ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ ਦੇ ਆਗਾਮੀ ਸੀਜ਼ਨ ਲਈ 24 ਤੇ 25 ਨਵੰਬਰ ਨੂੰ ਸਾਊਦੀ ਅਰਬ ਦੇ ਜੇਦਾਹ 'ਚ ਖਿਡਾਰੀਆਂ ਦੀ ਨਿਲਾਮੀ ਹੋਣ ਵਾਲੀ ਹੈ। ਬੀ. ਸੀ. ਸੀ. ਆਈ. ਨੇ ਕੁਝ ਦਿਨ ਪਹਿਲਾਂ ਹੀ ਖਿਡਾਰੀਆਂ ਦੀ ਲਿਸਟ ਜਾਰੀ ਕੀਤੀ ਸੀ। ਇਸ ਨਿਲਾਮੀ ਦੌਰਾਨ ਹਰ ਫ੍ਰੈਂਚਾਈਜ਼ੀ ਵੱਧ ਤੋਂ ਵੱਧ 25 ਖਿਡਾਰੀਆਂ ਦੀ ਟੀਮ ਬਣਾ ਸਕੇਗੀ ਤੇ ਨਿਲਾਮੀ 'ਚ ਕੁੱਲ 204 ਖਿਡਾਰੀ ਖਰੀਦੇ ਜਾ ਸਕਣਗੇ। ਨਿਲਾਮੀ ਦੌਰਾਨ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਖੇਡਿਆ ਜਾ ਰਿਹਾ ਪਹਿਲਾ ਟੈਸਟ ਮੈਚ ਵੀ ਹੋ ਰਿਹਾ ਹੋਵੇਗਾ, ਅਜਿਹੇ 'ਚ ਬੀਸੀਸੀਆਈ ਨੇ ਬ੍ਰਾਡਕਾਸਟਰ ਦੀ ਬੇਨਤੀ 'ਤੇ ਨਿਲਾਮੀ ਦੇ ਸਮੇਂ 'ਤੇ ਬਦਲਾਅ ਕੀਤਾ ਹੈ।
ਆਈਪੀਐੱਲ 2025 ਨਿਲਾਮੀ ਕਿੱਥੇ ਹੋਵੇਗੀ?
ਆਈਪੀਐੱਲ ਨਿਲਾਮੀ ਐਤਵਾਰ ਤੇ ਸੋਮਵਾਰ ਨੂੰ ਸਾਊਦੀ ਅਰਬ ਦੇ ਜੇਦਾਹ 'ਚ ਹੋਵੇਗੀ।
ਇਹ ਵੀ ਪੜ੍ਹੋ : ਹਾਰਦਿਕ ਪੰਡਯਾ 'ਤੇ ਲੱਗਾ ਬੈਨ, ਇਹ ਖਿਡਾਰੀ ਲਵੇਗਾ ਜਗ੍ਹਾ
ਆਈਪੀਐੱਲ ਮੇਗਾ ਨਿਲਾਮੀ ਕਿੰਨੇ ਵਜੇ ਸ਼ੁਰੂ ਹੋਵੇਗੀ?
ਬੀਸੀਸੀਆਈ ਨੇ ਨਿਲਾਮੀ ਦੇ ਸਮੇਂ 'ਚ ਬਦਲਾਅ ਕੀਤਾ ਹੈ। 24 ਤੇ 25 ਨਵੰਬਰ ਨੂੰ ਨਿਲਾਮੀ ਭਾਰਤੀ ਸਮੇਂ ਮੁਤਾਬਕ 3.30 pm 'ਤੇ ਸ਼ੁਰੂ ਹੋਵੇਗੀ ਤੇ 10.30 pm ਤਕ ਚੱਲੇਗੀ। ਪਹਿਲਾਂ ਨਿਲਾਮੀ ਦਾ ਸਮਾਂ ਤਿੰਨ ਵਜੇ ਨਿਰਧਾਰਤ ਸੀ।
IPL 2025 mega auction ਭਾਰਤ 'ਚ ਕਿੱਥੇ ਦੇਖ ਸਕੋਗੇ?
ਸਟਾਰ ਸਪੋਰਟਸ ਇੰਡੀਅਨ ਪ੍ਰੀਮੀਅਰ ਲੀਗ ਦਾ ਬ੍ਰਾਡਕਾਸਟਰ ਪਾਰਟਰ ਹੈ। ਆਈਪੀਐੱਲ 2025 ਦੀ ਮੇਗਾ ਨਿਲਾਮੀ ਦਾ ਭਾਰਤ 'ਚ ਸਟਾਰ ਸਪੋਰਟਸ ਚੈਨਲਾਂ 'ਤੇ ਦੁਪਹਿਰ 3 ਵਜੇ ਤੋਂ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਮਸ਼ਹੂਰ ਭਾਰਤੀ ਕ੍ਰਿਕਟਰ ਦਾ ਮੁੰਡਾ ਬਣ ਗਿਆ ਕੁੜੀ, ਕਰਵਾ ਲਿਆ ਆਪ੍ਰੇਸ਼ਨ
ਆਈਪੀਐੱਲ ਨਿਲਾਮੀ ਦੀ ਲਾਈਵ ਸਟ੍ਰੀਮਿੰਗ ਕਿੱਥੇ ਦੇਖ ਸਕਦੇ ਹੋ?
ਆਈਪੀਐੱਲ 2025 ਲਈ ਖਿਡਾਰੀਆਂ ਦੀ ਨਿਲਾਮੀ ਦੀ ਲਾਈਵ ਸਟ੍ਰੀਮਿੰਗ ਤੁਸੀਂ ਜੀਓ ਸਿਨੇਮਾ 'ਤੇ ਦੇਖ ਸਕਦੇ ਹੋ।
ਨਿਲਾਮੀ ਦੇ ਦੌਰਾਨ 10 ਫ੍ਰੈਂਚਾਈਜ਼ੀਆਂ ਕੋਲ 204 ਖਿਡਾਰੀਆਂ 'ਤੇ ਖ਼ਰਚ ਕਰਨ ਲਈ ਸਾਮੂਹਿਕ ਤੌਰ 'ਤੇ 641.5 ਕਰੋੜ ਰੁਪਏ ਹੋਣਗੇ। ਇਨ੍ਹਾਂ 204 ਸਥਾਨਾਂ 'ਚ 70 ਵਿਦੇਸ਼ੀ ਖਿਡਾਰੀਆਂ ਲਈ ਨਿਰਧਾਰਤ ਹਨ। ਹੁਣ ਤਕ 10 ਫ੍ਰੈਂਚਾਈਜ਼ੀ ਨੇ 558.5 ਕਰੋੜ ਪੁਪਏ ਦੇ ਸਾਮੂਹਿਕ ਖ਼ਰਚ ਦੇ ਨਾਲ 46 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿਸ਼ਾਨੇਬਾਜ਼ੀ ’ਚ ਜਿਹੜੀ ਪ੍ਰਤਿਭਾ ਹੈ, ਉਹ ਹੋਰਨਾਂ ਖੇਡਾਂ ’ਚ ਨਹੀਂ : ਅਭਿਨਵ ਬਿੰਦ੍ਰਾ
NEXT STORY