ਸਪੋਰਟਸ ਡੈਸਕ- ਆਈਪੀਐੱਲ 2015 ਦੇ 24ਵੇਂ ਮੈਚ 'ਚ ਰਾਇਲ ਚੈਲੇਂਜਰਜ਼ ਬੰਗਲੋਰ ਦਾ ਸਾਹਮਣੇ ਦਿੱਲੀ ਕੈਪਿਟਲਸ ਨਾਲ ਹੋਇਆ। 10 ਅਪ੍ਰੈਲ ਨੂੰ ਚਿੰਨਾਸਵਾਮੀ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਵਿਰਾਟ ਕੋਹਲੀ ਨੇ ਇਕ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ।
ਇਸ ਪਾਰੀ ਦੌਰਾਨ ਕੋਹਲੀ ਨੇ ਆਈਪੀਐੱਲ ਕਰੀਅਰ 'ਚ 1 ਹਜ਼ਾਰ ਬਾਊਂਡਰੀਜ਼ (ਚੌਕੇ ਅਤੇ ਛੱਕੇ) ਪੂਰੇ ਕਰ ਲਏ ਹਨ। ਵਿਰਾਟ ਕੋਹਲੀ ਆਈਪੀਐੱਲ 'ਚ 1 ਹਜ਼ਾਰ ਬਾਊਂਡਰੀ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਕੋਹਲੀ ਨੇ ਹੁਣ ਤਕ 721 ਚੌਕੇ ਅਤੇ 281 ਛੱਕੇ ਲਗਾਏ ਹਨ।
ਇਸ ਮਾਮਲੇ 'ਚ ਸਾਬਕਾ ਭਾਰਤੀ ਬੱਲੇਬਾਜ਼ ਸ਼ਿਖਰ ਧਵਨ ਦੂਜੇ ਨੰਬਰ 'ਤੇ ਹਨ, ਜਿਨ੍ਹਾਂ ਨੇ ਆਈਪੀਐੱਲ 'ਚ ਕੁੱਲ 920 ਬਾਊਂਡਰੀਜ਼ ਲਗਾਏ ਸਨ। ਸ਼ਿਖਰ ਧਵਨ ਤੋਂ ਬਾਅਦ ਡੇਵਿਡ ਵਾਰਨਰ (899), ਰੋਹਿਤ ਸ਼ਰਮਾ (885) ਅਤੇ ਕ੍ਰਿਸ ਗੇਲ (761) ਦਾ ਨੰਬਰ ਆਉਂਦਾ ਹੈ।
DC vs RCB : ਟਿਮ ਡੇਵਿਡ ਦੀ ਤੂਫਾਨੀ ਪਾਰੀ, RCB ਨੇ ਦਿੱਲੀ ਨੂੰ ਦਿੱਤਾ 164 ਦੌੜਾਂ ਦਾ ਟੀਚਾ
NEXT STORY