ਦੁਬਈ - ਬੈਂਗਲੁਰੂ ਵੱਲੋੋਂ ਚੇੱਨਈ ਸੁਪਰ ਕਿੰਗਸ ਨੂੰ 170 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ ਪਰ ਫਿਰ ਵੀ ਧੋਨੀ ਦੀ ਟੀਮ ਇਸ ਟੀਚੇ ਨੂੰ ਹਾਸਲ ਨਾ ਕਰ ਸਕੀ। ਰਾਇਲ ਚੈਲੇਂਜਰਸ ਬੈਂਗਲੁਰੂ ਨੇ ਚੇੱਨਈ ਨੂੰ 37 ਦੌੜਾਂ ਨਾਲ ਹਰਾ ਦਿੱਤਾ। ਚੇੱਨਈ ਦੇ ਖਿਡਾਰੀ ਇਕ-ਇਕ ਕਰ ਆਊਟ ਹੁੰਦੇ ਗਏ ਅਤੇ ਇਹ ਟੀਚਾ ਹਾਸਲ ਨਾ ਕਰ ਪਾਏ।
ਉਥੇ ਹੀ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਚੇੱਨਈ ਸੁਪਰ ਕਿੰਗਸ ਖਿਲਾਫ ਸ਼ਨੀਵਾਰ ਨੂੰ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਬੱਲੇਬਾਜ਼ੀ ਕਰਦੇ ਹੋਏ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਸੀ. ਐੱਸ. ਕੇ. ਨੂੰ 170 ਦੌੜਾਂ ਦਾ ਟੀਚਾ ਦਿੱਤਾ ਹੈ। ਜਿਸ ਵਿਚ ਕਪਤਾਨੀ ਪਾਰੀ ਖੇਡਦੇ ਹੋਏ ਵਿਰਾਟ ਕੋਹਲੀ ਨੇ ਆਈ. ਪੀ. ਐੱਲ. ਵਿਚ ਆਪਣਾ 38ਵਾਂ ਅਰਧ-ਸੈਂਕੜਾ ਬਣਾਇਆ। ਹੁਣ ਦੇਖਣਾ ਹੋਵੇਗਾ ਕਿ ਟੀਚੇ ਦਾ ਪਿੱਛਾ ਕਰਨ ਉਤਰੀ ਧੋਨੀ ਦੀ ਟੀਮ ਇਸ ਵਾਰ ਜਿੱਤ ਹਾਸਲ ਕਰ ਪਾਉਂਦੀ ਹੈ ਕਿ ਨਹੀਂ। ਦੱਸ ਦਈਏ ਕਿ ਚੇੱਨਈ ਨੂੰ ਪਿਛਲੇ ਮੁਕਾਬਲੇ ਵਿਚ ਕੋਲਕਾਤਾ ਨਾਈਟ ਰਾਈਡਰਜ਼ ਤੋਂ ਜਦਕਿ ਬੈਂਗਲੁਰੂ ਨੂੰ ਦਿੱਲੀ ਕੈਪੀਟਲਸ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਦੋਵੇਂ ਟੀਮਾਂ ਇਸ ਮੁਕਾਬਲੇ ਨੂੰ ਜਿੱਤ ਕੇ ਵਾਪਸੀ ਕਰਨੀਆਂ ਚਾਹੁੰਣਗੀਆਂ। ਬੈਂਗਲੁਰੂ ਨੇ ਇਸ ਮੁਕਾਬਲੇ ਲਈ ਕ੍ਰਿਸ ਮੋਰਿਸ ਅਤੇ ਗੁਰਕੀਰਤ ਸਿੰਘ ਮਾਨ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਚੇੱਨਈ ਨੇ ਕੇਦਾਰ ਜਾਧਵ ਦੀ ਥਾਂ ਐੱਨ. ਜਗਦੀਸ਼ਨ ਨੂੰ ਪਲੇਇੰਗ ਇਲੈਵਨ ਵਿਚ ਥਾਂ ਦਿੱਤੀ ਹੈ।
ਧੋਨੀ ਦੀ ਧੀ ਨਾਲ ਰੇਪ ਦੀ ਧਮਕੀ 'ਤੇ ਇਰਫਾਨ ਪਠਾਨ ਨੂੰ ਆਇਆ ਗੁੱਸਾ, ਯੂਜ਼ਰ ਨੂੰ ਪਾਈ ਝਾੜ
NEXT STORY