ਸਪੋਰਟਸ ਡੈਸਕ- ਆਈਪੀਐੱਲ 2023 ਦਾ 44ਵਾਂ ਮੈਚ ਅੱਜ ਗੁਜਰਾਤ ਟਾਈਟਨਸ ਤੇ ਦਿੱਲੀ ਕੈਪੀਟਲਸ ਦਰਮਿਆਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਨੇ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ ਗੁਆ ਕੇ 130 ਦੌੜਾਂ ਬਣਾਈਆਂ ਤੇ ਗੁਜਰਾਤ ਨੂੰ ਜਿੱਤ ਲਈ 131 ਦੌੜਾਂ ਦਾ ਟੀਚਾ ਦਿੱਤਾ।
ਦਿੱਲੀ ਦੇ ਬੱਲੇਬਾਜ਼ਾਂ 'ਤੇ ਗੁਜਰਾਤ ਦੇ ਗੇਂਦਬਾਜ਼ਾਂ ਖਾਸ ਕਰਕੇ ਮੁਹੰਮਦ ਸ਼ੰਮੀ ਨੇ ਕਹਿਰ ਵਰ੍ਹਾ ਦਿੱਤਾ। ਦਿੱਲੀ ਲਈ ਬੱਲੇਬਾਜ਼ੀ ਕਰਨ ਆਏ ਫਿਲ ਸਾਲਟ 0 ਦੌੜ, ਕਪਤਾਨ ਡੇਵਿਡ ਵਾਰਨਰ 2 ਦੌੜਾਂ, ਰਿਲੀ ਰੋਸੋਵ 8 ਦੌੜਾਂ, ਮਨੀਸ਼ ਪਾਂਡੇ 1 ਦੌੜ ਤੇ ਪ੍ਰੀਅਮ ਗਰਗ 10 ਦੌੜਾਂ ਬਣਾ ਆਊਟ ਹੋਏ।
ਇਹ ਵੀ ਪੜ੍ਹੋ : ਸੰਘਰਸ਼ : ਜਿਸ ਮੈਦਾਨ ’ਤੇ ਕਦੇ ਵੇਚੇ ਸੀ ਗੋਲਗੱਪੇ, ਉਸੇ ’ਤੇ ਜਾਇਸਵਾਲ ਨੇ ਲਾਇਆ ਸੈਂਕੜਾ
ਮੁਹੰਮਦ ਸ਼ੰਮੀ ਨੇ ਇਕੱਲੇ ਹੀ ਦਿੱਲੀ ਦੇ ਚਾਰ ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜਿਆ। ਇਸ ਤੋਂ ਬਾਅਦ ਅਕਸ਼ਰ ਪਟੇਲ ਤੇ ਅਮਨ ਹਾਕਿਮ ਨੇ ਟਿਕ ਕੇ ਬੱਲੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਅਕਸ਼ਰ ਪਟੇਲ 27 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਿਆ। ਹਾਕਿਮ ਖਾਨ ਸਭ ਤੋਂ ਵੱਧ 51 ਦੌੜਾਂ ਬਣਾ ਆਊਟ ਹੋਏ। ਇਸ ਤੋਂ ਇਲਾਵਾ ਰਿਪਲ ਪਟੇਲ ਨੇ 23 ਦੌੜਾਂ ਦਾ ਯੋਗਦਾਨ ਦਿੱਤਾ। ਗੁਜਰਾਤ ਲਈ ਮੁਹੰਮਦ ਸ਼ੰਮੀ ਨੇ 4, ਰਾਸ਼ਿਦ ਖਾਨ ਨੇ 1 ਤੇ ਮੋਹਿਤ ਸ਼ਰਮਾ ਨੇ 2 ਵਿਕਟਾਂ ਲਈਆਂ।
ਪਲੇਇੰਗ ਇਲੈਵਨ
ਦਿੱਲੀ ਕੈਪੀਟਲਸ : ਡੇਵਿਡ ਵਾਰਨਰ (ਕਪਤਾਨ), ਫਿਲਿਪ ਸਾਲਟ (ਵਿਕਟਕੀਪਰ), ਮਨੀਸ਼ ਪਾਂਡੇ, ਰਿਲੀ ਰੋਸੋਵ, ਪ੍ਰਿਯਮ ਗਰਗ, ਅਕਸ਼ਰ ਪਟੇਲ, ਰਿਪਲ ਪਟੇਲ, ਅਮਨ ਹਾਕਿਮ ਖਾਨ, ਕੁਲਦੀਪ ਯਾਦਵ, ਐਨਰਿਕ ਨਾਰਤਜੇ, ਇਸ਼ਾਂਤ ਸ਼ਰਮਾ
ਗੁਜਰਾਤ ਟਾਈਟਨਸ : ਰਿਧੀਮਾਨ ਸਾਹਾ (ਵਿਕਟਕੀਪਰ), ਅਭਿਨਵ ਮਨੋਹਰ, ਹਾਰਦਿਕ ਪੰਡਯਾ (ਕਪਤਾਨ), ਵਿਜੇ ਸ਼ੰਕਰ, ਡੇਵਿਡ ਮਿਲਰ, ਰਾਹੁਲ ਤੇਵਤੀਆ, ਰਾਸ਼ਿਦ ਖਾਨ, ਨੂਰ ਅਹਿਮਦ, ਮੁਹੰਮਦ ਸ਼ੰਮੀ, ਮੋਹਿਤ ਸ਼ਰਮਾ, ਜੋਸ਼ੂਆ ਲਿਟਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਹਾਰ ਦੇ ਬਾਵਜੂਦ ਜਾਇਸਵਾਲ ਲਈ ਖੁਸ਼ ਹਾਂ : ਸੈਮਸਨ
NEXT STORY