ਦੁਬਈ (ਵਾਰਤਾ) : ਸਨਰਾਇਜ਼ਰਸ ਹੈਦਰਾਬਾਦ ਦੇ ਕਪਤਾਨ ਡੈਵਿਡ ਵਾਰਨਰ ਆਈ.ਪੀ.ਐਲ. ਦੇ ਇਤਿਹਾਸ ਵਿਚ 50 ਦੌੜਾਂ ਤੋਂ ਜ਼ਿਆਦਾ ਦਾ 50ਵਾਂ ਸਕੋਰ ਬਣਾਉਣ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਵਾਰਨਰ ਨੇ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ 52 ਦੌੜਾਂ ਦੀ ਪਾਰੀ ਖੇਡੀ ਸੀ ਅਤੇ ਇਹ ਉਨ੍ਹਾਂ ਦਾ ਆਈ.ਪੀ.ਐਲ. ਵਿਚ 50 ਤੋਂ ਜ਼ਿਆਦਾ ਦਾ 50ਵਾਂ ਸਕੋਰ ਸੀ। ਉਨ੍ਹਾਂ ਨੇ ਪੰਜਾਬ ਖ਼ਿਲਾਫ਼ 9 ਵਾਰ ਅਰਧ ਸੈਂਕੜਾਂ ਲਗਾਇਆ ਹੈ ਜੋ ਆਪਣੇ ਆਪ ਵਿਚ ਇਕ ਰਿਕਾਰਡ ਹੈ।
ਇਹ ਵੀ ਪੜ੍ਹੋ: IPL 2020 : ਅੱਜ ਕੋਲਕਾਤਾ ਦਾ ਪੰਜਾਬ ਅਤੇ ਧੋਨੀ ਦੇ ਧੁਨੰਤਰਾਂ ਦਾ ਵਿਰਾਟ ਦੇ ਵੀਰਾਂ ਨਾਲ ਹੋਵੇਗਾ ਸਾਹਮਣਾ
ਵਾਰਨਰ ਨੇ 132 ਪਾਰੀਆਂ ਵਿਚ ਇਹ ਕਾਰਨਾਮਾ ਕੀਤਾ ਹੈ। ਇਸ ਸੂਚੀ ਵਿਚ ਉਨ੍ਹਾਂ ਦੇ ਬਾਅਦ ਰਾਇਲ ਚੈਲੇਂਜ਼ਰਸ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਹਨ, ਜਿਨ੍ਹਾਂ ਦੇ ਨਾਮ 174 ਪਾਰੀਆਂ ਵਿਚ 50 ਤੋਂ ਜ਼ਿਆਦਾ ਦੇ 42 ਸਕੋਰ ਹਨ। ਚੇਨਈ ਸੁਪਰ ਕਿੰਗਜ਼ ਦੇ ਆਲਰਾਊਂਡਰ ਸੁਰੇਸ਼ ਰੈਨਾ ਅਤੇ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ 189 ਪਾਰੀਆਂ ਵਿਚ 39-39 ਵਾਰ 50 ਤੋਂ ਜ਼ਿਆਦਾ ਸਕੋਰ ਬਣਾਏ ਹਨ। ਮਿਸਟਰ 360 ਡਿਗਰੀ ਦੇ ਨਾਮ ਨਾਲ ਮਸ਼ਹੂਰ ਬੈਂਗਲੁਰੂ ਦੇ ਏ.ਬੀ. ਡੀਵਿਲਿਅਰਸ ਨੇ 147 ਪਾਰੀਆਂ ਵਿਚ 38 ਵਾਰ 50 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ।
ਇਹ ਵੀ ਪੜ੍ਹੋ: ਤਿਉਹਾਰੀ ਸੀਜ਼ਨ 'ਚ ਸਰਕਾਰ ਦੇ ਰਹੀ ਹੈ ਸਸਤਾ ਸੋਨਾ ਖ਼ਰੀਦਣ ਦਾ ਮੌਕਾ, ਜਲਦ ਚੁੱਕੋ ਫ਼ਾਇਦਾ
ਵਾਰਨਰ ਆਈ.ਪੀ.ਐਲ. ਦੇ ਪਹਿਲੇ ਅਜਿਹੇ ਬੱਲੇਬਾਜ਼ ਹਨ, ਜਿਨ੍ਹਾਂ ਨੂੰ 3 ਵਾਰ ਆਰੇਂਜ ਕੈਪ ਮਿਲੀ ਹੈ। ਸੀਜ਼ਨ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਨੂੰ ਆਰੇਂਜ ਕੈਪ ਦਿੱਤੀ ਜਾਂਦੀ ਹੈ। ਪਿਛਲੇ ਸਾਲ ਵਾਰਨਰ ਨੇ 12 ਮੈਚਾਂ ਵਿਚ 69.20 ਦੇ ਔਸਤ ਅਤੇ 143.86 ਦੇ ਸਟਰਾਇਕ ਰੇਟ ਨਾਲ 692 ਦੌੜਾਂ ਬਣਾਈਆਂ ਸਨ ਅਤੇ ਆਰੇਂਜ ਕੈਪ ਹਾਸਲ ਕੀਤੀ ਸੀ। ਇਸ ਤੋਂ ਪਹਿਲਾਂ 2016 ਵਿਚ ਵੀ ਉਨ੍ਹਾਂ ਨੂੰ ਇਹ ਇਨਾਮ ਦਿੱਤਾ ਗਿਆ ਸੀ ਅਤੇ ਉਸ ਸੀਜ਼ਨ ਵਿਚ ਹੈਦਰਾਬਾਦ ਨੇ ਪਹਿਲੀ ਵਾਰ ਆਈ.ਪੀ.ਐਲ. ਦਾ ਖ਼ਿਤਾਬ ਵੀ ਜਿੱਤਿਆ ਸੀ।
IPL 2020 : ਅੱਜ ਕੋਲਕਾਤਾ ਦਾ ਪੰਜਾਬ ਅਤੇ ਧੋਨੀ ਦੇ ਧੁਨੰਤਰਾਂ ਦਾ ਵਿਰਾਟ ਦੇ ਵੀਰਾਂ ਨਾਲ ਹੋਵੇਗਾ ਸਾਹਮਣਾ
NEXT STORY