ਮੋਹਾਲੀ– ਆਈਪੀਐੱਲ 2023 ਦਾ 27ਵਾਂ ਮੈਚ ਅੱਜ ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਪੰਜਾਬ ਕਿੰਗਜ਼ ਦਰਮਿਆਨ ਮੋਹਾਲੀ ਵਿਖੇ ਖੇਡਿਆ ਗਿਆ। ਮੈਚ 'ਚ ਬੈਂਗਲੁਰੂ ਨੇ ਪੰਜਾਬ ਨੂੰ 24 ਦੌੜਾਂ ਨਾਲ ਹਰਾਇਆ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ।ਪਹਿਲਾ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਨੇ ਫਾਫ ਡੁ ਪਲੇਸਿਸ ਤੇ ਵਿਰਾਟ ਕੋਹਲੀ ਦੇ ਸ਼ਾਨਦਾਰ ਅਰਧ ਸੈਂਕੜਿਆਂ ਦੇ ਦਮ 'ਤੇ ਨਿਰਧਾਰਤ 20 ਓਵਰਾਂ 'ਚ 4 ਵਿਕਟਾਂ ਗੁਆ ਕੇ 174 ਦੌੜਾਂ ਬਣਾਈਆਂ। ਇਸ ਤਰ੍ਹਾਂ ਬੈਂਗਲੁਰੂ ਨੇ ਪੰਜਾਬ ਨੂੰ ਜਿੱਤ ਲਈ 175 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਦੀ ਟੀਮ 18.02 ਓਵਰਾਂ 'ਚ ਆਲ ਆਊਟ ਹੋ ਕੇ 150 ਦੌੜਾਂ ਹੀ ਬਣਾ ਸਕੀ ਤੇ 24 ਦੌੜਾਂ ਨਾਲ ਮੈਚ ਹਾਰ ਗਈ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਰਸੀਬੀ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਵਿਰਾਟ ਕੋਹਲੀ 59 ਦੌੜਾਂ ਬਣਾ ਹਰਪ੍ਰੀਤ ਬਰਾੜ ਵਲੋਂ ਆਊਟ ਹੋਏ। ਵਿਰਾਟ ਨੇ ਆਪੀ 59 ਦੌੜਾਂ ਦਾ ਪਾਰੀ ਦੇ ਦੌਰਾਨ 5 ਚੌਕੇ ਤੇ 1 ਛੱਕਾ ਲਾਇਆ। ਇਸ ਤੋਂ ਪੰਜਾਬ ਨੂੰ ਦੂਜੀ ਸਫਲਤਾ ਗਲੇਨ ਮੈਕਸਵੇਲ ਦੇ ਆਊਟ ਹੋਣ ਨਾਲ ਮਿਲੀ। ਮੈਕਸਵੇਲ ਬਿਨਾ ਖਾਤਾ ਖੋਲੇ ਹਰਪ੍ਰੀਤ ਬਰਾੜ ਦਾ ਸ਼ਿਕਾਰ ਬਣੇ। ਬੈਂਗਲੁਰੂ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਫਾਫ ਡੁ ਪਲੇਸਿਸ 84 ਦੌੜਾਂ ਬਣਾ ਨਾਥਨ ਐਲਿਸ ਵਲੋਂ ਆਊਟ ਹੋਏ। ਡੁ ਪਲੇਸਿਸ ਨੇ ਆਪਣੀ 84 ਦੌੜਾਂ ਦੀ ਸ਼ਾਨਦਾਰ ਪਾਰੀ 'ਚ 5 ਚੌਕੇ ਤੇ 5 ਛੱਕੇ ਲਗਾਏ। ਪੰਜਾਬ ਲਈ ਅਰਸ਼ਦੀਪ ਸਿੰਘ ਨੇ 1, ਹਰਪ੍ਰੀਤ ਬਰਾੜ ਨੇ 2 ਤੇ ਨਾਥਨ ਐਲਿਸ ਨੇ 1 ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਭਾਰਤੀ ਫਿਜੀਓਥੈਰੇਪਿਸਟ ਮੀਨਾਕਸ਼ੀ ਨੇਗੀ ਦੀਆਂ ਸੇਵਾਵਾਂ ਲਵੇਗੀ ਸੀ. ਪੀ. ਐੱਲ. ਫ੍ਰੈਂਚਾਈਜ਼ੀ
ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਲਈ ਸਭ ਤੋਂ ਵੱਧ 46 ਦੌੜਾਂ ਪ੍ਰਭਸਿਮਰਨ ਸਿੰਘ ਨੇ ਬਣਾਈਆਂ। ਪ੍ਰਭਸਿਮਰਨ 3 ਚੌਕੇ ਤੇ 4 ਛੱਕਿਆਂ ਦੀ ਮਦਦ ਨਾਲ 46 ਦੌੜਾਂ ਬਣਾ ਪਾਰਨੇਲ ਵਲੋਂ ਆਊਟ ਹੋਏ। ਇਸ ਤੋਂ ਇਲਾਵਾ ਜਿਤੇਸ਼ ਸ਼ਰਮਾ ਨੇ 2 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ 41 ਦੌੜਾਂ ਬਣਾਈਆ। ਇਨ੍ਹਾਂ ਦੋਵਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਟਿਕ ਕੇ ਨਹੀਂ ਖੇਡ ਸਕਿਆ।
ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਨੂੰ ਪਹਿਲਾ ਝਟਕਾ ਅਥਰਵ ਤਾਇਡੇ ਦੇ ਆਊਟ ਹੋਣ ਨਾਲ ਲੱਗਾ। ਅਥਰਵ 4 ਦੌੜਾਂ ਦੇ ਨਿੱਜੀ ਸਕੋਰ 'ਤੇ ਸਿਰਾਜ ਵਲੋਂ ਆਊਟ ਹੋਇਆ। ਪੰਜਾਬ ਨੂੰ ਦੂਜਾ ਝਟਕਾ ਮੈਥਿਊ ਸ਼ਾਰਟ ਦੇ ਆਊਟ ਹੋਣ ਨਾਲ ਲੱਗਾ। ਮੈਥਿਊ 8 ਦੌੜਾਂ ਦੇ ਨਿੱਜੀ ਸਕੋਰ 'ਤੇ ਹਸਰੰਗਾ ਵਲੋਂ ਆਊਟ ਹੋਇਆ। ਪੰਜਾਬ ਦੀ ਤੀਜੀ ਵਿਕਟ ਲੀਆਮ ਲਿਵਿੰਗਸਟੋਨ ਦੇ ਆਊਟ ਹੋਣ ਨਾਲ ਡਿੱਗੀ। ਲਿਵਿੰਗਸਟੋਨ 2 ਦੌੜਾਂ ਬਣਾ ਸਿਰਾਜ ਦਾ ਸ਼ਿਕਾਰ ਬਣਿਆ। ਪੰਜਾਬ ਦੀ ਚੌਥੀ ਵਿਕਟ ਹਰਪ੍ਰੀਤ ਸਿੰਘ ਭਾਟੀਆ ਦੇ ਰਨ ਆਊਟ ਨਾਲ ਡਿੱਗੀ। ਹਰਪ੍ਰੀਤ ਨੂੰ ਸਿਰਾਜ ਨੇ ਆਊਟ ਕੀਤਾ।
ਪੰਜਾਬ ਨੂੰ ਪੰਜਵਾਂ ਝਟਕਾ ਕਪਤਾਨ ਸੈਮ ਕੁਰੇਨ ਦੇ ਆਊਟ ਹੋਣ ਨਾਲ ਲੱਗਾ। ਸੈਮ 10 ਦੌੜਾਂ ਬਣਾ ਹਸਰੰਗਾ ਦਾ ਸ਼ਿਕਾਰ ਬਣਿਆ। ਇਸ ਤੋਂ ਇਲਾਵਾ ਸ਼ਾਹਰੁਖ ਖਾਨ 7 ਦੌੜਾਂ ਬਣਾ ਆਊਟ ਹੋਇਆ। ਬੈਂਗਲੁਰੂ ਲਈ ਮੁਹੰਮਦ ਸਿਰਾਜ ਨੇ 2, ਵਾਨੇ ਵਾਰਨੇਲ ਨੇ 1 ਤੇ ਵਾਨਿੰਦੂ ਹਸਰੰਗਾ ਨੇ 2 ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਸੂਰਯਕੁਮਾਰ ਯਾਦਵ ICC ਟੀ-20 ਰੈਂਕਿੰਗ ’ਚ ਚੋਟੀ ’ਤੇ ਬਰਕਰਾਰ
ਟੀਮਾਂ
ਰਾਇਲ ਚੈਲੰਜਰਜ਼ ਬੈਂਗਲੁਰੂ : ਵਿਰਾਟ ਕੋਹਲੀ (ਕਪਤਾਨ), ਫਾਫ ਡੂ ਪਲੇਸਿਸ, ਮਹੀਪਾਲ ਲੋਮਰਰ, ਗਲੇਨ ਮੈਕਸਵੈੱਲ, ਸ਼ਾਹਬਾਜ਼ ਅਹਿਮਦ, ਦਿਨੇਸ਼ ਕਾਰਤਿਕ (ਵਿਕਟਕੀਪਰ), ਵਨਿੰਦੂ ਹਸਾਰੰਗਾ, ਸੁਯਸ਼ ਪ੍ਰਭੂਦੇਸਾਈ, ਹਰਸ਼ਲ ਪਟੇਲ, ਵੇਨ ਪਾਰਨੇਲ, ਮੁਹੰਮਦ ਸਿਰਾਜ
ਪੰਜਾਬ ਕਿੰਗਜ਼ : ਅਥਰਵ ਟਾਇਡੇ, ਮੈਥਿਊ ਸ਼ਾਰਟ, ਹਰਪ੍ਰੀਤ ਸਿੰਘ ਭਾਟੀਆ, ਲਿਆਮ ਲਿਵਿੰਗਸਟੋਨ, ਸੈਮ ਕੁਰੇਨ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਸ਼ਾਹਰੁਖ ਖਾਨ, ਹਰਪ੍ਰੀਤ ਬਰਾੜ, ਨਾਥਨ ਐਲਿਸ, ਰਾਹੁਲ ਚਾਹਰ, ਅਰਸ਼ਦੀਪ ਸਿੰਘ
ਨੋਟ : ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤੀ ਫਿਜੀਓਥੈਰੇਪਿਸਟ ਮੀਨਾਕਸ਼ੀ ਨੇਗੀ ਦੀਆਂ ਸੇਵਾਵਾਂ ਲਵੇਗੀ ਸੀ. ਪੀ. ਐੱਲ. ਫ੍ਰੈਂਚਾਈਜ਼ੀ
NEXT STORY