ਮੁੰਬਈ- ਮੁੰਬਈ ਵਿਚ ਤਿੰਨ ਸਥਾਨਾਂ ਵਾਨਖੇੜੇ ਸਟੇਡੀਅਮ, ਬ੍ਰੇਬੋਰਨ ਸਟੇਡੀਅਮ ਅਤੇ ਡੀਵਾਈ ਪਾਟਿਲ ਸਟੇਡੀਅਮ ਵਿਚ ਆਈ. ਪੀ. ਐੱਲ. 2022 ਦੇ 55 ਮੈਚ, ਜਦਕਿ ਪੁਣੇ ਦੇ ਐੱਮ. ਸੀ. ਏ. ਇੰਟਰਨੈਸ਼ਨਲ ਸਟੇਡੀਅਮ 'ਚ 15 ਟੀਮਾਂ ਵਾਨਖੇੜੇ, ਡੀਵਾਈ ਪਾਟਿਲ ਸਟੇਡੀਅਮ ਵਿਟ ਚਾਰ-ਚਾਰ ਅਤੇ ਬ੍ਰੇਬੋਰਨ ਸਟੇਡੀਅਮ ਅਤੇ ਪੁਣੇ ਵਿਚ ਤਿੰਨ-ਤਿੰਨ ਮੈਚ ਹੋਣਗੇ।
ਇਹ ਖ਼ਬਰ ਪੜ੍ਹੋ- ਕਾਰਲਸਨ ਨੂੰ ਹਰਾਉਣ ਤੋਂ ਬਾਅਦ 2 ਹੋਰ ਬਾਜ਼ੀਆਂ ਜਿੱਤਿਆ ਪ੍ਰਗਿਆਨੰਦਾ
ਇਸ ਤੋਂ ਪਹਿਲਾਂ ਆਈ. ਪੀ. ਐੱਲ. ਦੇ ਸ਼ੁਰੂ ਹੋਣ ਦੀਆਂ 2 ਤਰੀਕਾਂ 'ਤੇ ਵਿਚਾਰ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ। ਸਮਝਿਆ ਜਾਂਦਾ ਹੈ ਕਿ 26 ਮਾਰਚ ਅਧਿਕਾਰਕ ਪ੍ਰਸਾਰਣਕਰਤਾ ਦੀ ਤਰਜੀਹ ਸਮਝੀ ਜਾਂਦੀ ਹੈ, ਜਦਕਿ ਦੂਜਾ ਵਿਕਲਪ 27 ਮਾਰਚ ਹੈ। 2 ਵਿਕਲਪਾਂ ਵਿਚ ਮੁੱਖ ਰੂਪ ਨਾਲ ਡਬਲ-ਹੇਡਰ ਮੁਕਾਬਲਿਆਂ ਦਾ ਅੰਤਰ ਹੋਵੇਗਾ। ਇਹ ਵੀ ਸਮਝਿਆ ਜਾਂਦਾ ਹੈ ਕਿ ਕਿਸੇ ਵੀ ਸਥਿਤੀ ਵਿਚ ਟੂਰਨਾਮੈਂਟ ਦੀ ਸਮਾਪਤੀ 29 ਮਈ ਨੂੰ ਹੋਣੀ ਹੈ। ਫਿਲਹਾਲ ਪਲੇਅ ਆਫ ਮੁਕਾਬਲਿਆਂ ਦੇ ਲਈ ਸਥਾਨ ਅਜੇ ਤੈਅ ਨਹੀਂ ਕੀਤੇ ਗਏ ਹਨ। 24 ਫਰਵਰੀ ਨੂੰ ਹੋਣ ਵਾਲੀ ਆਈ. ਪੀ. ਐੱਲ. ਦੀ ਗਵਰਨਿੰਗ ਕਾਉਂਸਿਲ ਦੀ ਬੈਠਕ ਵਿਚ ਇਸ ਸਬੰਧ ਵਿਚ ਆਖਰੀ ਫੈਸਲਾ ਲਿਆ ਜਾ ਸਕਦਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕਾਰਲਸਨ ਨੂੰ ਹਰਾਉਣ ਤੋਂ ਬਾਅਦ 2 ਹੋਰ ਬਾਜ਼ੀਆਂ ਜਿੱਤਿਆ ਪ੍ਰਗਿਆਨੰਦਾ
NEXT STORY