ਅਬੂਧਾਬੀ - ਕਿੰਗਸ ਇਲੈਵਨ ਪੰਜਾਬ ਖਿਲਾਫ ਖੇਡੇ ਗਏ ਮੈਚ ਦੌਰਾਨ ਕੋਲਕਾਤਾ ਨਾਈਟ ਰਾਈਡਰਜ਼ ਨੇ 2 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ। ਇਸ ਦੌਰਾਨ ਇਕ ਵਾਰ ਫਿਰ ਆਂਦਰੇ ਰਸਲ ਦਾ ਜਲਵਾ ਦੇਖਣ ਨੂੰ ਨਹੀਂ ਮਿਲਿਆ ਅਤੇ ਉਹ ਸਿਰਫ 5 ਦੌੜਾਂ ਬਣਾ ਕੇ ਆਊਟ ਹੋ ਗਏ। ਹਾਲਾਂਕਿ ਫਿਲਡਿੰਗ ਦੌਰਾਨ ਰਸਲ ਜ਼ਖਮੀ ਹੋਣ ਕਾਰਨ ਮੈਚ ਤੋਂ ਬਾਹਰ ਹੋ ਗਏ। ਰਸਲ ਦੇ ਲੱਗੀ ਸੱਟ ਕਿੰਨੀ ਗੰਭੀਰ ਹੈ ਅਤੇ ਕੀ ਉਹ ਅਗਲੇ ਮੈਚ ਵਿਚ ਖੇਡ ਪਾਉਣਗੇ ਇਸ 'ਤੇ ਅਜੇ ਸਸਪੈਂਸ ਬਣਿਆ ਹੋਇਆ ਹੈ।
ਕੇ. ਕੇ. ਆਰ. ਵੱਲੋਂ ਕ੍ਰਿਸ਼ਣਾ ਗੇਂਦਬਾਜ਼ੀ ਕਰ ਰਹੇ ਸਨ ਅਤੇ ਸਟ੍ਰਾਈਕ 'ਤੇ ਪੰਜਾਬ ਦੇ ਕਪਤਾਨ ਕੇ. ਐੱਲ. ਰਾਹੁਲ ਸਨ। ਇਸ ਦੌਰਾਨ ਮਿਡ ਆਫ ਵਿਚ ਫਿਲਡਿੰਗ ਕਰ ਰਹੇ ਰਸਲ ਨੇ ਕੇ. ਐੱਸ. ਰਾਹੁਲ ਵੱਲੋਂ ਖੇਡੀ ਸਾਟ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਬਾਉਂਡ੍ਰੀ ਕੋਲ ਲੱਗੇ ਇਸ਼ਤਿਹਾਰ ਬੋਰਡ ਵਿਚ ਜਾ ਵੱਜੇ ਅਤੇ ਉਨ੍ਹਾਂ ਨੂੰ ਸੱਟ ਲੱਗ ਗਈ। ਰਸਲ ਨੂੰ ਇਸ ਤੋਂ ਬਾਅਦ ਖੜ੍ਹੇ ਹੋਣ ਵਿਚ ਮੁਸ਼ਕਿਲ ਹੋ ਰਹੀ ਸੀ ਜਿਸ ਤੋਂ ਬਾਅਦ ਉਹ ਮੈਦਾਨ ਤੋਂ ਬਾਹਰ ਹੋ ਗਏ। ਉਨ੍ਹਾਂ ਦੀ ਥਾਂ ਫਿਲਡਿੰਗ ਕਰਨ ਲਈ ਆਸਟ੍ਰੇਲੀਆਈ ਖਿਡਾਰੀ ਕ੍ਰਿਸ ਗ੍ਰੀਨ ਮੈਦਾਨ 'ਤੇ ਆਏ।
ਆਖਰੀ ਓਵਰਾਂ (ਡੈਥ ਓਵਰਾਂ) ਵਿਚ ਰਸਲ ਕੇ. ਕੇ. ਆਰ. ਲਈ ਕਾਫੀ ਅਹਿਮ ਸਾਬਿਤ ਹੁੰਦੇ ਹਨ। ਅਜਿਹੇ ਵਿਚ ਉਹ ਅਗਲੇ ਮੈਚ ਵਿਚ ਗੇਂਦਬਾਜ਼ੀ ਨਹੀਂ ਕਰ ਪਾਉਂਦੇ ਹਨ ਤਾਂ ਟੀਮ ਲਈ ਨੁਕਸਾਨਦੇਹ ਹੋ ਸਕਦਾ ਹੈ। ਦੱਸ ਦਈਏ ਕਿ 2020 ਵਿਚ ਹੁਣ ਤੱਕ ਰਸੇਲ ਨੇ 6 ਮੈਚ ਖੇਡੇ ਹਨ ਅਤੇ ਸਿਰਫ 11.00 ਦੀ ਔਸਤ ਨਾਲ 55 ਰਨ ਬਣਾਏ ਹਨ। ਉਥੇ ਗੇਂਦਬਾਜ਼ੀ ਵਿਚ ਉਨ੍ਹਾਂ ਨੇ 8 ਦੀ ਇਕਾਨਮੀ ਨਾਲ 5 ਵਿਕਟਾਂ ਹਾਸਲ ਕੀਤੀਆਂ ਹਨ।
IPL 2020 - ਬੈਂਗਲੁਰੂ ਨੇ ਚੇੱਨਈ ਨੂੰ 37 ਦੌੜਾਂ ਨਾਲ ਹਰਾਇਆ
NEXT STORY