helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, NOV 05, 2025
ਪੰਜਾਬੀ ਐਕਟਰ ਦੇ ਸ਼ੋਅਰੂਮ 'ਚ 2 ਕਰੋੜ ਦੀ ਚੋਰੀ
ਆਨਲਾਈਨ ਸ਼ਾਪਿੰਗ ਕਰਦੇ ਹੋ ਤਾਂ ਹੋ ਜਾਓ ਸਾਵਧਾਨ!...
ਦਿੱਲੀ 'ਚ ਇਸ ਸਾਲ ਡੇਂਗੂ ਕਾਰਨ ਦੋ ਮੌਤਾਂ; ਹੁਣ...
ਬ੍ਰਿਟੇਨ ਦੇ ਸਭ ਤੋਂ ਅਮੀਰ ਸ਼ਖ਼ਸ ਸਨ ਗੋਪੀਚੰਦ ਪੀ...
ਪੰਜਾਬ
ਮਨੋਰੰਜਨ
Photos
Videos
ਸਪੋਰਟਸ ਡੈਸਕ— ਦੁਨੀਆ ਦੀ ਸਭ ਤੋਂ ਮਸ਼ਹੂਰ ਕ੍ਰਿਕਟ ਲੀਗ ਆਈ. ਪੀ. ਐੱਲ ਦੇ ਅਗਲੇ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ ਬੀਤੇ ਦਿਨ ਵੀਰਵਾਰ ਨੂੰ ਕੋਲਕਾਤਾ 'ਚ ਹੋਈ। ਇਸ ਵਾਰ ਨਿਲਾਮੀ 'ਚ ਕੁਲ 332 ਖਿਡਾਰੀ ਸ਼ਾਮਲ ਹੋਏ ਜਿਨਾਂ 'ਚੋਂ ਸਿਰਫ 62 ਖਿਡਾਰੀ ਹੀ ਵਿਕੇ। ਇਸ ਵਾਰ ਆਈ.ਪੀ. ਐੱਲ. 2020 ਦੀ ਨਿਲਾਮੀ 'ਚ ਇਕ ਵਾਰ ਫਿਰ ਤੋਂ ਆਸਟਰੇਲੀਆਈ ਖਿਡਾਰੀ ਆਪਣੀ ਬੱਲੇ-ਬੱਲੇ ਕਰਵਾਉਣ 'ਚ ਸਫਲ ਰਹੇ। ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਤਾਂ ਇਸ ਦੌਰਾਨ ਸਾਰਿਆਂ ਨੂੰ ਹੈਰਾਨ ਗਿਆ। ਉਸ ਨੂੰ ਰਿਕਾਰਡ 15.50 ਕਰੋੜ ਸਭ ਤੋਂ ਮਹਿੰਗੀ ਬੋਲੀ ਲਾ ਕੇ ਕੋਲਕਾਤਾ ਨਾਈਟ ਰਾਈਡਰਜ਼ ਨੇ ਖਰੀਦਿਆ। ਇਸ ਤੋਂ ਇਲਾਵਾ ਗਲੈਨ ਮੈਕਸਵੈੱਲ ਅਤੇ ਕੁਲਟਰ ਨਾਇਲ 'ਤੇ ਵੀ ਰੱਜ ਕੇ ਪੈਸਿਆਂ ਦਾ ਮੀਂਹ ਵਰਿਆ। ਪੈਟ ਕਮਿੰਸ : 15.50 ਕਰੋੜ ਰੁਪਏ (ਕੇ. ਕੇ. ਆਰ) ਆਸਟਰੇਲੀਆਈ ਤੇਜ਼ ਗੇਂਦਬਾਜ਼ ਪੈਟ ਕਮਿੰਸ ਲਈ ਰਾਇਲ ਚੈਲੇਂਜਰਜ਼ ਬੇਂਗਲੁਰੂ ਅਤੇ ਦਿੱਲੀ ਕੈਪੀਟਲਸ 'ਚ ਸਖਤ ਟੱਕਰ ਦੇਖਣ ਨੂੰ ਮਿਲੀ। ਦੋਵਾਂ ਟੀਮਾਂ ਦੇ ਕੋਲ ਚੰਗਾ ਪਰਸ ਰਾਸ਼ੀ ਸੀ। ਦਿੱਲੀ ਦੇ ਕੋਲ 26 ਕਰੋੜ ਤਾਂ ਆਰ. ਸੀ. ਬੀ. ਦੇ ਕੋਲ 23 ਕਰੋੜ। ਆਖ਼ਰਕਾਰ ਬੋਲੀ 15.50 ਕਰੋੜ ਤੱਕ ਗਈ ਅਤੇ ਕੇ. ਕੇ. ਆਰ. ਨੇ ਪੈਟ ਕਮਿੰਸ ਨੂੰ ਆਪਣੇ ਨਾਲ ਮਿਲਾ ਲਿਆ। ਗਲੈਨ ਮੈਕਸਵੈੱਲ : 10.75 ਕਰੋੜ ਰੁਪਏ (ਕਿੰਗਜ਼ ਇਲੈਵਨ ਪੰਜਾਬ) ਗਲੈਨ ਮੈਕਸਵੈੱਲ ਲਈ ਸ਼ੁਰੂ ਤੋਂ ਹੀ ਦਿੱਲੀ ਕੈਪੀਟਲਸ ਅਤੇ ਕਿੰਗਜ਼ ਇਲੈਵਨ ਪੰਜਾਬ 'ਚ ਮੁਕਾਬਲਾ ਚੱਲਦਾ ਰਿਹਾ। ਮੈਕਸਵੈੱਲ ਦੀ 4 ਕਰੋੜ ਤੱਕ ਬੋਲੀ ਪੁੱਜਣ 'ਚ ਜ਼ਿਆਦਾ ਦੇਰ ਨਹੀਂ ਲੱਗੀ ਪਰ ਇਸ ਤੋਂ ਬਾਅਦ ਦੋਵਾਂ ਫਰੈਂਚਾਇਜ਼ੀਆਂ ਸਮਾਂ ਰਹਿੰਦੇ-ਰਹਿੰਦੇ ਬੋਲੀ ਲਗਾਉਂਦੀਆਂ ਰਹੀਆਂ। ਆਖ਼ਿਰਕਾਰ 10.75 ਕਰੋੜ 'ਤੇ ਕਿੰਗਜ਼ ਇਲੈਵਨ ਪੰਜਾਬ ਨੇ ਮੈਕਸਵੈੱਲ ਨੂੰ ਆਪਣੇ ਨਾਲ ਜੋੜ ਲਿਆ। ਕਿੰਗਜ਼ ਇਲੈਵਨ ਪੰਜਾਬ ਅਜਿਹੀ ਟੀਮ ਸੀ ਜਿਸ ਦੇ ਕੋਲ ਸਭ ਤੋਂ ਜ਼ਿਆਦਾ 42 ਕਰੋੜ ਦਾ ਪਰਸ ਬਚਿਆ ਹੋਇਆ ਸੀ। ਅਜਿਹੇ 'ਚ ਉਹ ਮੈਕਸਵੈੱਲ ਲਈ ਜ਼ਿਆਦਾ ਬੋਲੀ 'ਤੇ ਵੀ ਜਾ ਸਕਦਾ ਸੀ। ਉਥੇ ਹੀ ਦਿੱਲੀ ਦੇ ਕੋਲ 26 ਕਰੋੜ ਦਾ ਪਰਸ ਸੀ ਪਰ ਉਹ ਮੈਕਸਵੈੱਲ ਲਈ 10.75 ਕਰੋੜ ਤੋਂ ਅੱਗੇ ਨਹੀਂ ਗਏ। ਨਾਥਨ ਕੂਲਟਰ ਨਾਇਲ : 8 ਕਰੋੜ ਰੁਪਏ (ਮੁੰਬਈ ਇੰਡੀਅਨਜ਼) ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਨਾਥਨ ਕੂਲਟਰ ਨਾਇਲ ਨੂੰ ਨੀਲਾਮੀ 'ਚ ਮੁੰਬਈ ਇੰਡੀਅਨਜ਼ ਨੇ 8 ਕਰੋੜ 'ਚ ਖਰੀਦਿਆ। ਨਾਥਨ 1 ਕਰੋੜ ਰੁਪਏ ਦੀ ਬੇਸ ਪ੍ਰਾਈਜ਼ ਦੇ ਨਾਲ ਨੀਲਾਮੀ 'ਚ ਉਤਰੇ ਸਨ। 1 ਕਰੋੜ ਬੇਸ ਪ੍ਰਾਈਜ਼ ਵਾਲੇ ਕੂਲਟਰ ਨਾਇਲ 'ਤੇ ਸ਼ੁਰੂਆਤੀ ਬੋਲੀ ਮੁੰਬਈ ਇੰਡੀਅਨਜ਼ ਨੇ ਲਗਾਈ ਸੀ ਪਰ ਉਦੋਂ ਹੀ ਚੇਂਨਈ ਵੀ ਬੋਲੀ 'ਚ ਆ ਗਿਆ। ਦੋਵਾਂ ਟੀਮਾਂ ਇਸ ਖਿਡਾਰੀ ਲਈ 8 ਕਰੋੜ ਰੁਪਏ ਤੱਕ ਪਹੁੰਚ ਗਈਆਂ ਪਰ ਅਖੀਰ 'ਚ ਬਾਜੀ ਮੁੰਬਈ ਨੇ ਮਾਰੀ। ਕੂਲਟਰ ਦਾ ਟੀ-20 ਕ੍ਰਿਕਟ 'ਚ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਉਨ੍ਹਾਂ ਦੇ ਨਾਂ 'ਤੇ 108 ਮੈਚਾਂ 'ਚ 130 ਵਿਕਟਾਂ ਦਰਜ ਹਨ। ਕੂਲਟਰ ਨੇ ਆਈ. ਪੀ. ਐੱਲ ਦੇ 26 ਮੈਚਾਂ 'ਚ ਕੁਲ 36 ਵਿਕਟਾਂ ਲਈਆਂ ਹਨ। ਉਹ ਪਿਛਲੇ ਆਈ. ਪੀ. ਐੱਲ. ਸੀਜ਼ਨ 'ਚ ਨਹੀਂ ਖੇਡੇ ਸਨ। ਕ੍ਰਿਸ ਮੌਰਿਸ : 10.00 ਕਰੋੜ ਰੁਪਏ (ਰਾਇਲ ਚੈਲੇਂਜਰਜ਼ ਬੈਂਗਲੁਰੂ) ਦੱਖਣੀ ਅਫਰੀਕਾ ਦੇ ਸਟਾਰ ਆਲਰਾਊਂਡਰ ਕ੍ਰਿਸ ਮੌਰਿਸ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ ਟੀਮ ਨੇ ਖਰੀਦਿਆ। 1.5 ਕਰੋੜ ਬੇਸ ਪ੍ਰਾਈਜ਼ ਵਾਲੇ ਆਰ. ਸੀ. ਬੀ. ਨੇ ਮੌਰਿਸ 'ਤੇ 10 ਕਰੋੜ ਦੀ ਬੋਲੀ ਲਗਾਈ। ਪਿਛਲੇ ਸੀਜ਼ਨ 'ਚ ਮੌਰਿਸ ਦਿੱਲੀ ਕੈਪੀਟਲਸ ਵਲੋਂ ਮੈਦਾਨ 'ਤੇ ਉਤਰੇ ਸਨ। ਆਰ. ਸੀ. ਬੀ. ਵਲੋਂ ਪਹਿਲਾਂ ਮੌਰਿਸ ਆਈ. ਪੀ. ਐੱਲ 'ਚ ਚੇਂਨਈ ਸੁਪਰਕਿੰਗਜ਼ ਅਤੇ ਦਿੱਲੀ ਕੈਪੀਟਲਸ ਲਈ ਖੇਡ ਚੁੱਕੇ ਹਨ। ਸ਼ੈਲਡਨ ਕੋਟਰੈੱਲ: 8.50 ਕਰੋੜ ਰੁਪਏ (ਕਿੰਗਜ਼ ਇਲੈਵਨ ਪੰਜਾਬ) ਵਿਕਟ ਹਾਸਲ ਕਰਨ ਤੋਂ ਬਾਅਦ ਸਲਿਊਟ ਕਰਨ ਵਾਲੇ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਸ਼ੈਲਡਨ ਕੋਟਰੈੱਲ ਨੂੰ ਆਈ. ਪੀ. ਐੱਲ. 2020 ਦੀ ਨੀਲਾਮੀ 'ਚ ਕਿੰਗਜ਼ ਇਲੈਵਨ ਪੰਜਾਬ ਨੇ 8.50 ਕਰੋੜ 'ਚ ਖਰੀਦਿਆ ਹੈ। ਪਹਿਲੀ ਵਾਰ ਆਈ. ਪੀ. ਐੱਲ 'ਚ ਭਾਗ ਲੈਣ ਲਈ ਉਤਰ ਰਹੇ ਕੋਟਰੈੱਲ ਲਈ ਪੰਜਾਬ ਅਤੇ ਦਿੱਲੀ ਵਿਚਾਲੇ ਕਾਫ਼ੀ ਲੰਬੀ ਬੋਲੀ ਲੱਗੀ, ਪਰ ਆਖਰ 'ਚ ਪੰਜਾਬ ਦੀ ਟੀਮ ਨੇ ਉਸ ਨੂੰ 8 ਕਰੋੜ 50 ਲੱਖ ਰੁਪਏ 'ਚ ਆਪਣੇ ਨਾਲ ਸ਼ਾਮਲ ਕਰ ਲਿਆ।
ਸ਼ਿਮਰੋਨ ਹੈੱਟਮਾਇਰ : 7.75 ਕਰੋੜ ਰੁਪਏ (ਦਿੱਲੀ ਕੈਪੀਟਲਸ) ਵੈਸਟਇੰਡੀਜ਼ ਦੇ ਖੱਬੇ ਹੱਥ ਦੇ ਨੌਜਵਾਨ ਬੱਲੇਬਾਜ਼ ਸ਼ਿਮਰਨ ਹੈੱਟਮਾਇਰ 'ਤੇ ਵੀ ਵੱਡੀ ਬੋਲੀ ਲਗਾਈ ਗਈ। ਹੈੱਟਮਾਇਰ ਨੂੰ ਦਿੱਲੀ ਕੈਪੀਟਲਸ ਨੇ 7.75 ਕਰੋੜ ਰੁਪਏ 'ਚ ਖਰੀਦਿਆ। ਹੈੱਟਮਾਇਰ ਨੂੰ ਉਨ੍ਹਾਂ ਦੀ ਧਾਕੜ ਬੱਲੇਬਾਜੀ ਲਈ ਜਾਣਿਆ ਜਾਂਦਾ ਹੈ। ਭਾਰਤ ਖਿਲਾਫ ਮੌਜੂਦਾ ਵਨ-ਡੇ ਸੀਰੀਜ਼ 'ਚ ਪਹਿਲੇ ਵਨ-ਡੇ 'ਚ ਹੈੱਟਮਾਇਰ ਨੇ 139 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸੀ। ਪਿਊਸ਼ ਚਾਵਲਾ - 6.75 ਕਰੋੜ ਰੁਪਏ (ਚੇਨਈ ਸੁਪਰ ਕਿੰਗਜ਼) ਆਈ. ਪੀ. ਐੱਲ. 2020 ਲਈ ਨੀਲਾਮੀ 'ਚ ਵਿਕੇ 10 ਸਭ ਤੋਂ ਮਹਿੰਗੇ ਖਿਡਾਰਿਆਂ 'ਚ ਇਕਲੌਤੇ ਭਾਰਤੀ ਪਿਊਸ਼ ਚਾਵਲਾ ਹਨ। ਸਪਿਨ ਗੇਂਦਬਾਜ਼ ਚਾਵਲਾ ਨੂੰ ਚੇਨਈ ਸੁਪਰ ਕਿੰਗਜ਼ ਨੇ 6.75 ਕਰੋੜ ਰੁਪਏ 'ਚ ਖਰੀਦਿਆ। ਸੈਮ ਕੁਰੇਨ - 5.50 ਕਰੋੜ ਰੁਪਏ (ਚੇਨਈ ਸੁਪਰ ਕਿੰਗਜ਼) ਖੱਬੇ ਹੱਥ ਦੇ ਤੇਜ਼ ਇੰਗਲਿਸ਼ ਗੇਂਦਬਾਜ਼ ਸੈਮ ਕੁਰੇਨ ਨੂੰ ਚੇਨਈ ਸੁਪਰ ਕਿੰਗਜ਼ ਨੇ 5.50 ਕਰੋੜ 'ਚ ਖਰੀਦਿਆ। ਸੈਮ ਇਕ ਬਿਹਤਰੀਨ ਗੇਂਦਬਾਜ਼ ਤਾਂ ਹੈ, ਨਾਲ ਹੀ ਇਕ ਲਾਭਦਾਈਕ ਬੱਲੇਬਾਜ਼ ਵੀ ਹੈ।। ਦੱਸ ਦੇਈਏ ਇਸ ਤੋਂ ਪਹਿਲਾਂ ਸੈਮ ਕੁਰੇਨ ਕਿੰਗਜ਼ ਇਲੈਵਨ ਪੰਜਾਬ ਦਾ ਹਿੱਸਾ ਸਨ। ਸੈਮ ਦੇ ਟੀ-20 ਕਰੀਅਰ 'ਤੇ ਨਜ਼ਰ ਕਰੀਏ ਤਾਂ ਇਸ ਗੇਂਦਬਾਜ਼ ਨੇ 69 ਮੈਚ ਖੇਡ ਕੇ 63 ਵਿਕਟਾਂ ਹਾਸਲ ਕੀਤੀਆਂ ਹਨ। ਇਯੋਨ ਮੋਰਗਨ - 5.25 ਕਰੋੜ ਰੁਪਏ (ਕੇ. ਕੇ. ਆਰ) ਇਸ ਸਾਲ ਇੰਗਲੈਂਡ ਨੂੰ ਪਹਿਲਾ ਵਰਲਡ ਕੱਪ ਦਿਵਾਉਣ ਵਾਲੇ ਇੰਗਲਿਸ਼ ਕਪਤਾਨ ਇਯੋਨ ਮੋਰਗਨ 'ਤੇ ਕੇ. ਕੇ. ਆਰ. ਨੇ ਦਾਵ ਖੇਡਿਆ ਹੈ। ਕੋਲਕਾਤਾ ਦੀ ਟੀਮ ਨੇ ਮੋਰਗਨ ਨੂੰ 5.25 ਕਰੋੜ ਰੁਪਏ 'ਚ ਖਰੀਦਿਆ। ਦੱਸ ਦੇਈਏ ਮੋਰਗਨ ਵੀ ਤੇਜ਼-ਤਰਾਰ ਬੱਲੇਬਾਜ਼ੀ ਲਈ ਜਾਣ ਜਾਂਦੇ ਹਨ। ਮਾਰਕਸ ਸਟੋਇੰਸ -4.80 ਕਰੋੜ ਰੁਪਏ (ਦਿੱਲੀ ਕੈਪੀਟਲਸ) ਇਸ ਸਾਲ ਦੇ 10 ਸਭ ਤੋਂ ਮਹਿੰਗੇ ਖਿਡਾਰੀਆਂ 'ਚ ਆਖਰੀ ਨੰਬਰ 'ਤੇ ਮਾਰਕਸ ਸਟੋਇੰਸ ਹੈ। 30 ਸਾਲ ਦੇ ਇਸ ਆਸਟਰੇਲੀਆਈ ਗੇਂਦਬਾਜ਼ ਨੂੰ ਦਿੱਲੀ ਕੈਪੀਟਲਸ ਨੇ 4.80 ਕਰੋੜ ਰੁਪਏ 'ਚ ਖਰੀਦਿਆ।
IPL ਨੀਲਾਮੀ ਤੋਂ ਬਾਅਦ ਜਾਣੋ ਧੋਨੀ ਦੀ CSK ਦੀ ਪੂਰੀ ਟੀਮ ਬਾਰੇ
Stories You May Like
UPSC ਨੂੰ ਕੁੜੀ ਨੇ ਮੰਨ ਲਿਆ ਜ਼ਿੰਦਗੀ ਦਾ ਇਮਤਿਹਾਨ ! ਪ੍ਰੀਖਿਆ 'ਚ ਹੋਈ ਫੇਲ੍ਹ...
ਨਵਜੰਮੇ ਬੱਚੇ ਨੂੰ ਕੰਢਿਆਂ ’ਚ ਸੁੱਟਣ ਦੇ ਮਾਮਲੇ ’ਚ ਮਾਂ ਖਿਲਾਫ ਕੇਸ ਦਰਜ
ਨਵਜੰਮੇ ਬੱਚੇ ਨੂੰ ਕੰਢਿਆਂ ’ਚ ਸੁੱਟਣ ਦੇ ਮਾਮਲੇ 'ਚ ਨਵਾਂ ਮੋੜ, ਮਾਪਿਆਂ ਦੀ ਹੋਈ...
ਕਹਿਰ ਓ ਰੱਬਾ: ਅੰਮ੍ਰਿਤਸਰ 'ਚ ਕੰਡਿਆਂ 'ਤੇ ਸੁੱਟਿਆ ਮਿਲਿਆ ਨਵਜੰਮਿਆ ਬੱਚਾ
ਜਲੰਧਰ 'ਚ ਭਲਕੇ ਇਹ ਰਸਤੇ ਰਹਿਣਗੇ ਬੰਦ, ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ
ਫਾਜ਼ਿਲਕਾ 'ਚ ਲੱਗੀਆਂ ਵੱਡੀਆਂ ਪਾਬੰਦੀਆਂ, ਨਵੇਂ ਹੁਕਮ ਲਾਗੂ
'ਅਸੀਂ ਜਲਦੀ ਹੀ Good News ਦੇਵਾਂਗੇ...', ਵਿਆਹ ਦੇ 9 ਸਾਲ ਬਾਅਦ ਮਾਂ ਬਣੇਗੀ...
Whatsapp ਨੂੰ ਟੱਕਰ ਦੇਣ ਆਇਆ Arattai App ਹੋਇਆ Flop! ਡਿੱਗੀ ਰੈਂਕਿੰਗ
ਬਿਨਾਂ Air Purifier ਦੇ ਘਰ ਰਹੇਗਾ Pollution Free! ਵਰਤੋ ਇਹ ਆਸਾਨ ਤਰੀਕੇ
ਰੋਜ਼ਾਨਾ ਚੱਲੋ ਇੰਨੇ ਕਦਮ, ਨਹੀਂ ਦੁਖਣਗੇ ਗਿੱਟੇ-ਗੋਡੇ, ਮਾਹਿਰਾਂ ਨੇ ਦੱਸਿਆ ਜੋੜਾਂ...
ਹੈਵਾਨ ਬਣਿਆ ਪਿਓ! ਘਰ 'ਚ ਇਕੱਲੀ ਧੀ ਨਾਲ ਪਾਰ ਕਰ ਗਿਆ ਹੱਦਾਂ
ਅੰਮ੍ਰਿਤਸਰ ਪੁਲਸ ਨੂੰ ਵੱਡੀ ਕਾਮਯਾਬੀ, ਸਵਿਫਟ ਕਾਰ ਸਵਾਰ ਨੂੰ ਲੁੱਟਣ ਵਾਲੇ ਚਾਰ...
ਬਾਗੇਸ਼ਵਰ ਧਾਮ ਨੇੜੇ ਦਰਦਨਾਕ ਹਾਦਸਾ! ਪਸ਼ੂਆਂ ਕਾਰਨ ਉਬਲਦੇ ਤੇਲ 'ਚ ਡਿੱਗਾ ਪੋਤਾ,...
ਸ਼ਰਮਨਾਕ ! ਹੋਟਲ 'ਚ ਲਿਜਾ ਕੇ ਕੁੜੀ ਨੂੰ ਕੀਤਾ ਬੇਹੋਸ਼, ਜਦੋਂ ਅੱਖ ਖੁੱਲ੍ਹੀ ਤਾਂ...
ਗੁਰਦਾਸਪੁਰ DC ਤੇ SSP ਨੇ ਪਿੰਡਾਂ 'ਚ ਪਹੁੰਚ ਫਸਲ ਦੀ ਰਹਿੰਦ ਖੂੰਹਦ ਨੂੰ ਲੱਗੀ...
ਹਸਪਤਾਲ ਦੇ ਸਫ਼ਾਈ ਕਰਮਚਾਰੀ ਦੀ ਗੰਦੀ ਕਰਤੂਤ! ਇਲਾਜ ਕਰਾਉਣ ਆਈ ਮਹਿਲਾ ਨਾਲ ਪਖਾਨੇ...
ਨੌਕਰੀ ਦਾ ਝਾਂਸਾ ਦੇ ਕੇ ਕੁੜੀ ਦੀ ਰੋਲੀ ਪੱਤ, ਪਹਿਲਾਂ ਬਹਾਨੇ ਨਾਲ ਬੁਲਾਇਆ ਕਮਰੇ...
ਇਸ ਖਿਡਾਰਣ ਦੇ ਨਾਂ ਹੈ 'Worlds Hotest' ਐਥਲੀਟ ਦਾ ਖਿਤਾਬ, ਹਾਲੀਵੁੱਡ...
Subscribe Now!