ਸਪੋਰਟਸ ਡੈਸਕ : IPL 2023 'ਚ ਬੁੱਧਵਾਰ ਨੂੰ ਲਖਨਊ ਸੁਪਰ ਜਾਇੰਟਸ ਨੇ ਰਾਜਸਥਾਨ ਰਾਇਲਸ ਨੂੰ 10 ਦੌੜਾਂ ਨਾਲ ਹਰਾਇਆ। ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਨੇ 155 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦੇ ਜਵਾਬ 'ਚ ਰਾਜਸਥਾਨ ਦੀ ਟੀਮ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 144 ਦੌੜਾਂ ਹੀ ਬਣਾ ਸਕੀ।
ਰਾਜਸਥਾਨ ਲਈ ਟੀਚੇ ਦਾ ਪਿੱਛਾ ਕਰਦਿਆਂ ਯਸ਼ਸਵੀ ਜੈਸਵਾਲ ਨੇ 35 ਗੇਂਦਾਂ ਵਿੱਚ 44 ਦੌੜਾਂ ਬਣਾਈਆਂ, ਜਦਕਿ ਕਪਤਾਨ ਜੋਸ ਬਟਲਰ ਨੇ 41 ਗੇਂਦਾਂ ਵਿੱਚ 40 ਦੌੜਾਂ ਬਣਾਈਆਂ। ਕਪਤਾਨ ਸੰਜੂ ਸੈਮਸਨ ਕੁਝ ਖਾਸ ਨਹੀਂ ਕਰ ਸਕੇ ਅਤੇ ਸਿਰਫ 2 ਦੌੜਾਂ ਹੀ ਬਣਾ ਸਕੇ, ਉਸ ਤੋਂ ਇਲਾਵਾ ਸ਼ਿਮਰੋਨ ਹੇਟਮਾਇਰ ਵੀ 2 ਦੌੜਾਂ ਹੀ ਬਣਾ ਸਕੇ। ਦੇਵਦੱਤ ਪਡੀਕਲ ਅਤੇ ਰਿਆਨ ਪਰਾਗ ਨੇ ਅੰਤ 'ਚ ਸ਼ਾਨਦਾਰ ਪਾਰੀ ਖੇਡੀ ਅਤੇ ਟੀਮ ਨੂੰ ਜਿੱਤ ਵੱਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਪਡੀਕਲ ਦੇ 26 ਦੌੜਾਂ 'ਤੇ ਆਊਟ ਹੋਣ ਤੋਂ ਬਾਅਦ ਜਿੱਤ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ। ਉਸ ਦੇ ਆਊਟ ਹੋਣ ਤੋਂ ਬਾਅਦ ਧਰੁਵ ਜੁਰੇਲ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ। ਅੰਤ ਵਿੱਚ ਰਿਆਨ ਪਰਾਗ ਨੇ ਨਾਬਾਦ 15 ਦੌੜਾਂ ਬਣਾਈਆਂ ਜਦਕਿ ਰਵੀਚੰਦਨ ਅਸ਼ਵਿਨ ਨੇ ਨਾਬਾਦ 3 ਦੌੜਾਂ ਬਣਾਈਆਂ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਨੇ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 154 ਦੌੜਾਂ ਬਣਾਈਆਂ। ਮਾਇਰਸ ਨੇ ਇਸ ਮੈਚ ਵਿੱਚ 42 ਗੇਂਦਾਂ ਵਿੱਚ 4 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 51 ਦੌੜਾਂ ਬਣਾਈਆਂ। ਕਪਤਾਨ ਕੇਐਲ ਰਾਹੁਲ ਨੇ ਵੀ 32 ਗੇਂਦਾਂ ਵਿੱਚ 39 ਦੌੜਾਂ ਬਣਾਈਆਂ। ਆਯੂਸ਼ ਬਧੁਨੀ ਸਿਰਫ 1, ਜਦਕਿ ਦੀਪਕ ਹੁੱਡਾ 2 ਦੌੜਾਂ ਬਣਾ ਕੇ ਆਊਟ ਹੋਏ। ਮਾਰਕਸ ਸਟੋਇਨਿਸ ਨੇ 16 ਗੇਂਦਾਂ ਵਿੱਚ 21 ਦੌੜਾਂ ਬਣਾਈਆਂ, ਜਦੋਂ ਕਿ ਨਿਕੋਲਸ ਪੂਰਨ 20 ਗੇਂਦਾਂ ਵਿੱਚ 28 ਦੌੜਾਂ ਬਣਾ ਕੇ ਰਨ ਆਊਟ ਹੋ ਗਏ। ਅੰਤ 'ਚ ਕਰੁਣਾਲ ਪੰਡਯਾ 4 ਦੌੜਾਂ ਬਣਾ ਕੇ ਨਾਬਾਦ ਰਹੇ। ਰਾਜਸਥਾਨ ਵੱਲੋਂ ਰਵੀਚੰਦਰਨ ਅਸ਼ਵਿਨ ਨੇ 2 ਵਿਕਟਾਂ ਲਈਆਂ, ਜਦਕਿ ਟ੍ਰੇਂਟ ਬੋਲਟ, ਸੰਦੀਪ ਸ਼ਰਮਾ ਅਤੇ ਜੇਸਨ ਹੋਲਡਰ ਨੇ 1-1 ਵਿਕਟ ਲਈ।
ਬਾਂਜਾ ਲੁਕਾ ਓਪਨ: ਕੂਹਣੀ ਦੀ ਸੱਟ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਹਨ ਨੋਵਾਕ ਜੋਕੋਵਿਚ
NEXT STORY