ਨਵੀਂ ਦਿੱਲੀ : ਅਦਾਕਾਰ ਇਰਫਾਨ ਖਾਨ ਨੇ ਬੁੱਧਵਾਰ ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਹ 53 ਸਾਲਾ ਦੇ ਸੀ। ਇਰਫਾਨ ਜਿੰਨੇ ਬਿਹਤਰੀਨ ਅਦਾਕਾਰ ਸੀ ਉੰਨੇ ਹੀ ਮਾਹਰ ਖੇਡ ਦੇ ਮੈਦਾਨ ਵਿਚ ਵੀ ਸੀ। ਅਦਾਕਾਰ ਤੋਂ ਪਹਿਲਾਂ ਉਨ੍ਹਾਂ ਦਾ ਸੁਪਨਾ ਕ੍ਰਿਕਟਰ ਬਣਨ ਦਾ ਵੀ ਸੀ। ਉਹ ਇਸ ਰਾਹ 'ਤੇ ਅੱਗੇ ਵੀ ਵੱਧ ਰਹੇ ਸੀ। ਸੀ. ਕੇ. ਨਾਇਡੂ ਟੂਰਨਾਮੈਂਟ ਦੇ ਲਈ ਉਸ ਦੀ ਚੋਣ ਵੀ ਹੋ ਗਈ ਸੀ ਪਰ ਪੈਸਿਆਂ ਦੀ ਕਮੀ ਕਾਰਨ ਉਹ ਟੂਰਨਾਮੈਂਟ ਵਿਚ ਹਿੱਸਾ ਨਹੀਂ ਲੈ ਸਕੇ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਨੈਸ਼ਨਲ ਸਕੂਲ ਆਫ ਡ੍ਰਾਮਾ ਵਿਚ ਐਡਮਿਸ਼ਨ ਲੈਣ ਦਾ ਫੈਸਲਾ ਕੀਤਾ। ਉਸ ਦੇ ਬਚਪਨ ਦੇ ਦੋਸਤ ਨੇ ਦੱਸਿਆ ਕਿ ਉਹ ਇਕ ਚੰਗੇ ਆਲਰਾਊਂਡਰ ਸੀ। ਇਕ ਖਬਰ ਮੁਤਾਬਕ ਇਰਫਾਨ ਦੇ ਬਚਪਨ ਦੇ ਦੋਸਤ ਭਾਰਤ ਭਟਨਾਗਰ ਨੇ ਦੱਸਿਆ ਕਿ 1984-85 ਵਿਚਾਲੇ ਇਕ ਹੀ ਕਲੱਬ ਵੱਲੋਂ ਖੇਡਦੇ ਸੀ। ਹਰ ਸ਼ਾਮ ਸਾਢੇ 6 ਵਜੇ ਤਕ ਆਯੁਰਵੈਦਿਕ ਕਾਲਜ ਆਫ ਜੈਪੁਰ ਵਿਚ ਅਭਿਆਸ ਕਰਦੇ ਸੀ।
ਲੰਬਾਈ ਦਾ ਮਿਲਦਾ ਸੀ ਫਾਇਦਾ

ਭਟਨਾਗਰ ਨੇ ਦੱਸਿਆ ਕਿ ਉਹ ਇਰਫਾਨ ਦੋਵੇਂ ਤੇਜ਼ ਗੇਂਦਬਾਜ਼ ਸੀ ਪਰ ਲੰਬਾਈ ਦੀ ਵਜ੍ਹਾ ਤੋਂ ਇਰਫਾਨ ਨੂੰ ਜ਼ਿਆਦਾ ਉਛਾਲ ਮਿਲਦਾ ਸੀ। ਉਸ ਨੇ ਦੱਸਿਆ ਕਿ ਇਰਫਾਨ ਆਪਣੇ ਜ਼ਿਆਦਾ ਉਛਾਲ ਵਾਲੀਆਂ ਗੇਂਦਾਂ ਨਾਲ ਬੱਲ਼ੇਬਾਜ਼ਾਂ ਨੂੰ ਕਾਫੀ ਪਰੇਸ਼ਾਨ ਕਰਦੇ ਸੀ। ਇਸ ਤੋਂ ਇਲਾਵਾ ਇਰਫਾਨ ਦੀ ਮਾਂ ਸਈਦਾ ਬੇਗਮ ਕਾਫੀ ਸਖਤ ਸੁਭਾਅ ਦੀ ਸੀ। ਉਹ ਚਾਹੁੰਦੀ ਸੀ ਕਿ ਉਸ ਦਾ ਬੇਟਾ ਪੜ੍ਹਾਈ ਵੱਲ ਧਿਆਨ ਦੇਵੇ। ਇਸ ਲਈ ਕੁਝ ਟੂਰਨਾਮੈਂਟ ਦੇ ਲਈ ਇਰਫਾਨ ਨੂੰ ਝੂਠ ਵੀ ਬੋਲਣਾ ਪੈਂਦਾ ਸੀ। ਹਾਲਾਂਕਿ ਪਿਤਾ ਉਸ ਦੀ ਕਾਫੀ ਸਹਾਇਤਾ ਕਰਦੇ ਸੀ।
ਗੁੰਡੱਪਾ ਵਿਸ਼ਵਨਾਥ ਦੇ ਸੀ ਫੈਨ

ਭਟਨਾਗਰ ਮੁਤਾਬਕ ਉਸ ਸਮੇਂ ਕਪਿਲ ਦੇਵ ਅਤੇ ਗੁੰਡੱਪਾ ਵਿਸ਼ਵਨਾਥ ਇਰਫਾਨਦੇ ਪਸੰਦੀਦਾ ਕ੍ਰਿਕਟਰ ਸੀ। ਉਹ ਪਾਕਿਸਤਾਨੀ ਦਿੱਗਜ ਇਰਫਾਨ ਖਾਨ ਅਤੇ ਜ਼ਹੀਰ ਅੱਬਾਸ ਦੇ ਵੀ ਫੈਨ ਸੀ। ਪਰ ਉਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਵਿਸ਼ਵਨਾਥ ਦੇ ਖੇਡਣ ਦੇ ਤਰੀਕੇ ਨਾਲ ਸੀ। ਇਰਫਾਨ ਦੇ ਦੋਸਤ ਨੇ ਕਿਹਾ ਕਿ ਜੇਕਰ ਉਸ ਦੇ ਪਰਿਵਾਰ ਦਾ ਸਾਥ ਮਿਲਾਦਾ ਤਾਂ ਉਹ ਕ੍ਰਿਕਟ ਦੇ ਸਟਾਰ ਹੁੰਦੇ। ਕਈ ਵਾਰ ਇਰਫਾਨ ਨੇ ਓਪਨਿੰਗ ਵੀ ਕੀਤੀ ਹੀ। ਇਸ ਲਈ ਉਹ ਚੰਗੇ ਆਲਰਾਊਂਡਰ ਵੀ ਸੀ। ਉਨ੍ਹਾਂ ਦਿਨਾਂ ਅਜਿਹੇ ਹੁਨਰ ਘੱਟ ਹੀ ਦੇਖਣ ਨੂੰ ਮਿਲਦਾ ਸੀ।
ਨਹੀਂ ਰਹੇ ਰਿਸ਼ੀ ਕਪੂਰ, ਖੇਡ ਜਗਤ ਨੇ ਇਸ ਤਰ੍ਹਾਂ ਦਿੱਤੀ ਬਾਲੀਵੁੱਡ ਦੇ ਸਟਾਰ ਅਦਾਕਾਰ ਨੂੰ ਵਿਦਾਈ
NEXT STORY