ਅਹਿਮਦਾਬਾਦ– ਇੰਗਲੈਂਡ ਦੇ ਵਿਕਟਕੀਪਰ ਬੱਲੇਬਾਜ਼ ਸੈਮ ਬਿਲਿੰਗਸ ਦਾ ਮੰਨਣਾ ਹੈ ਕਿ ਆਗਾਮੀ ਆਈ. ਪੀ. ਐੱਲ. ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਚੰਗਾ ਰਹੇਗਾ ਪਰ ਉਸ ਨੇ ਮੰਨਿਆ ਕਿ ਦਿੱਲੀ ਕੈਪੀਟਲਸ ਦੀ ਟੀਮ ਵਿਚ ਸਖਤ ਮੁਕਾਬਲੇਬਾਜ਼ੀ ਦੇ ਕਾਰਣ ਉਸ ਨੂੰ ਸੀਮਤ ਮੈਚ ਖੇਡਣ ਨੂੰ ਮਿਲਣਗੇ। ਪਿਛਲੇ ਮਹੀਨੇ ਹੋਈ ਨਿਲਾਮੀ ਵਿਚ 29 ਸਾਲ ਦੇ ਬਿਲਿੰਗਸ ਨੂੰ ਦਿੱਲੀ ਕੈਪੀਟਲਸ ਨੇ 2 ਕਰੋੜ ਰੁਪਏ ਵਿਚ ਖਰੀਦਿਆ ਹੈ।
ਇਹ ਖ਼ਬਰ ਪੜ੍ਹੋ- ਇੰਗਲੈਂਡ ਵਿਰੁੱਧ ਲੜੀ ਤੋਂ ਪਹਿਲਾਂ ਟੀ20 ਟੀਮ ਰੈਂਕਿੰਗ ’ਚ ਦੂਜੇ ਸਥਾਨ ’ਤੇ ਪਹੁੰਚਿਆ ਭਾਰਤ
ਬਿਲਿੰਗਸ ਨੇ ਕਿਹਾ,‘‘ਤੁਸੀਂ ਦਿੱਲੀ ਦੀ ਟੀਮ ਨੂੰ ਦੇਖੋ ਤੇ ਵਿਸ਼ੇਸ਼ ਤੌਰ ’ਤੇ ਵਿਦੇਸ਼ੀ ਖਿਡਾਰੀਆਂ ਨੂੰ। ਤੁਸੀਂ ਕਿਸੇ ਵੀ ਸੰਯੋਜਨ ਦੇ ਨਾਲ ਉਤਰ ਸਕਦੇ ਹੋ ਤੇ ਇਹ ਸਫਲ ਰਹੇਗਾ।’’ ਉਸ ਨੇ ਕਿਹਾ, ‘‘ਆਖਰੀ-11 ਵਿਚ ਜਗ੍ਹਾ ਬਣਾਉਣ ਲਈ ਸਖਤ ਮੁਕਾਬਲੇਬਾਜ਼ੀ ਹੈ, ਬੇਸ਼ੱਕ ਪਿਛਲੇ ਸਾਲ ਉਸ ਨੇ ਫਾਈਨਲ ਵਿਚ ਜਗ੍ਹਾ ਬਣਾਈ ਸੀ, ਇਸ ਲਈ ਸ਼ਾਇਦ ਸੀਮਤ ਮੈਚ ਖੇਡਣ ਨੂੰ ਮਿਲਣ ਪਰ ਇਹ ਵਿਸ਼ਵ ਕੱਪ ਦੀਆਂ ਤਿਆਰੀਆਂ ਨਾਲ ਵੀ ਜੁੜਿਆ ਹੈ ਤੇ ਮੈਨੂੰ ਇਨ੍ਹਾਂ ਹਾਲਾਤ ਵਿਚ ਤਿਆਰੀ ਕਰਨ ਦਾ ਸਰਵਸ੍ਰੇਸ਼ਠ ਮੌਕਾ ਮਿਲੇਗਾ।’’
ਇਹ ਖ਼ਬਰ ਪੜ੍ਹੋ- ICC ਰੈਂਕਿੰਗ 'ਚ ਸ਼ੈਫਾਲੀ ਦੂਜੇ ਸਥਾਨ ’ਤੇ ਪਹੁੰਚੀ, ਮੰਧਾਨਾ ਤੇ ਰੋਡ੍ਰਿਗਜ਼ ਟਾਪ-10 ’ਚ ਬਰਕਰਾਰ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਇੰਗਲੈਂਡ ਵਿਰੁੱਧ ਲੜੀ ਤੋਂ ਪਹਿਲਾਂ ਟੀ20 ਟੀਮ ਰੈਂਕਿੰਗ ’ਚ ਦੂਜੇ ਸਥਾਨ ’ਤੇ ਪਹੁੰਚਿਆ ਭਾਰਤ
NEXT STORY