ਮੋਨਾਕੋ- ਪੰਜਵਾਂ ਦਰਜਾ ਪ੍ਰਾਪਤ ਆਂਦਰੇ ਰੁਬਲੇਵ ਨੇ ਮੀਂਹ ਨਾਲ ਪ੍ਰਭਾਵਿਤ ਸੈਮੀਫਾਈਨਲ ਵਿੱਚ ਅਮਰੀਕਾ ਦੇ ਅੱਠਵਾਂ ਦਰਜਾ ਪ੍ਰਾਪਤ ਟੇਲਰ ਫਰਿਟਜ਼ ਨੂੰ 5-7, 6-1, 6-3 ਨਾਲ ਹਰਾ ਕੇ ਦੂਜੀ ਵਾਰ ਮੋਂਟੇ ਕਾਰਲੋ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਬਣਾਈ। ਦੋ ਸਾਲ ਪਹਿਲਾਂ ਇੱਥੇ ਫਾਈਨਲ 'ਚ ਹਾਰ ਝੱਲਣ ਵਾਲੇ ਰੂਸ ਦੇ ਰੂਬਲੇਵ ਫਾਈਨਲ 'ਚ ਛੇਵਾਂ ਦਰਜਾ ਪ੍ਰਾਪਤ ਡੈਨਮਾਰਕ ਦੇ ਡੇਨ ਹੋਲਗਰ ਰੂਨੇ ਨਾਲ ਭਿੜਨਗੇ।। ਜੇਕਰ ਰੁਬਲੇਵ ਜਿੱਤਦਾ ਹੈ, ਤਾਂ ਇਹ ਉਸ ਦੇ ਕਰੀਅਰ ਦਾ 13ਵਾਂ ਅਤੇ ਮਾਸਟਰਜ਼ ਪੱਧਰ ਦਾ ਪਹਿਲਾ ਖਿਤਾਬ ਹੋਵੇਗਾ। ਰੂਨੇ ਨੇ ਵੀ ਮੀਂਹ ਤੋਂ ਪ੍ਰਭਾਵਿਤ ਮੈਚ ਵਿੱਚ ਵਿਸ਼ਵ ਦੇ ਸੱਤਵੇਂ ਨੰਬਰ ਦੇ ਖਿਡਾਰੀ ਇਟਲੀ ਦੇ ਯਾਨਿਕ ਸਿਨਰ ਨੂੰ 1-6, 7-5, 7-5 ਨਾਲ ਹਰਾ ਕੇ ਜਿੱਤ ਦਰਜ ਕੀਤੀ।
ਹਾਰਦਿਕ ਪੰਡਯਾ ਅਜਿਹਾ ਕਪਤਾਨ ਹੈ ਜੋ ਹਮੇਸ਼ਾ ਅੱਗੇ ਬਾਰੇ ਸੋਚਦਾ ਹੈ : ਕੈਫ
NEXT STORY