ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ 'ਚ ਐਤਵਾਰ ਨੂੰ ਰਾਜਸਥਾਨ ਰਾਇਲਸ ਨੇ ਗੁਜਰਾਤ ਟਾਈਟਨਸ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। ਇਸ ਮੈਚ 'ਚ ਗੁਜਰਾਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 178 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦੇ ਜਵਾਬ 'ਚ ਰਾਜਸਥਾਨ ਨੇ ਸ਼ਿਮਰੋਨ ਹੈਟਮਾਇਰ ਦੇ ਨਾਬਾਦ ਅਰਧ ਸੈਂਕੜੇ ਦੀ ਬਦੌਲਤ ਆਖਰੀ ਓਵਰ ਦੀ ਦੂਜੀ ਗੇਂਦ 'ਤੇ ਇਹ ਟੀਚਾ ਹਾਸਲ ਕਰ ਲਿਆ।
ਟੀਚੇ ਦਾ ਪਿੱਛਾ ਕਰਦਿਆਂ ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਨੇ 32 ਗੇਂਦਾਂ ਵਿੱਚ 60 ਦੌੜਾਂ ਅਤੇ ਸ਼ਿਮਰੋਨ ਹੈਟਮਾਇਰ ਨੇ 26 ਗੇਂਦਾਂ ਵਿੱਚ ਅਜੇਤੂ 56 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ। ਦੇਵਦੱਤ ਪਡੀਕਲ ਨੇ ਵੀ 26 ਦੌੜਾਂ ਦੀ ਅਹਿਮ ਪਾਰੀ ਖੇਡੀ। ਧਰੁਵ ਜੁਰੇਲ ਨੇ 18 ਅਤੇ ਅਸ਼ਵਿਨ ਨੇ 10 ਦੌੜਾਂ ਦਾ ਯੋਗਦਾਨ ਪਾਇਆ। ਰਾਜਸਥਾਨ ਦਾ ਕੋਈ ਵੀ ਹੋਰ ਬੱਲੇਬਾਜ਼ ਦੋਹਰੇ ਅੰਕੜੇ ਨੂੰ ਛੂਹ ਨਹੀਂ ਸਕਿਆ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ ਸ਼ੁਭਮਨ ਗਿੱਲ ਦੀਆਂ 34 ਗੇਂਦਾਂ 'ਤੇ 45 ਅਤੇ ਡੇਵਿਡ ਮਿਲਰ ਰੀ ਦੀਆਂ 30 ਗੇਂਦਾਂ 'ਤੇ 46 ਦੌੜਾਂ ਦੀ ਬਦੌਲਤ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 177 ਦੌੜਾਂ ਬਣਾਈਆਂ। ਰਿਧੀਮਾਨ ਸਾਹਾ ਸਿਰਫ਼ 4 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਸਾਈ ਸੁਦਰਸ਼ਨ ਅਤੇ ਕਪਤਾਨ ਹਾਰਦਿਕ ਪੰਡਯਾ ਨੇ ਮੱਧ ਓਵਰਾਂ ਵਿੱਚ ਟੀਮ ਦੀ ਪਾਰੀ ਨੂੰ ਅੱਗੇ ਵਧਾਇਆ। ਹਾਰਦਿਕ ਨੇ 28 ਅਤੇ ਸਾਈ ਨੇ 20 ਦੌੜਾਂ ਬਣਾਈਆਂ। ਅੰਤ ਵਿੱਚ ਅਭਿਨਵ ਮਨੋਹਰ ਨੇ 13 ਗੇਂਦਾਂ ਵਿੱਚ 27 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਰਾਸ਼ਿਦ ਖਾਨ ਇਕ ਦੌੜ ਬਣਾ ਕੇ ਰਨ ਆਊਟ ਹੋ ਗਏ। ਰਾਹੁਲ ਤਿਵਾਤੀਆ 1 ਰਨ ਬਣਾ ਕੇ ਨਾਬਾਦ ਰਹੇ। ਰਾਜਸਥਾਨ ਲਈ ਸੰਦੀਪ ਸ਼ਰਮਾ ਨੇ ਸਭ ਤੋਂ ਵਧੀਆ 2 ਵਿਕਟਾਂ ਲਈਆਂ ਜਦਕਿ ਯੁਜਵੇਂਦਰ ਚਾਹਲ, ਰਵੀਚੰਦਰਨ ਅਸ਼ਵਿਨ ਅਤੇ ਟ੍ਰੇਂਟ ਬੋਲਟ ਨੇ 1-1 ਵਿਕਟਾਂ ਲਈਆਂ।
ਰੂਬਲੇਵ ਅਤੇ ਰੂਨੇ ਮੋਂਟੇ ਕਾਰਲੋ ਮਾਸਟਰਜ਼ ਦੇ ਫਾਈਨਲ ਵਿੱਚ
NEXT STORY