ਨਵੀਂ ਦਿੱਲੀ : ਆਈਪੀਐੱਲ 2023 ਦਾ 28ਵਾਂ ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਤੇ ਦਿੱਲੀ ਕੈਪੀਟਲਜ਼ ਦਰਮਿਆਨ ਖੇਡਿਆ ਜਾ ਰਹੇ ਮੈਚ ਚ ਕੋਲਕਾਤਾ ਨੇ ਦਿੱਲੀ ਨੂੰ 128 ਦੌੜਾਂ ਦਾ ਟੀਚਾ ਦਿੱਤਾ ਹੈ। ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੋਲਕਾਤਾ ਨੂੰ ਪਹਿਲਾ ਝਟਕਾ ਸਲਾਮੀ ਬੱਲੇਬਾਜ਼ ਲਿਟਨ ਦਾਸ 4 ਦੌੜਾਂ ਬਣਾ ਮੁਕੇਸ਼ ਕੁਮਾਰ ਵਲੋਂ ਆਊਟ ਹੋਇਆ। ਕੋਲਕਾਤਾ ਦੀ ਦੂਜੀ ਵਿਕਟ ਵੈਂਕਟੇਸ਼ ਅਈਅਰ ਦੇ ਤੌਰ 'ਤੇ ਡਿੱਗੀ। ਵੈਂਕਟੇਸ਼ ਅਈਅਰ ਆਪਣਾ ਖਾਤਾ ਵੀ ਨਾ ਖੋਲ ਸਕੇ ਤੇ ਨਾਰਤਜੇ ਦਾ ਸ਼ਿਕਾਰ ਬਣੇ। ਕੋਲਕਾਤਾ ਨੂੰ ਤੀਜਾ ਝਟਕਾ ਨਿਤੀਸ਼ ਰਾਣਾ ਦੇ ਆਊਟ ਹੋਣ ਨਾਲ ਲੱਗਾ। ਨਿਤੀਸ਼ 4 ਦੌੜਾਂ ਬਣਾ ਆਊਟ ਹੋਇਆ। ਕੋਲਕਾਤਾ ਨੂੰ ਚੌਥਾ ਝਟਕਾ ਮਨਦੀਪ ਸਿੰਘ ਦੇ ਆਊਟ ਹੋਣ ਨਾਲ ਲੱਗਾ। ਮਨਦੀਪ 12 ਦੇ ਨਿੱਜੀ ਸਕੋਰ 'ਤੇ ਅਕਸ਼ਰ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਇਸ ਤਰ੍ਹਾਂ ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 10 ਵਿਕਟਾਂ ਗੁਆ ਕੇ 127 ਦੌੜਾਂ ਬਣਾਈਆਂ। ਇਸ ਤਰ੍ਹਾਂ ਕੋਲਕਾਤਾ ਨੇ ਦਿੱਲੀ ਨੂੰ ਜਿੱਤ ਲਈ 128 ਦੌੜਾਂ ਦਾ ਟੀਚਾ ਦਿੱਤਾ।
ਇਹ ਵੀ ਪੜ੍ਹੋ : IPL 2023 : ਲਖਨਊ ਦੀ ਸ਼ਾਨਦਾਰ ਜਿੱਤ, ਰਾਜਸਥਾਨ ਨੂੰ 10 ਦੌੜਾਂ ਨਾਲ ਹਰਾਇਆ
ਜ਼ਿਕਰਯੋਗ ਹੈ ਕਿ ਮੀਂਹ ਪੈਣ ਕਾਰਨ ਟਾਸ ਘੰਟਾ 15 ਮਿੰਟ ਦੇਰ ਨਾਲ ਹੋਈ। ਖਰਾਬ ਫਾਰਮ ਨਾਲ ਜੂਝ ਰਹੀ ਦਿੱਲੀ ਕੈਪੀਟਲਸ ਨੂੰ ‘ਕਰੋ ਜਾਂ ਮਰੋ’ ਦੇ ਮੁਕਾਬਲੇ ਵਿਚ ਹਰ ਹਾਲ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਰਾਉਣਾ ਪਵੇਗਾ ਦਿੱਲੀ ਇਸ ਸੈਸ਼ਨ ’ਚ ਅਜੇ ਤਕ 5 ਮੈਚ ਗੁਆ ਚੁੱਕੀ ਹੈ। ਦੂਜੇ ਪਾਸੇ ਕੇ. ਕੇ. ਆਰ. ਪਿਛਲੇ ਮੈਚ ਵਿਚ ਸਨਰਾਈਜ਼ਰਜ਼ ਹੈਦਰਾਬਾਦ ਹੱਥੋਂ ਮਿਲੀ ਹਾਰ ਨੂੰ ਭੁਲਾਉਣਾ ਚਾਹੇਗੀ। ਡੇਵਿਡ ਵਾਰਨਰ ਨੇ ਕੇਕੇਆਰ ਖ਼ਿਲਾਫ਼ 26 ਪਾਰੀਆਂ ਵਿੱਚ 145.64 ਦੀ ਸਟ੍ਰਾਈਕ ਰੇਟ ਨਾਲ 1018 ਦੌੜਾਂ ਬਣਾਈਆਂ ਹਨ। ਵਾਰਨਰ ਦੇ ਚਾਰ ਆਈਪੀਐੱਲ ਸੈਂਕੜਿਆਂ ਵਿੱਚੋਂ ਦੋ ਉਸ ਦੇ ਖਿਲਾਫ ਆਏ ਹਨ। ਕੁਲਦੀਪ ਯਾਦਵ ਆਪਣੀ ਸਾਬਕਾ ਟੀਮ ਲਈ ਖ਼ਤਰਨਾਕ ਰਿਹਾ ਹੈ, ਜਿਸ ਨੇ ਉਨ੍ਹਾਂ ਖ਼ਿਲਾਫ਼ ਸਿਰਫ਼ ਦੋ ਮੈਚਾਂ ਵਿੱਚ ਅੱਠ ਵਿਕਟਾਂ ਲਈਆਂ ਹਨ। ਇਸ ਲਈ ਕੋਲਕਾਤਾ ਵਾਰਨਰ ਤੇ ਕੁਲਦੀਪ ਨੂੰ ਲੈਅ 'ਚ ਆਉਣ ਦੇਣ ਦੀ ਕੋਸ਼ਿਸ਼ ਕਰੇਗੀ।
ਇਹ ਵੀ ਪੜ੍ਹੋ : ਸਚਿਨ ਤੇਂਦੁਲਕਰ ਦੇ ਪੁੱਤਰ ਦੀ ਤਾਰੀਫ 'ਚ ਬੋਲੇ ਗਾਵਸਕਰ, ਅਰਜੁਨ ਨੂੰ ਵਿਰਾਸਤ 'ਚ ਮਿਲਿਆ ਹੈ ਇਹ ਗੁਣ
ਟੀਮਾਂ
ਕੋਲਕਾਤਾ ਨਾਈਟ ਰਾਈਡਰਜ਼ : ਜੇਸਨ ਰਾਏ, ਲਿਟਨ ਦਾਸ (ਵਿਕਟਕੀਪਰ), ਵੈਂਕਟੇਸ਼ ਅਈਅਰ, ਨਿਤੀਸ਼ ਰਾਣਾ (ਕਪਤਾਨ), ਮਨਦੀਪ ਸਿੰਘ, ਆਂਦਰੇ ਰਸਲ, ਰਿੰਕੂ ਸਿੰਘ, ਸੁਨੀਲ ਨਰਾਇਣ, ਕੁਲਵੰਤ ਖੇਜਰੋਲੀਆ, ਉਮੇਸ਼ ਯਾਦਵ, ਵਰੁਣ ਚੱਕਰਵਰਤੀ
ਦਿੱਲੀ ਕੈਪੀਟਲਜ਼ : ਡੇਵਿਡ ਵਾਰਨਰ (ਕਪਤਾਨ), ਫਿਲਿਪ ਸਾਲਟ (ਵਿਕਟਕੀਪਰ), ਮਿਸ਼ੇਲ ਮਾਰਸ਼, ਮਨੀਸ਼ ਪਾਂਡੇ, ਅਕਸ਼ਰ ਪਟੇਲ, ਅਮਨ ਹਾਕਿਮ ਖਾਨ, ਲਲਿਤ ਯਾਦਵ, ਕੁਲਦੀਪ ਯਾਦਵ, ਐਨਰਿਕ ਨਾਰਤਜੇ, ਇਸ਼ਾਂਤ ਸ਼ਰਮਾ, ਮੁਕੇਸ਼ ਕੁਮਾਰ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2023 : ਸਿਰਾਜ ਨੇ ਲਈਆਂ 4 ਵਿਕਟਾਂ, ਬੈਂਗਲੁਰੂ ਨੇ ਪੰਜਾਬ ਨੂੰ 24 ਦੌੜਾਂ ਨਾਲ ਹਰਾਇਆ
NEXT STORY