ਨਵੀਂ ਦਿੱਲੀ– ਅਗਲੇ ਸਾਲ ਇੰਡੀਅਨ ਪ੍ਰੀਮੀਅਰ ਲੀਗ ਦਾ ਆਯੋਜਨ 14 ਮਾਰਚ ਤੋਂ 25 ਮਈ ਵਿਚਾਲੇ ਹੋਵੇਗਾ। ਬੀ. ਸੀ. ਸੀ. ਆਈ. ਨੇ ਆਈ. ਪੀ. ਐੱਲ. ਟੀਮਾਂ ਨੂੰ ਇਹ ਦੱਸਿਆ ਹੈ ਤੇ 2026 ਤੇ 2027 ਸੈਸ਼ਨ ਵਿਚਾਲੇ ਵੀ ਇਹ ਹੀ ਵਿੰਡੋ ਰੱਖੀ ਹੈ।
ਇਹ ਵੀ ਪੜ੍ਹੋ : ਸੰਨਿਆਸ ਲੈਣ ਜਾ ਰਹੇ ਕ੍ਰਿਕਟਰ ਰੋਹਿਤ ਸ਼ਰਮਾਂ ਤੇ ਵਿਰਾਟ ਕੋਹਲੀ!
ਬੀ. ਸੀ. ਸੀ. ਆਈ. ਨੇ ਜੇਧਾ ਵਿਚ ਐਤਵਾਰ ਤੋਂ ਹੋਣ ਵਾਲੀ ਦੋ ਦਿਨਾ ਨਿਲਾਮੀ ਵਿਚ ਸੱਟਾਂ ਨਾਲ ਜੂਝਣ ਵਾਲੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ, ਭਾਰਤੀ ਮੂਲ ਦੇ ਅਮਰੀਕੀ ਤੇਜ਼ ਗੇਂਦਬਾਜ਼ ਸੌਰਭ ਨੇਤ੍ਰਵਲਕਰ ਤੇ ਮੁੰਬਈ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਹਾਰਦਿਕ ਤਾਮੋਰ ਨੂੰ ਵੀ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਮਸ਼ਹੂਰ ਭਾਰਤੀ ਕ੍ਰਿਕਟਰ ਦਾ ਮੁੰਡਾ ਬਣ ਗਿਆ ਕੁੜੀ, ਕਰਵਾ ਲਿਆ ਆਪ੍ਰੇਸ਼ਨ
ਟੀਮਾਂ ਨੂੰ ਭੇਜੇ ਗਏ ਪੱਤਰ ਵਿਚ ਬੋਰਡ ਨੇ ਕਿਹਾ ਕਿ ਅਗਲੇ ਤਿੰਨ ਸਾਲਾਂ ਦੀਆਂ ਮਿਤੀਆਂ ਇਸ ਲਈ ਸਾਂਝੀਆਂ ਕੀਤੀਆਂ ਗਈਆਂ ਹਨ ਤਾਂ ਕਿ ਟੀਮਾਂ ਨੂੰ ਖਿਡਾਰੀਆਂ ਦੀ ਨਿਲਾਮੀ ਦੀ ਰਣਨੀਤੀ ਬਣਾਉਣ ਵਿਚ ਮਦਦ ਮਿਲ ਸਕੇ। ਸਾਲ 2026 ਟੂਰਨਾਮੈਂਟ 15 ਮਾਰਚ ਤੋਂ 31 ਮਈ ਤੱਕ ਅਤੇ 2027 ਵਿਚ 14 ਮਾਰਚ ਤੋਂ 30 ਮਈ ਤੱਕ ਹੋਵੇਗਾ। ਤਿੰਨੇ ਫਾਈਨਲ ਐਤਵਾਰ ਨੂੰ ਖੇਡੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ ਮਸ਼ਹੂਰ ਫੁੱਟਬਾਲਰ ਨੂੰ Date ਕਰ ਰਹੀ ਹੈ Mia Khalifa! ਪੋਸਟ ਪਾ ਕੇ ਖੋਲ੍ਹਿਆ ਰਾਜ਼
NEXT STORY