ਕੋਲਕਾਤਾ- ਏ. ਟੀ. ਕੇ. ਮੋਹਨ ਬਾਗਾਨ 19 ਨਵੰਬਰ ਨੂੰ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦੇ ਸੈਸ਼ਨ ਦੇ ਪਹਿਲੇ ਮੈਚ 'ਚ ਕੇਰਲ ਬਲਾਸਟਰਸ ਐੱਫ. ਸੀ. ਨਾਲ ਭਿੜੇਗਾ ਤੇ ਇਸ ਦੇ ਇਕ ਹਫ਼ਤੇ ਬਾਅਦ ਕੋਲਕਾਤਾ 'ਡਰਬੀ' 'ਚ ਐੱਸ. ਸੀ. ਈਸਟ ਬੰਗਾਲ ਦਾ ਸਾਹਮਣਾ ਕਰੇਗੀ। ਆਯੋਜਕਾਂ ਨੇ ਸੋਮਵਾਰ ਨੂੰ ਇੱਥੇ ਟੂਰਨਾਮੈਂਟ ਦੇ ਸ਼ੁਰੂਆਤੀ 55 ਮੈਚਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ। ਈਸਟ ਬੰਗਾਲ ਦੀ ਟੀਮ 21 ਨਵੰਬਰ ਨੂੰ ਜਮਸ਼ੇਦਪੁਰ ਐੱਫ. ਸੀ. ਦੇ ਖ਼ਿਲਾਫ਼ ਆਪਣੀ ਮੁਹਿੰਮ ਸ਼ੁਰੂ ਕਰੇਗੀ ਜਦਕਿ ਇਸ ਤੋਂ ਅਗਲੇ ਦਿਨ ਮੌਜੂਦਾ ਚੈਂਪੀਅਨ ਮੁੰਬਈ ਸਿਟੀ ਐੱਫ. ਸੀ. ਦਾ ਸਾਹਮਣਾ ਐੱਫ. ਸੀ. ਗੋਆ ਨਾਲ ਹੋਵੇਗਾ।
ਈਸਟ ਬੰਗਾਲ ਤੇ ਮੋਹਨ ਬਾਗਾਨ ਦਾ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਡਰਬੀ ਦਾ ਸ਼ੁਰੂਆਤੀ ਮੁਕਾਬਲਾ 27 ਨਵੰਬਰ ਨੂੰ ਖੇਡਿਆ ਜਾਵੇਗਾ। ਆਗਾਮੀ 2021-22 ਸੈਸ਼ਨ 'ਚ ਕੁਲ 115 ਮੈਚ ਖੇਡੇ ਜਾਣਗੇ ਜਿਸ 'ਚ 11 ਦੌਰ ਦੇ 55 ਮੈਚਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਹੈ। ਇਹ ਮੁਕਾਬਲੇ ਨੌ ਜਨਵਰੀ ਤਕ ਖੇਡੇ ਜਾਣਗੇ।
ਪਿਛਲੇ ਸੈਸ਼ਨ ਦੀ ਤਰ੍ਹਾਂ ਇਸ ਸੈਸ਼ਨ ਦੇ ਵੀ ਸਾਰੇ ਮੈਚ ਗੋਆ 'ਚ ਖੇਡੇ ਜਾਣਗੇ ਜਿਸ 'ਚ ਸ਼ਨੀਵਾਰ ਨੂੰ ਡਬਲ ਹੈਡਰ (ਇਕ ਦਿਨ 'ਚ ਦੋ ਮੁਕਾਬਲੇ) ਹੋਣਗੇ। ਇਸ 'ਚ ਦੂਜਾ ਮੈਚ ਰਾਤ ਸਾਢੇ ਨੌ ਵਜੇ ਖੇਡਿਆ ਜਾਵੇਗਾ। ਹਫ਼ਤੇ ਦੇ ਹੋਰਨਾਂ ਦਿਨਾਂ 'ਚ ਖੇਡੇ ਜਾਣ ਵਾਲੇ ਮੁਕਾਬਲੇ ਪਹਿਲੇ ਦੀ ਤਰ੍ਹਾਂ ਸ਼ਾਮ ਸਾਢੇ 7 ਵਜੇ ਤੋਂ ਹੋਣਗੇ।
ਪਾਕਿਸਤਾਨ ਦੇ ਸਾਬਕਾ ਕਪਤਾਨ ਰਮੀਜ਼ ਰਾਜਾ ਪੀ. ਸੀ. ਬੀ. ਦੇ ਪ੍ਰਧਾਨ ਬਣੇ
NEXT STORY