ਸਪੋਰਟਸ ਡੈਸਕ— ਇੰਗਲੈਂਡ ਦੀ ਟੈਸਟ ਟੀਮ ਦੇ ਕੋਚ ਬ੍ਰੈਂਡਨ ਮੈਕੁਲਮ ਨੇ ਕਿਹਾ ਕਿ ਪਾਕਿਸਤਾਨ ਖਿਲਾਫ ਆਪਣੇ ਟੈਸਟ ਡੈਬਿਊ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨੌਜਵਾਨ ਲੈੱਗ ਸਪਿਨਰ ਰੇਹਾਨ ਅਹਿਮਦ ਜੇਕਰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਨਿਲਾਮੀ 'ਚ ਚੁਣਿਆ ਜਾਂਦਾ ਹੈ ਤਾਂ ਸ਼ਾਨਦਾਰ ਹੋਵੇਗਾ।
18 ਸਾਲਾ ਅਹਿਮਦ ਆਪਣੇ ਟੈਸਟ ਡੈਬਿਊ 'ਤੇ ਇਕ ਪਾਰੀ 'ਚ ਪੰਜ ਵਿਕਟਾਂ ਲੈਣ ਵਾਲਾ ਸਭ ਤੋਂ ਘੱਟ ਉਮਰ ਦਾ ਗੇਂਦਬਾਜ਼ ਬਣ ਗਿਆ। ਉਸ ਨੇ ਪਾਕਿਸਤਾਨ ਖ਼ਿਲਾਫ਼ ਤੀਜੇ ਟੈਸਟ ਮੈਚ ਦੇ ਤੀਜੇ ਦਿਨ 48 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਅਹਿਮਦ ਨੇ ਵੀ ਸ਼ੁੱਕਰਵਾਰ ਨੂੰ ਕੋਚੀ 'ਚ ਹੋਣ ਵਾਲੀ ਆਈਪੀਐੱਲ ਨਿਲਾਮੀ ਲਈ ਆਪਣਾ ਨਾਂ ਦਰਜ ਕਰਵਾਇਆ ਹੈ। ਉਨ੍ਹਾਂ ਦੀ ਬੇਸ ਪ੍ਰਾਈਸ 40 ਲੱਖ ਰੁਪਏ ਹੈ।
ਮੈਕੁਲਮ ਨੇ ਮੰਗਲਵਾਰ ਨੂੰ ਕਿਹਾ, ''ਜੇਕਰ ਉਸ ਨੂੰ ਆਈ.ਪੀ.ਐੱਲ. 'ਚ ਚੁਣਿਆ ਜਾਂਦਾ ਹੈ ਤਾਂ ਇਹ ਬਹੁਤ ਵਧੀਆ ਹੋਵੇਗਾ।' ਉਸ ਨੇ ਕਿਹਾ, 'ਉਸ ਨੂੰ ਇਸ ਰਾਹੀਂ ਹੋਰ ਖਿਡਾਰੀਆਂ ਨਾਲ ਖੇਡਣ ਤੇ ਉਨ੍ਹਾਂ ਨਾਲ ਤਜਰਬਾ ਹਾਸਲ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਕੀ ਕਿਸੇ ਹੋਰ 18 ਸਾਲ ਦੇ ਖਿਡਾਰੀ ਨੂੰ ਅਜਿਹਾ ਮੌਕਾ ਮਿਲਦਾ ਹੈ? ਉਹ ਪੂਰੀ ਤਰ੍ਹਾਂ ਨਾਲ ਅੰਤਰਰਾਸ਼ਟਰੀ ਕ੍ਰਿਕਟਰ ਹੈ।'
ਗਾਬਾ ਦੀ ਪਿੱਚ 'ਤੇ ਸਖਤ ਹੋਈ ICC, 'ਔਸਤ ਤੋਂ ਹੇਠਾਂ' ਦੀ ਦਿੱਤੀ ਰੈਂਕਿੰਗ
NEXT STORY