ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦਾ 22 ਮੈਚ ਅੱਜ ਐੱਮ.ਏ. ਚਿਦੰਬਰਮ ਸਟੇਡੀਅਮ 'ਚ ਚੇਨਈ ਸੁਪਰ ਕਿੰਗਜ਼ (CSK) ਅਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਚਾਲੇ ਖੇਡਿਆ ਜਾ ਰਿਹਾ ਹੈ। ਚੇਨਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਕੋਲਕਾਤਾ ਦੀ ਟੀਮ ਨੇ 20 ਓਵਰਾਂ 'ਚ 9 ਵਿਕਟਾਂ ਗੁਆ ਕੇ 137 ਦੌੜਾਂ ਬਣਾਈਆਂ ਤੇ ਚੇਨਈ ਨੂੰ ਜਿੱਤ ਲਈ 138 ਦੌੜਾਂ ਦਾ ਟੀਚਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕੋਲਕਾਤਾ ਨੂੰ ਪਹਿਲਾ ਝਟਕਾ ਫਿਲ ਸਾਲਟ ਦੇ ਆਊਟ ਹੋਣ ਨਾਲ ਲੱਗਾ। ਸਾਲਟ ਆਪਣਾ ਖਾਤਾ ਖੋਲੇ ਬਿਨਾ ਤੁਸ਼ਾਰ ਦੇਸ਼ਪਾਂਡੇ ਵਲੋਂ ਆਊਟ ਹੋਇਆ। ਕੋਲਕਾਤਾ ਨੂੰ ਦੂਜਾ ਝਟਕਾ ਅੰਗਕ੍ਰਿਸ਼ ਦੇ ਆਊਟ ਹੋਣ ਨਾਲ ਲੱਗਾ। ਅੰਗਕ੍ਰਿਸ਼ 24 ਦੌੜਾਂ ਬਣਾ ਰਵਿੰਦਰ ਜਡੇਜਾ ਦਾ ਸ਼ਿਕਾਰ ਬਣਿਆ। ਕੋਲਕਾਤਾ ਦੀ ਤੀਜੀ ਵਿਕਟ ਸੁਨੀਲ ਨਰੇਨ ਦੇ ਆਊਟ ਹੋਣ ਨਾਲ ਡਿੱਗੀ। ਨਰੇਨ 27 ਦੌੜਾਂ ਬਣਾ ਰਵਿੰਦਰ ਜਡੇਜਾ ਵਲੋਂ ਆਊਟ ਹੋਇਆ। ਕੋਲਕਾਤਾ ਨੂੰ ਚੌਥਾ ਝਟਕਾ ਵੈਂਕਟੇਸ਼ ਅਈਅਰ ਦੇ ਆਊਟ ਹੋਣ ਨਾਲ ਲੱਗਾ। ਵੈਂਕਟੇਸ਼ 3 ਦੌੜਾਂ ਬਣਾ ਰਵਿੰਦਰ ਜਡੇਜਾ ਵਲੋਂ ਆਊਟ ਹੋਇਆ।
ਇਹ ਵੀ ਪੜ੍ਹੋ : IPL 2024 : ਜਦੋਂ ਰਵੀ ਬਿਸ਼ਨੋਈ ਨੇ ਆਪਣੀ ਹੀ ਗੇਂਦ 'ਤੇ ਫੜਿਆ ਅਜਿਹਾ ਕੈਚ ਕਿ ਕਿਸੇ ਨੂੰ ਨਾ ਹੋਇਆ ਅੱਖਾਂ 'ਤੇ ਯਕੀਨ
ਕੋਲਕਾਤਾ ਦੀ ਪੰਜਵੀਂ ਵਿਕਟ ਰਮਨਦੀਪ ਸਿੰਘ ਦੇ ਆਊਟ ਹੋਣ ਨਾਲ ਡਿੱਗੀ। ਰਮਨਦੀਪ 13 ਦੌੜਾਂ ਬਣਾ ਥੀਕਸ਼ਾਨਾ ਦਾ ਸ਼ਿਕਾਰ ਬਣਿਆ। ਇਸ ਤੋਂ ਬਾਅਦ ਕੋਲਾਕਤਾ ਦੀ ਸਤਵੀਂ ਵਿਕਟ ਰਿੰਕੂ ਸਿੰਘ ਦੇ ਆਊਟ ਹੋਣ ਨਾਲ ਡਿੱਗੀ। ਰਿੰਕੂ 9 ਦੌੜਾਂ ਬਣਾ ਤੁਸ਼ਾਰ ਦੇਸ਼ਪਾਂਡੇ ਵਲੋਂ ਆਊਟ ਹੋਇਆ। ਆਂਦਰੇ ਰਸਲ 10 ਦੌੜਾਂ ਬਣਾ ਆਊਟ ਹੋਇਆ। ਸ਼੍ਰੇਅਸ ਅਈਅਰ 34 ਦੌੜਾਂ ਬਣਾ ਆਊਟ ਹੋਇਆ। ਚੇਨਈ ਲਈ ਤੁਸ਼ਾਰ ਦੇਸ਼ਪਾਂਡ ਨੇ 3, ਮੁਸਤਾਫਿਜ਼ੁਰ ਰਹਿਮਾਨ ਨੇ 2, ਮਹੀਸ਼ ਥੀਕਸ਼ਾਨਾ ਨੇ 1 ਤੇ ਰਵਿੰਦਰ ਜਡੇਜਾ ਨੇ 3 ਵਿਕਟਾਂ ਲਈਆਂ। ਆਪਣੇ ਪਹਿਲੇ ਦੋ ਮੈਚ ਜਿੱਤਣ ਤੋਂ ਬਾਅਦ, CSK ਨੂੰ ਲਗਾਤਾਰ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ। ਅੱਜ ਰਾਤ ਉਹ ਘਰੇਲੂ ਧਰਤੀ 'ਤੇ ਆਪਣੀ ਜਿੱਤ ਦੀ ਲੈਅ ਮੁੜ ਹਾਸਲ ਕਰਨ ਦਾ ਟੀਚਾ ਰੱਖਣਗੇ। ਦੂਜੇ ਪਾਸੇ ਟੂਰਨਾਮੈਂਟ 'ਚ ਹੁਣ ਤੱਕ ਅਜੇਤੂ ਰਹੀ ਕੇਕੇਆਰ ਆਪਣੀ ਜਿੱਤ ਦੇ ਸਿਲਸਿਲੇ ਨੂੰ ਅੱਗੇ ਵਧਾਉਣ ਲਈ ਚਾਹੇਗੀ।
ਇਹ ਵੀ ਪੜ੍ਹੋ : ਕੌਣ ਹੈ ਯਸ਼ ਠਾਕੁਰ? ਜਿਸ ਨੇ ਖ਼ਤਰਨਾਕ ਗੇਂਦਬਾਜ਼ੀ ਨਾਲ ਲਿਆ ਇਸ ਸੀਜ਼ਨ ਦਾ ਪਹਿਲਾ ਫਾਈਫਰ
ਦੋਵੇਂ ਟੀਮਾਂ ਦੀ ਪਲੇਇੰਗ-11
ਕੋਲਕਾਤਾ ਨਾਈਟ ਰਾਈਡਰਜ਼ : ਫਿਲਿਪ ਸਾਲਟ (ਵਿਕਟਕੀਪਰ), ਸੁਨੀਲ ਨਾਰਾਇਣ, ਵੈਂਕਟੇਸ਼ ਅਈਅਰ, ਸ਼੍ਰੇਅਸ ਅਈਅਰ (ਕਪਤਾਨ), ਅੰਗਕ੍ਰਿਸ਼ ਰਘੂਵੰਸ਼ੀ, ਆਂਦਰੇ ਰਸਲ, ਰਿੰਕੂ ਸਿੰਘ, ਰਮਨਦੀਪ ਸਿੰਘ, ਮਿਸ਼ੇਲ ਸਟਾਰਕ, ਵੈਭਵ ਅਰੋੜਾ, ਵਰੁਣ ਚੱਕਰਵਰਤੀ
ਚੇਨਈ ਸੁਪਰ ਕਿੰਗਜ਼ : ਰੁਤੁਰਾਜ ਗਾਇਕਵਾੜ (ਕਪਤਾਨ), ਰਚਿਨ ਰਵਿੰਦਰ, ਅਜਿੰਕਿਆ ਰਹਾਣੇ, ਡੇਰਿਲ ਮਿਸ਼ੇਲ, ਸਮੀਰ ਰਿਜ਼ਵੀ, ਰਵਿੰਦਰ ਜਡੇਜਾ, ਐਮ. ਐਸ. ਧੋਨੀ (ਵਿਕਟਕੀਪਰ), ਸ਼ਾਰਦੁਲ ਠਾਕੁਰ, ਮੁਸਤਫਿਜ਼ੁਰ ਰਹਿਮਾਨ, ਤੁਸ਼ਾਰ ਦੇਸ਼ਪਾਂਡੇ, ਮਹੇਸ਼ ਥੀਕਸ਼ਾਨਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਹਿਲਾ ਹਾਕੀ ਰਾਸ਼ਟਰੀ ਕੈਂਪ ਲਈ 33 ਖਿਡਾਰੀਆਂ ਦਾ ਐਲਾਨ
NEXT STORY