ਇਸ ਪਾਰੀ ਦੀ ਬਦੌਲਤ ਹੀ ਗੁਜਰਾਤ ਦੀ ਟੀਮ 192 ਦੌੜਾਂ ਬਣਾ ਸਕੀ। ਜਵਾਬ 'ਚ ਰਾਜਸਥਾਨ ਰਾਇਲਜ਼ ਦੀ ਟੀਮ 155 ਦੌੜਾਂ ਹੀ ਬਣਾ ਸਕੀ ਤੇ 37 ਦੌੜਾਂ ਨਾਲ ਮੈਚ ਹਾਰ ਗਈ। ਇਸ ਜਿੱਤ ਨਾਲ ਗੁਜਰਾਤ ਟਾਈਟਨਸ ਦੀ ਟੀਮ ਅੰਕ ਸਾਰਣੀ 'ਚ ਪਹਿਲੇ ਸਥਾਨ 'ਤੇ ਆ ਗਈ ਹੈ। ਮੈਚ ਦੇ ਬਾਅਦ ਹਾਰਦਿਕ ਪੰਡਯਾ ਨੇ ਕਿਹਾ ਕਿ ਜਿੱਤ ਹਮੇਸ਼ਾ ਚੰਗੀ ਹੁੰਦੀ ਹੈ।
ਇਹ ਵੀ ਪੜ੍ਹੋ : ਵਾਟਸਨ ਦੀ ਟਾਪ-5 ਬੱਲੇਬਾਜ਼ਾਂ ਦੀ ਸੂਚੀ 'ਚ ਕੋਹਲੀ ਚੋਟੀ 'ਤੇ, ਜਾਣੋ ਲਿਸਟ 'ਚ ਕਿਹੜੇ ਖਿਡਾਰੀ ਹਨ ਸ਼ਾਮਲ
ਗੇਂਦਬਾਜ਼ੀ ਕਰਦੇ ਸਮੇਂ ਹਾਰਦਿਕ ਪੰਡਯਾ ਮੈਚ ਦੇ ਵਿਚਾਲਿਓਂ ਹੀ ਓਵਰ ਛੱਡ ਕੇ ਮੈਦਾਨ ਤੋਂ ਬਾਹਰ ਚਲੇ ਗਏ। ਇਸ 'ਤੇ ਉਨ੍ਹਾਂ ਨੇ ਕਿਹਾ ਕਿ ਕ੍ਰੈਂਪ (ਖਿੱਚ ਪੈਣਾ) ਸੀ। ਮੈਨੂੰ ਇੰਨੀ ਦੇਰ ਤਕ ਬੱਲੇਬਾਜ਼ੀ ਕਰਨ ਦੀ ਆਦਤ ਨਹੀਂ ਹੈ। ਇਸ ਨੇ ਮੈਨੂੰ ਮੈਚ ਦੇ ਹਾਲਾਤ ਨੂੰ ਸਮਝਣ ਦਾ ਸਮਾਂ ਦਿੱਤਾ। ਅੱਜ ਮੈਨੂੰ ਲੈਅ ਮਿਲੀ ਤੇ ਮੈਂ ਇਹ ਪਾਰੀ ਖੇਡਣ ਦੀ ਯੋਜਨਾ ਬਣਾਈ। ਇਸ ਕਾਰਨ ਦੂਜੇ ਖਿਡਾਰੀ ਆਪਣੀ ਸੁਭਾਵਕ ਖੇਡ ਦਿਖਾ ਸਕੇ।
ਇਹ ਵੀ ਪੜ੍ਹੋ : IPL 2022 ਦੇ 24 ਮੈਚ ਪੂਰੇ : GT v RR ਮੈਚ ਤੋਂ ਬਾਅਦ ਪੁਆਇੰਟ ਟੇਬਲ ਬਦਲਿਆ, ਦੇਖੋ ਤਾਜ਼ਾ ਸਥਿਤੀ
ਹਾਰਦਿਕ ਪੰਡਯਾ ਨੇ ਅੱਗੇ ਕਿਹਾ ਕਿ ਮੈਂ ਪਹਿਲਾਂ ਵੀ ਇਹ ਕਰ ਚੁੱਕਾ ਹਾਂ ਜਿੱਥੇ ਮੈਂ 12 ਗੇਂਦਾਂ 'ਤੇ 30 ਦੌੜਾਂ ਬਣਾਈਆਂ। ਕਪਤਾਨੀ 'ਤੇ ਪੰਡਯਾ ਨੇ ਕਿਹਾ ਕਿ ਇਹ ਹਮੇਸ਼ਾ ਮਜ਼ੇਦਾਰ ਰਹੀ ਹੈ। ਟੀਮ ਦੇ ਖਿਡਾਰੀ ਆਪਸ 'ਚ ਚੰਗੀ ਤਰ੍ਹਾਂ ਇਕ ਦੂਜੇ ਨੂੰ ਸਮਝ ਚੁੱਕੇ ਹਨ। ਮੈਂ ਚਾਹੁੰਦਾ ਹਾਂ ਕਿ ਸਾਰੇ ਖ਼ੁਸ਼ ਰਹਿਣ। ਇਹ ਸਾਡੀ ਟੀਮ ਲਈ ਬਹੁਤ ਚੰਗਾ ਰਹੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸ੍ਰੀਲੰਕਾ ਦੇ ਸਾਬਕਾ ਕ੍ਰਿਕਟਰ ਧੰਮਿਕਾ ਪ੍ਰਸਾਦ ਨੇ 24 ਘੰਟਿਆਂ ਦੀ ਭੁੱਖ ਹੜਤਾਲ ਕੀਤੀ ਸ਼ੁਰੂ, ਜਾਣੋ ਵਜ੍ਹਾ
NEXT STORY