ਕੋਲੰਬੋ— ਇਸ਼ਾਨ ਕਿਸ਼ਨ ਆਪਣੇ ਜਨਮ ਦਿਨ ’ਤੇ ਵਨ-ਡੇ ਕੌਮਾਂਤਰੀ ਕ੍ਰਿਕਟ ’ਚ ਡੈਬਿਊ ਕਰਨ ਵਾਲੇ ਦੂਜੇ ਭਾਰਤੀ ਕ੍ਰਿਕਟਰ ਬਣ ਗਏ ਹਨ। ਇਸ਼ਾਨ ਤੇ ਸੂਰਯਕੁਮਾਰ ਯਾਦਵ ਨੂੰ ਸ਼੍ਰੀਲੰਕਾ ਦੇ ਖ਼ਿਲਾਫ਼ ਐਤਵਾਰ ਨੂੰ ਇੱਥੇ ਆਪਣੇ ਵਨ-ਡੇ ਡੈਬਿਊ ਮੈਚ ਲਈ ਪਲੇਇੰਗ ਇਲੈਵਨ ’ਚ ਸ਼ਾਮਲ ਕੀਤਾ ਗਿਆ। ਸੰਜੋਗ ਨਾਲ ਇਨ੍ਹਾਂ ਦੋਹਾਂ ਨੇ ਇੰਗਲੈਂਡ ਖ਼ਿਲਾਫ਼ ਇਸੇ ਸਾਲ 14 ਮਾਰਚ ਨੂੰ ਅਹਿਮਦਾਬਾਦ ’ਚ ਇਕੱਠਿਆਂ ਟੀ-20 ਕੌਮਾਂਤਰੀ ’ਚ ਡੈਬਿਊ ਕੀਤਾ ਸੀ।
ਇਹ ਵੀ ਪੜ੍ਹੋ : ਯੂਕੇ: ਯੂਰੋ ਕੱਪ ਫਾਈਨਲ ਦੌਰਾਨ ਮਚੀ ਹਫੜਾ-ਦਫੜੀ ਲਈ ਲੋੜੀਂਦੇ 10 ਲੋਕਾਂ ਦੀਆਂ ਤਸਵੀਰਾਂ ਜਾਰੀ
ਵਿਕਟਕੀਪਰ ਬੱਲੇਬਾਜ਼ ਇਸ਼ਾਨ ਕਿਸ਼ਨ ਤੋਂ ਪਹਿਲਾਂ ਆਪਣੇ ਜਨਮ ਦਿਨ ’ਤੇ ਡੈਬਿਊ ਕਰਨ ਵਾਲੇ ਭਾਰਤੀ ਕ੍ਰਿਕਟਰ ਗੁਰਸ਼ਰਣ ਸਿੰਘ ਸਨ। ਉਨ੍ਹਾਂ ਨੇ 8 ਮਾਰਚ 1990 ਨੂੰ ਆਸਟਰਲੀਆ ਖਿਲਾਫ ਹੈਮਿਲਨਟ ’ਚ ਆਪਣਾ ਪਹਿਲਾ ਤੇ ਆਖ਼ਰੀ ਵਨ-ਡੇ ਖੇਡਿਆ ਸੀ। 8 ਮਾਰਚ 1963 ’ਚ ਜੰਮੇ ਗੁਰਸ਼ਰਨ ਨੇ ਇਸ ਮੈਚ ’ਚ ਚਾਰ ਦੌੜਾਂ ਬਣਾਈਆਂ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਟੀਮ ’ਚੋਂ ਬਾਹਰ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਛੋਟੀ ਉਮਰੇ ਅਨਾਥ ਹੋਈ ਰੇਵਤੀ ਓਲੰਪਿਕ ’ਚ ਦਿਖਾਏਗੀ ਦਮ, ਮਜ਼ਦੂਰੀ ਕਰ ਨਾਨੀ ਨੇ ਇੱਥੇ ਤੱਕ ਪਹੁੰਚਾਇਆ
ਇਸ਼ਾਨ ਦਾ ਜਨਮ 19 ਜੁਲਾਈ 1998 ਨੂੰ ਪਟਨਾ ’ਚ ਹੋਇਆ ਤੇ ਉਨ੍ਹਾਂ ਨੇ ਅਜੇ ਤਕ ਦੋ ਟੀ-20 ਕੌਮਾਂਤਰੀ ਮੈਚਾਂ ’ਚ 60 ਦੌੜਾਂ ਬਣਾਈਆਂ ਜਿਸ ’ਚ ਇਕ ਅਰਧ ਸੈਂਕੜਾ ਸ਼ਾਮਲ ਹੈ। ਉਨ੍ਹਾਂ ਨੇ ਆਪਣੇ ਡੈਬਿਊ ਮੈਚ ’ਚ ਹੀ 56 ਦੌੜਾਂ ਬਣਾਈਆਂ ਸਨ ਤੇ ਉਨ੍ਹਾਂ ਨੂੰ ਮੈਨ ਆਫ਼ ਦਿ ਮੈਚ ਚੁਣਿਆ ਗਿਆ ਸੀ। ਸੂਰਯਕੁਮਾਰ ਨੇ ਵੀ ਇਸੇ ਮੈਚ ’ਚ ਆਪਣਾ ਡੈਬਿਊ ਕੀਤਾ ਸੀ ਪਰ ਉਦੋਂ ਉਨ੍ਹਾਂ ਨੂੰ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲਿਆ ਸੀ। ਉਨ੍ਹਾਂ ਨੇ ਹਾਲਾਂਕਿ ਅਗਲੇ ਦੋ ਮੈਚਾਂ ’ਚ ਚੰਗਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦੇ ਨਾਂ ’ਤੇ ਤਿੰਨ ਟੀ-20 ਕੌਮਾਂਤਰੀ ਮੈਚਾਂ ’ਚ 89 ਦੌੜਾਂ ਦਰਜ ਹਨ ਜਿਸ ’ਚ ਉਨ੍ਹਾਂ ਦਾ ਸਭ ਤੋਂ ਵੱਧ ਸਕੋਰ 57 ਦੌੜਾਂ ਸੀ। ਸੂਰਯਕੁਮਾਰ ਤੇ ਇਸ਼ਾਨ ਨੂੰ ਮਿਲਾ ਕੇ ਭਾਰਤ ਵੱਲੋਂ ਵਨ-ਡੇ ਖੇਡਣ ਵਾਲੇ ਖਿਡਾਰੀਆਂ ਦੀ ਗਿਣਤੀ 236 ਹੋ ਗਈ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਯੂਕੇ: ਯੂਰੋ ਕੱਪ ਫਾਈਨਲ ਦੌਰਾਨ ਮਚੀ ਹਫੜਾ-ਦਫੜੀ ਲਈ ਲੋੜੀਂਦੇ 10 ਲੋਕਾਂ ਦੀਆਂ ਤਸਵੀਰਾਂ ਜਾਰੀ
NEXT STORY