ਦੁਬਈ- ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ 5ਵੀਂ ਬਾਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.)-13 ਸੈਸ਼ਨ ਦਾ ਖਿਤਾਬ ਜਿੱਤਣ 'ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਜਿੱਤ ਦੀ ਆਦਤ ਬਣਾਏ ਰੱਖਣਾ ਮਹੱਤਵਪੂਰਨ ਸੀ, ਜਿਸ 'ਚ ਉਸਦੀ ਟੀਮ ਸਫਲ ਰਹੀ। ਮੁੰਬਈ ਨੇ ਫਾਈਨਲ 'ਚ ਦਿੱਲੀ ਕੈਪੀਟਲਸ ਨੂੰ 5 ਵਿਕਟਾਂ ਨਾਲ ਹਰਾ ਕੇ 8 ਸਾਲ 'ਚ 5ਵੀਂ ਬਾਰ ਆਈ. ਪੀ. ਐੱਲ. ਦਾ ਖਿਤਾਬ ਜਿੱਤਿਆ। ਰੋਹਿਤ ਨੇ ਕਿਹਾ ਕਿ ਪੂਰੇ ਸੈਸ਼ਨ 'ਚ ਉਹ ਟੀਮ ਦੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਨ।
ਰੋਹਿਤ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਪੂਰੇ ਸੈਸ਼ਨ 'ਚ ਸਾਡੀ ਟੀਮ ਨੇ ਧਮਾਕੇਦਾਰ ਪ੍ਰਦਰਸ਼ਨ ਕੀਤਾ ਉਸ ਤੋਂ ਮੈਂ ਬਹੁਤ ਖੁਸ਼ ਹਾਂ। ਮੈਂ ਟੂਰਨਾਮੈਂਟ ਦੇ ਸ਼ੁਰੂ 'ਚ ਕਿਹਾ ਸੀ ਕਿ ਸਾਨੂੰ ਜਿੱਤ ਦੀ ਆਦਤ ਬਣਾਏ ਰੱਖਣ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਜ਼ਿਆਦਾ ਦੀ ਉਮੀਦ ਨਹੀਂ ਕਰ ਸਕਦੇ ਸੀ। ਅਸੀਂ ਪਹਿਲੀ ਗੇਂਦ 'ਤੇ ਆਪਣੇ ਅਭਿਆਸ ਨੂੰ ਸ਼ੁਰੂ ਕੀਤਾ ਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਸਹਿਯੋਗੀ ਸਟਾਫ ਨੂੰ ਵੀ ਜਿੱਤ ਦਾ ਸਿਹਰਾ ਜਾਂਦਾ ਹੈ। ਰੋਹਿਤ ਨੇ ਕਿਹਾ ਕਿ- ਕਰੁਣਾਲ, ਹਾਰਦਿਕ ਤੇ ਪੋਲਾਰਡ ਲੰਮੇ ਸਮੇਂ ਤੋਂ ਆਪਣੀ ਭੂਮਿਕਾ ਨਿਭਾ ਰਹੇ ਹਨ ਤੇ ਉਹ ਜਾਣਦੇ ਹਨ ਕਿ ਉਨ੍ਹਾਂ ਨੇ ਕੀ ਕਰਨਾ ਹੈ।
ਮੁੰਬਈ ਇੰਡੀਅਨਜ਼ ਨੇ ਫਾਈਨਲ 'ਚ ਰਾਹੁਲ ਚਾਹਰ ਨੂੰ ਆਖਰੀ-11 'ਚ ਨਹੀਂ ਰੱਖਿਆ ਤੇ ਰੋਹਿਤ ਨੇ ਇਸੇ ਰਣਨੀਤਿਕ ਫੈਸਲਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਰਾਹੁਲ ਅੱਜ ਨਹੀਂ ਖੇਡ ਸਕਿਆ ਤੇ ਅਜਿਹੇ 'ਚ ਇਹ ਸੁਨਿਸ਼ਚਿਤ ਕਰਨਾ ਜ਼ਰੂਰੀ ਸੀ ਕਿ ਉਹ ਇਹ ਸਮਝੇ ਕਿ ਉਸ ਨੇ ਕੁਝ ਗਲਤ ਨਹੀਂ ਕੀਤਾ ਤੇ ਇਹ ਰਣਨੀਤਿਕ ਚਾਲ ਸੀ। ਅਸੀਂ ਇਹ ਵੀ ਸੁਨਿਸ਼ਚਿਤ ਕੀਤਾ ਕਿ ਸੂਰਯਕੁਮਾਰ ਯਾਦਵ ਤੇ ਇਸ਼ਾਨ ਕਿਸ਼ਨ ਪੂਰੇ ਆਤਮਵਿਸ਼ਵਾਸ ਦੇ ਨਾਲ ਖੇਡਣ।
ਮੁੰਬਈ ਇੰਡੀਅਨਜ਼ ਨੂੰ ਮਿਲੀ 20 ਕਰੋੜ ਰੁਪਏ ਦੀ ਪੁਰਸਕਾਰ ਰਾਸ਼ੀ
NEXT STORY