ਖੇਡ ਡੈਸਕ- ਗੁਜਰਾਤ ਟਾਈਟਨਸ ਨੂੰ ਆਖ਼ਰਕਾਰ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) 2022 ਦੇ ਡੈਬਿਊ ਮੈਚ 'ਚ ਜਿੱਤ ਨਸੀਬ ਹੋਈ। ਨਵੀਂ ਟੀਮ ਲਖਨਊ ਸੁਪਰ ਜਾਇੰਟਸ ਦੇ ਖ਼ਿਲਾਫ਼ ਵਾਨਖੇੜੇ ਦੇ ਮੈਦਾਨ 'ਤੇ ਖੇਡਣ ਉਤਰੀ ਗੁਜਰਾਤ ਦੀ ਟੀਮ ਨੂੰ ਹਾਰਦਿਕ ਪੰਡਯਾ ਦੇ ਇਲਾਵਾ ਮੁਹੰਮਦ ਸ਼ੰਮੀ ਦਾ ਖ਼ੂਬ ਸਹਾਰਾ ਮਿਲਿਆ।
ਇਹ ਵੀ ਪੜ੍ਹੋ : IPL 2022 : ਅੱਜ ਹੈਦਰਾਬਾਦ ਤੇ ਰਾਜਸਥਾਨ ਦਰਮਿਆਨ ਹੋਵੇਗਾ ਮੁਕਾਬਲਾ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ
ਲਖਨਊ ਤੋਂ ਮਿਲੇ 159 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਗੁਜਰਾਤ ਨੇ ਤੇਵਤੀਆ ਤੇ ਸਦਰੰਗਾਨੀ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਜਿੱਤ ਹਾਸਲ ਕੀਤੀ। ਬਤੌਰ ਕਪਤਾਨ ਪਹਿਲੀ ਜਿੱਤ ਹਾਸਲ ਕਰਕੇ ਹਾਰਦਿਕ ਕਾਫ਼ੀ ਖ਼ੁਸ਼ ਦਿਸੇ। ਉਨ੍ਹਾਂ ਕਿਹਾ ਸਾਡੇ ਲਈ ਦੋਵੇਂ ਪਾਸੇ ਰਹਿਣ ਤੇ ਸਿੱਖਣ ਲਈ ਸਹੀ ਖੇਡ ਸੀ। ਅਸੀਂ ਜਿੱਤ ਕੇ ਬਹੁਤ ਕੁਝ ਸਿੱਖਿਆ।
ਇਹ ਵੀ ਪੜ੍ਹੋ : IPL 2022 : ਗੁਜਰਾਤ ਨੇ ਲਖਨਊ ਨੂੰ 5 ਵਿਕਟਾਂ ਨਾਲ ਹਰਾਇਆ
ਹਾਰਦਿਕ ਨੇ ਇਸ ਦੌਰਾਨ ਸ਼ੰਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸ਼ੰਮੀ ਆਪਣੀ ਸੀਮ ਪੋਜ਼ੀਸ਼ਨ ਲਈ ਜਾਣੇ ਜਾਂਦੇ ਹਨ ਤੇ ਉਨ੍ਹਾਂ ਨੇ ਸਾਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਅਸੀਂ ਕਿਸੇ ਵੀ ਦਿਨ ਇਸ ਵਿਕਟ 'ਤੇ 160 ਦੌੜਾਂ ਬਣਾ ਲੈਂਦੇ। ਹੁਣ ਮੈਂ ਚੌਥੇ ਨੰਬਰ 'ਤੇ ਹੀ ਬੱਲੇਬਾਜ਼ੀ ਕਰਾਂਗਾ, ਕਿਉਂਕਿ ਮੈਂ ਆਪਣੇ ਤਜਰਬੇ ਨਾਲ ਦਬਾਅ ਬਣਾਉਣਾ ਚਾਹੁੰਦਾ ਹਾਂ ਤਾਂ ਜੋ ਦੂਜੇ ਖੁਲ੍ਹ ਕੇ ਖੇਡ ਸਕਣ। ਅਸੀਂ ਇਕ ਟੀਮ ਦੇ ਤੌਰ 'ਤੇ ਜਿੱਤਣਾ ਚਾਹੁੰਦੇ ਹਾਂ ਤੇ ਕੋਈ ਵੀ ਯੋਗਦਾਨ ਇਸ ਤੋਂ ਦੂਰ ਨਹੀਂ ਲਿਜਾ ਸਕਦਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2022 : ਸੰਜੂ ਦਾ ਅਰਧ ਸੈਂਕੜਾ, ਰਾਜਸਥਾਨ ਨੇ ਹੈਦਰਾਬਾਦ ਨੂੰ ਦਿੱਤਾ 211 ਦੌੜਾਂ ਦਾ ਟੀਚਾ
NEXT STORY