ਸਪੋਰਟਸ ਡੈਸਕ- ਆਈ.ਪੀ.ਐੱਲ. 2025 ਲਈ ਰਿਟੇਂਸ਼ਨ ਪ੍ਰਕਿਰਿਆ ਪੂਰੀ ਹੋ ਗਈ ਹੈ। ਰਿਸ਼ਭ ਪੰਤ, ਕੇ.ਐੱਲ. ਰਾਹੁਲ, ਅਰਸ਼ਦੀਪ ਸਿੰਘ, ਗਲੇਨ ਮੈਕਸਵੈੱਲ, ਈਸ਼ਾਨ ਕਿਸ਼ਨ ਵਰਗੇ ਵੱਡੇ ਖਿਡਾਰੀ ਇਸ ਵਾਰ ਆਈ.ਪੀ.ਐੱਲ. ਨਿਲਾਮੀ ਵਿੱਚ ਨਜ਼ਰ ਆਉਣਗੇ।
ਨਿਲਾਮੀ ਦਸੰਬਰ 'ਚ ਹੋਣ ਦੀ ਉਮੀਦ ਹੈ। ਅਜਿਹੇ 'ਚ ਕ੍ਰਿਕਟ ਪ੍ਰਸ਼ੰਸਕਾਂ 'ਚ ਉਤਸ਼ਾਹ ਵਧ ਗਿਆ ਹੈ ਕਿ ਕਿਹੜਾ ਖਿਡਾਰੀ ਕਿਸ ਫ੍ਰੈਂਚਾਇਜ਼ੀ 'ਚ ਜਾ ਸਕਦਾ ਹੈ। ਮੌਜੂਦਾ ਸਮੇਂ 'ਚ ਪੰਜਾਬ ਕਿੰਗਜ਼ 10 'ਚੋਂ ਇਕਲੌਤੀ ਫ੍ਰੈਂਚਾਇਜ਼ੀ ਹੈ ਜਿਸ ਨੇ ਸਿਰਫ 2 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ। ਮੌਜੂਦਾ ਚੈਂਪੀਅਨ ਕੋਲਕਾਤਾ ਨੇ ਸਭ ਤੋਂ ਵੱਧ ਛੇ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ। ਜਾਣੋ ਹੁਣ ਕਿਸ ਫ੍ਰੈਂਚਾਇਜ਼ੀ ਕੋਲ ਕਿੰਨੇ ਪੈਸੇ ਬਚੇ ਹਨ-
ਸਨਰਾਈਜ਼ਰਜ਼ ਹੈਦਰਾਬਾਦ
ਬਰਕਰਾਰ ਰੱਖੇ ਖਿਡਾਰੀ : 5, ਖਰਚ ਕੀਤੀ ਗਈ ਰਾਸ਼ੀ : 75 ਕਰੋੜ, ਨਿਲਾਮੀ ਪਰਸ ਬਾਕੀ : 45 ਕਰੋੜ, ਆਰ.ਟੀ.ਐੱਮ. : 1
ਪ੍ਰਮੁੱਖ ਰਿਲੀਜ਼ : ਵਾਸ਼ਿੰਗਟਨ ਸੁੰਦਰ, ਵਾਨਿੰਦੁ ਹਸਰੰਗਾ, ਰਾਹੁਲ ਤ੍ਰਿਪਾਠੀ, ਮਾਰਕੋ ਜਾਨਸਨ, ਫਜਲਹਕ ਫਾਰੂਕੀ, ਗਲੇਨ ਫਿਲਿਪਸ, ਭੁਵਨੇਸ਼ਵਰ ਕੁਮਾਰ
ਚੇਨਈ ਸੁਪਰ ਕਿੰਗਜ਼
ਬਰਕਰਾਰ ਰੱਖੇ ਖਿਡਾਰੀ : 5, ਖਰਚ ਕੀਤੀ ਗਈ ਰਾਸ਼ੀ : 65 ਕਰੋੜ, ਨਿਲਾਮੀ ਪਰਸ ਬਾਕੀ : 55 ਕਰੋੜ, ਆਰ.ਟੀ.ਐੱਮ. : 1
ਪ੍ਰਮੁੱਖ ਰਿਲੀਜ਼ : ਡੇਵੋਨ ਕਾਨਵੇ, ਰਚਿਨ ਰਵਿੰਦਰਾ, ਦੀਪਕ ਚਾਹਰ
ਕੋਲਕਾਤਾ ਨਾਈਟ ਰਾਈਡਰਜ਼
ਬਰਕਰਾਰ ਰੱਖੇ ਖਿਡਾਰੀ : 6, ਖਰਚ ਕੀਤੀ ਗਈ ਰਾਸ਼ੀ : 69 ਕਰੋੜ, ਨਿਲਾਮੀ ਪਰਸ ਬਾਕੀ : 51 ਕਰੋੜ, ਆਰ.ਟੀ.ਐੱਮ. : 0
ਪ੍ਰਮੁੱਖ ਰਿਲੀਜ਼ : ਸ਼੍ਰੇਅਸ ਅਈਅਰ, ਵੈਂਕਟੇਸ਼ ਅਈਅਰ, ਨਿਤੀਸ਼ ਰਾਣਾ, ਮਿਸ਼ੇਲ ਸਟਾਰਕ, ਫਿਲ ਸਾਲਟ, ਵਰੁਣ ਚੱਕਰਵਰਤੀ
ਰਾਇਲ ਚੈਲੇਂਜਰਜ਼ ਬੈਂਗਲੁਰੂ
ਬਰਕਰਾਰ ਰੱਖੇ ਖਿਡਾਰੀ : 3, ਖਰਚ ਕੀਤੀ ਗਈ ਰਾਸ਼ੀ : 37 ਕਰੋੜ, ਨਿਲਾਮੀ ਪਰਸ ਬਾਕੀ : 83 ਕਰੋੜ, ਆਰ.ਟੀ.ਐੱਮ. : 3
ਪ੍ਰਮੁੱਖ ਰਿਲੀਜ਼ : ਗਲੇਨ ਮੈਕਸਵੈੱਲ, ਫਾਫ ਡੁਪਲੇਸਿਸ, ਵਿਲ ਜੈਕਸ, ਕੈਮਰੂਨ ਗ੍ਰੀਨ, ਅਲਜਾਰੀ ਜੋਸੇਫ, ਰੀਸ ਟਾਪਲੇ, ਮੁਹੰਮਦ ਸਿਰਜ
ਮੁੰਬਈ ਇੰਡੀਅਨਜ਼
ਬਰਕਰਾਰ ਰੱਖੇ ਖਿਡਾਰੀ : 5, ਖਰਚ ਕੀਤੀ ਗਈ ਰਾਸ਼ੀ : 75 ਕਰੋੜ, ਨਿਲਾਮੀ ਪਰਸ ਬਾਕੀ : 45 ਕਰੋੜ, ਆਰ.ਟੀ.ਐੱਮ. : 1
ਪ੍ਰਮੁੱਖ ਰਿਲੀਜ਼ : ਟਿਮ ਡੇਵਿਡ, ਰੋਮਾਰੀਓ ਸ਼ੈਫਰਡ, ਈਸ਼ਾਨ ਕਿਸ਼ਨ, ਗੋਰਾਲਡ ਕੋਏਤਜੀ
ਦਿੱਲੀ ਕੈਪਿਟਲਸ
ਬਰਕਰਾਰ ਰੱਖੇ ਖਿਡਾਰੀ : 4, ਖਰਚ ਕੀਤੀ ਗਈ ਰਾਸ਼ੀ : 47 ਕਰੋੜ, ਨਿਲਾਮੀ ਪਰਸ ਬਾਕੀ : 73 ਕਰੋੜ, ਆਰ.ਟੀ.ਐੱਮ. : 2
ਪ੍ਰਮੁੱਖ ਰਿਲੀਜ਼ : ਰਿਸ਼ਭ ਪੰਤ, ਡੇਵਿਡ ਵਾਰਨਰ, ਮੁਕੇਸ਼ ਕੁਮਾਰ, ਏਨਰਿਕ ਨਾਰਤਜੇ
ਪੰਜਾਬ ਕਿੰਗਜ਼
ਬਰਕਰਾਰ ਰੱਖੇ ਖਿਡਾਰੀ : 2, ਖਰਚ ਕੀਤੀ ਗਈ ਰਾਸ਼ੀ : 9.5 ਕਰੋੜ, ਨਿਲਾਮੀ ਪਰਸ ਬਾਕੀ : 105 ਕਰੋੜ, ਆਰ.ਟੀ.ਐੱਮ. : 4
ਪ੍ਰਮੁੱਖ ਰਿਲੀਜ਼ : ਲਿਆਮ ਲਿਵਿੰਗਸਟੋਨ, ਅਰਸ਼ਦੀਪ ਸਿੰਘ, ਜਾਨੀ ਬੇਅਰਸਟੋ, ਰਿਲੇ ਰੋਸੌਵ, ਕੈਗਿਸੋ ਰਬਾਡਾ, ਨਾਥਨ ਐਲਿਸ, ਹਰਸ਼ਲ ਪਟੇਲ
ਗੁਜਰਾਤ ਟਾਈਟੰਸ
ਬਰਕਰਾਰ ਰੱਖੇ ਖਿਡਾਰੀ : 5, ਖਰਚ ਕੀਤੀ ਗਈ ਰਾਸ਼ੀ : 51 ਕਰੋੜ, ਨਿਲਾਮੀ ਪਰਸ ਬਾਕੀ : 69 ਕਰੋੜ, ਆਰ.ਟੀ.ਐੱਮ. : 1
ਪ੍ਰਮੁੱਖ ਰਿਲੀਜ਼ : ਡੇਵਿਡ ਮਿਲਰ, ਵਿਜੈ ਸ਼ੰਕਰ, ਰਿੱਧੀਮਾਨ ਸਾਹਾ, ਸਪੇਂਸਰ ਜਾਨਸਨ, ਜੋਸ਼ੁਆ ਲਿਟਿਲ, ਅਜਮਤੁੱਲ੍ਹਾ ਉਮਰਜਈ, ਨੂਰ ਅਹਿਮਦ, ਮੁਹੰਮਦ ਸ਼ਮੀ, ਮੋਹਿਤ ਸ਼ਰਮਾ
ਲਖਨਊ ਸੁਪਰ ਜਾਇੰਟਸ
ਬਰਕਰਾਰ ਰੱਖੇ ਖਿਡਾਰੀ : 5, ਖਰਚ ਕੀਤੀ ਗਈ ਰਾਸ਼ੀ : 51 ਕਰੋੜ, ਨਿਲਾਮੀ ਪਰਸ ਬਾਕੀ : 69 ਕਰੋੜ, ਆਰ.ਟੀ.ਐੱਮ. : 1
ਪ੍ਰਮੁੱਖ ਰਿਲੀਜ਼ : ਕੇ.ਐੱਲ. ਰਾਹੁਲ, ਦੀਪਕ ਹੁੱਡਾ, ਦੇਵਦੱਤ ਪਡੀਕਲ, ਕਵਿੰਟਨ ਡੀ ਕਾਕ, ਕਰੁਣਾਲ ਪੰਡਯਾ, ਮਾਰਕਸ ਸਟੋਇਨਸ, ਨਵੀਨ-ਉਲ-ਹਕ
ਰਾਜਸਥਾਨ ਰਾਇਲਸ
ਬਰਕਰਾਰ ਰੱਖੇ ਖਿਡਾਰੀ : 6, ਖਰਚ ਕੀਤੀ ਗਈ ਰਾਸ਼ੀ : 79 ਕਰੋੜ, ਨਿਲਾਮੀ ਪਰਸ ਬਾਕੀ : 41 ਕਰੋੜ, ਆਰ.ਟੀ.ਐੱਮ. : 0
ਪ੍ਰਮੁੱਖ ਰਿਲੀਜ਼ : ਜੋਸ ਬਟਲਰ, ਧਰੁਵ ਜੁਰੇਲ, ਰਵਿਚੰਦਰਨ ਅਸ਼ਵਿਨ, ਯੁਜਵੇਂਦਰ ਚਾਹਲ, ਟ੍ਰੈਂਟ ਬੋਲਟ, ਪ੍ਰਸਿੱਧ ਕ੍ਰਿਸ਼ਨਾ, ਨੰਦਰੇ ਬਰਗਰ
IPL Retention : ਅਰਸ਼ਦੀਪ ਸਿੰਘ ਪੰਜਾਬ ਕਿੰਗਜ਼ 'ਚੋਂ ਬਾਹਰ! ਨਿਲਾਮੀ 'ਚ ਜਾਣ ਦੀ ਤਿਆਰੀ
NEXT STORY