ਲਖਨਊ– ਆਈਪੀਐੱਲ 2023 ਦਾ 63ਵਾਂ ਮੈਚ ਅੱਜ ਲਖਨਊ ਸੁਪਰ ਜਾਇੰਟਸ ਤੇ ਮੁੰਬਈ ਇੰਡੀਅਨਜ਼ ਦਰਮਿਆਨ ਲਖਨਊ ਦੇ ਏਕਾਨਾ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਨੇ ਨਿਰਧਾਰਤ 20 ਓਵਰਾਂ 'ਚ 3 ਵਿਕਟਾਂ ਗੁਆ ਕੇ 177 ਦੌੜਾਂ ਬਣਾਈਆਂ। ਇਸ ਤਰ੍ਹਾਂ ਲਖਨਊ ਨੇ ਮੁੰਬਈ ਨੂੰ ਜਿੱਤ ਲਈ 178 ਦੌੜਾਂ ਦਾ ਟੀਚਾ ਦਿੱਤਾ। ਲਖਨਊ ਲਈ ਮਾਰਕ ਸਟੋਈਨਿ ਨੇ ਸਭ ਤੋਂ ਵੱਧ 89 ਦੌੜਾਂ ਬਣਾਈਆਂ। ਕਪਤਾਨ ਕਰੁਣਾਲ ਪੰਡਯਾ 49 ਦੌੜਾਂ ਦੇ ਨਿੱਜੀ ਸਕੋਰ 'ਤੇ ਰਿਟਾਰਇਰਡ ਹਰਟ ਹੋ ਕੇ ਪਵੇਲੀਅਨ ਪਰਤ ਗਏ ਸਨ। ਇਸ ਤੋਂ ਇਲਾਵਾ ਦੀਪਕ ਹੁੱਡਾ ਨੇ 5 ਦੌੜਾਂ, ਪ੍ਰੇਰਕ ਮਾਕੰਡ ਨੇ 0 ਦੌੜ, ਕੁਇੰਟਨ ਡੀ ਕਾਕ ਨੇ 16 ਦੌੜਾਂ ਤੇ ਨਿਕੋਲਸ ਪੂਰਨ ਨੇ 8 ਦੌੜਾਂ ਬਣਾਈਆਂ। ਮੁੰਬਈ ਲਈ ਜੇਸਨ ਬੇਹਰੋਨਡੋਰਫ ਨੇ 2 ਤੇ ਪੀਯੂਸ਼ ਚਾਵਲਾ ਨੇ 1 ਵਿਕਟ ਲਈਆਂ। ਟੂਰਨਾਮੈਂਟ ਦੇ ਆਖਰੀ ਗੇੜ ਵਿਚ ਫਾਰਮ ਵਿਚ ਪਰਤੀ ਮੁੰਬਈ ਇੰਡੀਅਨਜ਼ ਦਾ ਸਾਹਮਣਾ ਜਦੋਂ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ ਤਾਂ ਉਸਦਾ ਇਰਾਦਾ ਇਸ ਲੈਅ ਨੂੰ ਬਰਕਰਾਰ ਰੱਖ ਕੇ ਪਲੇਅ ਆਫ ਦਾ ਦਾਅਵਾ ਪੁਖਤਾ ਕਰਨ ਦਾ ਹੋਵੇਗਾ।
ਇਹ ਵੀ ਪੜ੍ਹੋ : ICC ਨੇ ਕ੍ਰਿਕਟ ਦੇ ਨਿਯਮਾਂ 'ਚ ਕੀਤੇ ਬਦਲਾਅ; Free Hit, ਸਾਫ਼ਟ ਸਿਗਨਲ ਸਣੇ ਇਨ੍ਹਾਂ ਨਿਯਮਾਂ 'ਚ ਆਈ ਤਬਦੀਲੀ
ਦੋਵੇਂ ਟੀਮਾਂ ਦੀ ਪਲੇਇੰਗ 11
ਲਖਨਊ ਸੁਪਰ ਜਾਇੰਟਸ : ਕਵਿੰਟਨ ਡੀ ਕਾਕ (ਵਿਕਟਕੀਪਰ), ਦੀਪਕ ਹੁੱਡਾ, ਪ੍ਰੇਰਕ ਮਾਂਕਡ, ਕਰੁਣਾਲ ਪੰਡਯਾ (ਕਪਤਾਨ), ਮਾਰਕਸ ਸਟੋਇਨਿਸ, ਨਿਕੋਲਸ ਪੂਰਨ, ਆਯੂਸ਼ ਬਡੋਨੀ, ਨਵੀਨ-ਉਲ-ਹੱਕ, ਰਵੀ ਬਿਸ਼ਨੋਈ, ਸਵਪਨਿਲ ਸਿੰਘ, ਮੋਹਸਿਨ ਖਾਨ
ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਕੈਮਰਨ ਗ੍ਰੀਨ, ਸੂਰਯਕੁਮਾਰ ਯਾਦਵ, ਨੇਹਲ ਵਢੇਰਾ, ਟਿਮ ਡੇਵਿਡ, ਰਿਤਿਕ ਸ਼ੌਕੀਨ, ਕ੍ਰਿਸ ਜੌਰਡਨ, ਪੀਯੂਸ਼ ਚਾਵਲਾ, ਜੇਸਨ ਬੇਹਰਨਡੋਰਫ, ਆਕਾਸ਼ ਮਧਵਾਲ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ
IPL Playoffs ਤੋਂ ਪਹਿਲਾਂ ਆਪਣੇ ਦੇਸ਼ ਪਰਤ ਜਾਵੇਗਾ ਇਹ ਖਿਡਾਰੀ, 16 ਕਰੋੜ ਦੇ ਖਿਡਾਰੀ ਨੇ ਬਣਾਈਆਂ 15 ਦੌੜਾਂ
NEXT STORY