ਨਵੀਂ ਦਿੱਲੀ– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀਆਂ ਦੋ ਨਵੀਆਂ ਟੀਮਾਂ ਸਮੇਤ ਸਾਰੀਆਂ 10 ਫ੍ਰੈਂਚਾਈਜ਼ੀ ਟੀਮਾਂ ਲਈ 90 ਕਰੋੜ ਰੁਪਏ ਖਰਚ ਕਰਨ ਦੀ ਹੱਦ ਰੱਖੀ ਹੈ ਅਤੇ 8 ਸਥਾਪਤ ਟੀਮਾਂ ਵੱਧ ਤੋਂ ਵੱਧ ਚਾਰ ਖਿਡਾਰੀਆਂ ਨੂੰ ਆਪਣੀ ਟੀਮ ਵਿਚ ਬਰਰਾਰ ਰੱਖ ਸਕਦੀਆਂ ਹਨ। ‘ਭਾਸ਼ਾ’ ਦੀ ਰਿਪਰੋਟ ਮੁਤਾਬਕ ਪੁਰਾਣੀਆਂ ਟੀਮਾਂ ਦੇ ‘ਰਿਟੇਨ’ ਕੀਤੇ ਗਏ ਖਿਡਾਰੀਆਂ ਦੇ ਐਲਾਨ ਤੋਂ ਬਾਅਦ ਦੋ ਨਵੀਆਂ ਫ੍ਰੈਂਚਾਈਜ਼ੀ (ਲਖਨਊ ਤੇ ਅਹਿਮਦਾਬਾਦ) ਨੂੰ ਨਿਲਾਮੀ ਪੂਲ ’ਚੋਂ 3 ਖਿਡਾਰੀਆਂ ਨੂੰ ਚੁਣਨ ਦਾ ਬਦਲ ਦਿੱਤਾ ਜਾਵੇਗਾ।
ਆਈ. ਪੀ. ਐੱਲ. ਫ੍ਰੈਂਚਾਈਜ਼ੀ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ‘‘ਬੀ. ਸੀ. ਸੀ. ਆਈ. ਨੇ ਸਾਰੀਆਂ ਫ੍ਰੈਂਚਾਈਜ਼ੀਆਂ ਨੂੰ ਇਕ ਪੱਤਰ ਭੇਜਿਆ ਸੀ, ਜਿਸ ਵਿਚ ਉਨ੍ਹਾਂ ਨੂੰ ਨਵੇਂ ਨਿਯਮਾਂ ਦੇ ਬਾਰੇ ਵਿਚ ਦੱਸਿਆ ਗਿਆ ਹੈ। ਇਸ ਵਿਚ 4 ਖਿਡਾਰੀਆਂ ਨੂੰ ਰਿਟੇਨ ਕਰਨ ’ਤੇ ਇਕ ਟੀਮ ਦੇ 42 ਕਰੋੜ ਰੁਪਏ ਖਰਚ ਹੋਣਗੇ ਜਦਕਿ 3 ਖਿਡਾਰੀਆਂ ਨੂੰ ਟੀਮ ਨੂੰ ਬਰਕਰਾਰ ਰੱਖਣ ’ਤੇ ਉਸਦੇ 33 ਕਰੋੜ ਰੁਪਏ ਖਰਚ ਹੋਣਗੇ। ਉਸ ਨੇ ਕਿਹਾ ਕਿ ਦੋ ਖਿਡਾਰੀਆਂ ਨੂੰ ਬਰਕਰਾਰ ਰੱਖਣ ਦਾ ਮਤਲਬ ਹੋਵੇਗਾ ਕਿ 90 ਕਰੋੜ ਰੁਪਏ ਵਿਚੋਂ 24 ਕਰੋੜ ਰੁਪਏ ਘੱਟ ਹੋਣਾ ਜਦਕਿ ਇਕ ਖਿਡਾਰੀ ਨੂੰ ਬਰਕਰਾਰ ਰੱਖਣ ’ਤੇ 14 ਕਰੋੜ ਰੁਪਏ ਖਰਚ ਹੋਣਗੇ। ਉਸ ਨੇ ਇਹ ਵੀ ਦੱਸਿਆ ਕਿ ਖਿਡਾਰੀਆਂ ਨੂੰ ਬਰਕਰਾਰ ਰੱਖਣ ’ਤੇ ਖਰਚ ਕੀਤੀ ਗਈ ਰਾਸ਼ੀ ਹਮੇਸ਼ਾ ਬਰਾਬਰ ਨਹੀਂ ਹੁੰਦੀ ਹੈ।
T20 WC : ਭਾਰਤ ਖ਼ਿਲਾਫ਼ ਮੈਚ ਤੋਂ ਪਹਿਲਾਂ ਫਿੱਟ ਹੋਇਆ ਨਿਊਜ਼ੀਲੈਂਡ ਦਾ ਇਹ ਸਲਾਮੀ ਬੱਲੇਬਾਜ਼
NEXT STORY