ਦੁਬਈ: ਪਲੇਅ-ਆਫ ਦੀ ਦੌੜ 'ਚੋਂ ਬਾਹਰ ਹੋ ਚੁੱਕੀ ਚੇਨਈ ਸੁਪਰ ਕਿੰਗਜ਼ ਦੀ ਟੀਮ ਹੁਣ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 'ਚ ਬਾਕੀ ਟੀਮਾਂ ਦਾ ਸਮੀਕਰਣ ਵਿਗਾੜਨ ਦੀ ਕੋਸ਼ਿਸ਼ ਕਰੇਗੀ। ਇਸ 'ਚ ਪਹਿਲਾਂ ਨਿਸ਼ਾਨਾ ਜਿੱਤ ਲਈ ਬੇਤਾਬ ਕੋਲਕਾਤਾ ਨਾਈਟ ਰਾਈਡਰਸ (ਕੇ.ਕੇ.ਆਰ.) ਹੋਵੇਗਾ, ਜਿਸ 'ਚ ਉਸ ਦੇ ਖ਼ਿਲਾਫ਼ ਵੀਰਵਾਰ ਨੂੰ ਇਥੇ ਮੈਚ ਖੇਡਣਾ ਹੈ। ਕੇ.ਕੇ.ਆਰ. ਦੇ 12 ਮੈਚਾਂ 'ਚ 12 ਅੰਕ ਹਨ। ਉਸ ਨੂੰ ਪਲੇਅ-ਆਫ 'ਚ ਜਗ੍ਹਾ ਪੱਕੀ ਕਰਨ ਲਈ ਅਗਲੇ ਦੋਨੋਂ ਮੈਚ ਜਿੱਤਣੇ ਹੋਣਗੇ। ਚੇਨਈ 8 ਟੀਮਾਂ ਦੀ ਸੂਚੀ 'ਚ ਆਖਰੀ ਸਥਾਨ 'ਤੇ ਹੈ। ਉਸ ਦੀ ਟੀਮ ਹੁਣ ਵੱਕਾਰ ਦੀ ਖਾਤਰ ਮੈਦਾਨ 'ਚ ਉਤਰੇਗੀ। ਟੂਰਨਾਮੈਂਟ ਦੇ ਇਸ ਦੌਰ 'ਚ ਕੁੱਝ ਟੀਮਾਂ ਦੀ ਹਾਰ-ਜਿੱਤ ਨਾਲ ਕਈ ਟੀਮਾਂ 14 ਜਾਂ 16 ਅੰਕ ਤੱਕ ਪਹੁੰਚ ਸਕਦੀਆਂ ਹਨ। ਇਸ ਤਰ੍ਹਾਂ ਵਧੀਆਂ ਰਨਰੇਟ ਨਾਲ ਪਲੇਅ-ਆਫ ਦੇ ਸਥਾਨ ਤੈਅ ਹੋਣਗੇ। ਇਸ ਨੂੰ ਧਿਆਨ 'ਚ ਰੱਖਦੇ ਹੋਏ ਕੇ.ਕੇ.ਆਰ. ਲਈ ਵੱਡੇ ਅੰਤਰ ਨਾਲ ਜਿੱਤ ਦਰਜ ਕਰਨਾ ਮਹੱਤਵਪੂਰਨ ਹੈ।
ਇਹ ਵੀ ਪੜੋ:ਸਾਈਨਾ ਨੇਹਵਾਲ ਦੀ ਹੌਟ ਲੁੱਕ ਵੇਖ ਦੀਵਾਨੇ ਹੋਏ ਪ੍ਰਸ਼ੰਸਕ, ਕੀਤੇ ਅਜੀਬੋ-ਗਰੀਬ ਕੁਮੈਂਟ
ਕੇ.ਕੇ.ਆਰ. ਲਈ ਚੇਨਈ ਖ਼ਿਲਾਫ਼ ਕੰਮ ਆਸਾਨ ਨਹੀਂ ਹੋਵੇਗਾ। ਚੇਨਈ ਨੇ ਆਪਣੇ ਪਿਛਲੇ ਮੈਚ 'ਚ ਰਾਇਲ ਚੈਲੰਜਰਸ ਬੈਂਗਲੁਰੂ ਨੂੰ 8 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ ਸੀ। ਕੇ.ਕੇ.ਆਰ. ਦਾ ਬੱਲੇਬਾਜ਼ੀ ਕ੍ਰਮ ਇਯੋਨ ਮੋਰਗਨ ਲਈ ਚਿੰਤਾ ਦਾ ਵਿਸ਼ਾ ਹੈ। ਉਸ ਨੂੰ ਉਮੀਦ ਹੈ ਹੋਵੇਗੀ ਕਿ ਹੁਣ ਜਦੋਂਕਿ ਟੀਮ ਦੀ ਸਖ਼ਤ ਜ਼ਰੂਰਤ ਹੈ ਉਦੋਂ ਸਾਬਕਾ ਕਪਤਾਨ ਦਿਨੇਸ਼ ਕਾਰਤਿਕ ਆਪਣੇ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨ 'ਚ ਸਫਲ ਰਹੇਗਾ।
ਨਿਤੀਸ਼ ਰਾਣਾ ਦਾ ਪ੍ਰਦਰਸ਼ਨ ਵੀ ਉਤਾਰ-ਚੜਾਅ ਵਾਲਾ ਰਿਹਾ ਹੈ। ਉਸ ਦੇ ਬਾਕੀ ਬੱਲੇਬਾਜ਼ਾਂ ਦੇ ਪ੍ਰਦਰਸ਼ਨ 'ਚ ਨਿਰੰਤਰਤਾ ਦੀ ਕਮੀ ਹੈ। ਗੇਂਦਬਾਜ਼ਾਂ ਨੇ ਕੇ.ਕੇ.ਆਰ. ਵੱਲੋਂ ਅਜੇ ਤੱਕ ਵਧੀਆ ਭੂਮਿਕਾ ਨਿਭਾਈ ਹੈ। ਤਾਮਿਲਨਾਡੂ ਦਾ ਸਪਿਨਰ ਵਰੁਣ ਚੱਕਰਵਰਤੀ ਪ੍ਰਭਾਵਸ਼ਾਲੀ ਰਿਹਾ ਹੈ। ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਉਸ ਨੂੰ ਭਾਰਤੀ ਟੀ-20 ਟੀਮ 'ਚ ਜਗ੍ਹਾ ਮਿਲੀ ਹੈ। ਕੇ.ਕੇ.ਆਰ. ਦੇ ਗੇਂਦਬਾਜ਼ਾਂ ਨੂੰ ਚੇਨਈ ਦੇ ਬੱਲੇਬਾਜ਼ਾਂ ਦੇ ਸਾਹਮਣੇ ਕਿਸੇ ਵੀ ਤਰ੍ਹਾਂ ਦੀ ਢਿੱਲ ਵਰਤਣ ਤੋਂ ਬਚਣਾ ਹੋਵੇਗਾ।
ਇਹ ਵੀ ਪੜੋ:ਆਊਟ ਹੋਣ ਤੋਂ ਬਾਅਦ ਕ੍ਰਿਸ ਮਾਰਿਸ ਨਾਲ ਭਿੜੇ ਹਾਰਦਿਕ, ਅੰਪਾਇਰ ਦੇ ਦਖ਼ਲ ਨਾਲ ਸੁਲਝਿਆ ਮਾਮਲਾ
ਚੇਨਈ ਦੇ ਬੱਲੇਬਾਜ਼ ਵੀ ਲਗਾਤਾਰ ਇਕੋਂ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਕਰ ਪਾ ਰਹੇ ਹਨ ਪਰ ਜਦੋਂ ਉਨ੍ਹਾਂ ਦਾ ਦਿਨ ਹੁੰਦਾ ਹੈ ਤਾਂ ਉਹ ਕਿਸੇ ਵੀ ਤਰ੍ਹਾਂ ਦੇ ਹਮਲੇ ਦੀਆਂ ਧੱਜੀਆਂ ਉਡਾਉਣ ਦੀ ਸਮਰੱਥਾ ਰੱਖਦੇ ਹਨ। ਪਹਿਲੀ ਵਾਰ ਪਲੇਅ-ਆਫ ਦੀ ਦੌੜ 'ਚੋਂ ਬਾਹਰ ਹੋਣ ਵਾਲੇ ਚੇਨਈ ਦੇ ਸਾਹਮਣੇ ਕੋਲਕਾਤਾ ਦੇ ਬੱਲੇਬਾਜ਼ਾਂ ਦੇ ਹਮਲੇ ਤੋਂ ਪਾਰ ਪਾਉਣਾ ਹੋਵੇਗਾ। ਮਸ਼ੇਲ ਸੇਂਨਟਰ ਨੂੰ ਆਖਰੀ ਇਲੈਵਨ 'ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਚੇਨਈ ਦੀ ਗੇਂਦਬਾਜ਼ੀ ਨੂੰ ਮਜ਼ਬੂਤੀ ਮਿਲੀ ਹੈ। ਆਰ.ਸੀ.ਬੀ. 'ਤੇ ਜਿੱਤ ਨਾਲ ਚੇਨਈ ਦੇ ਖਿਡਾਰੀਆਂ ਦਾ ਹੌਂਸਲਾ ਵਧਿਆ ਹੋਵੇਗਾ। ਨੌਜਵਾਨ ਰੂਤੁਰਾਜ ਗਾਇਕਵਾੜ ਨੇ ਪਿਛਲੇ ਮੈਚ 'ਚ ਸ਼ਾਨਦਾਰ ਪਾਰੀ ਖੇਡੀ ਅਤੇ ਕਪਤਾਨ ਮਹਿੰਦਰ ਸਿੰਘ ਧੋਨੀ ਉਸ ਕੋਲੋਂ ਇਕ ਤਰ੍ਹਾਂ ਦੀ ਫਾਰਮ ਦੀ ਉਮੀਦ ਕਰ ਰਿਹਾ ਹੋਵੇਗਾ। ਉਸ ਦੇ ਹੋਰ ਬੱਲੇਬਾਜ਼ ਵੀ ਹੁਣ ਵੱਡੀਆਂ ਪਾਰੀਆਂ ਖੇਡਣ 'ਤੇ ਧਿਆਨ ਦੇਣਗੇ।
ਸਾਈਨਾ ਨੇਹਵਾਲ ਦੀ ਹੌਟ ਲੁੱਕ ਵੇਖ ਦੀਵਾਨੇ ਹੋਏ ਪ੍ਰਸ਼ੰਸਕ, ਕੀਤੇ ਅਜੀਬੋ-ਗਰੀਬ ਕੁਮੈਂਟ
NEXT STORY