ਸਪੋਰਟਸ ਡੈਸਕ- ਲੀਗ ਚੈਂਪੀਅਨ ਮੋਹਨ ਬਾਗਾਨ ਸ਼ਨੀਵਾਰ ਨੂੰ ਇੰਡੀਅਨ ਸੁਪਰ ਲੀਗ (ਆਈ.ਐੱਸ.ਐੱਲ.) ਫਾਈਨਲ ਵਿੱਚ ਬੰਗਲੁਰੂ ਐੱਫ.ਸੀ. ਨਾਲ ਭਿੜੇਗਾ। ਇਸ ਮੁਕਾਬਲੇ 'ਚ ਦੋਵਾਂ ਟੀਮਾਂ ਦੀਆਂ ਨਜ਼ਰਾਂ ਦੋਹਰੇ ਖਿਤਾਬ 'ਤੇ ਹੋਣਗੀਆਂ। ਇਹ ਮੈਚ ਮੋਹਨ ਬਾਗਾਨ ਸੁਪਰ ਜਾਇੰਟਸ ਦੇ ਗੜ੍ਹ ਵਿਵੇਕਾਨੰਦ ਯੁਵਾ ਭਾਰਤੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ, ਜਿੱਥੇ ਵੱਡੀ ਗਿਣਤੀ ਵਿੱਚ ਮੇਜ਼ਬਾਨ ਟੀਮ ਦੇ ਸਮਰਥਕ ਮੌਜੂਦ ਰਹਿਣਗੇ।
ਮੈਚ ਤੋਂ ਪਹਿਲਾਂ ਦੀ ਪ੍ਰੈਸ ਕਾਨਫਰੰਸ ਵਿੱਚ ਮੋਹਨ ਬਾਗਾਨ ਦੇ ਕੋਚ ਜੋਸ ਮੋਲੀਨਾ ਨੇ ਕਿਹਾ, "ਮੈਨੂੰ ਇਸ ਗੱਲ ਦੀ ਚਿੰਤਾ ਨਹੀਂ ਹੈ ਕਿ ਪਹਿਲਾਂ ਕੀ ਹੋਇਆ। ਮੈਂ ਮੋਹਨ ਬਾਗਾਨ ਸੁਪਰ ਜਾਇੰਟ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗਾ। ਅਸੀਂ ਲੀਗ ਗੇੜ ਵਿੱਚ ਵਧੀਆ ਖੇਡਿਆ ਅਤੇ ਮੈਨੂੰ ਉਮੀਦ ਹੈ ਕਿ ਅਸੀਂ ਕੱਪ ਵੀ ਜਿੱਤਾਂਗੇ।
ਉਨ੍ਹਾਂ ਅੱਗੇ ਕਿਹਾ, ''ਸਾਨੂੰ ਇਸ ਤੱਥ ਤੋਂ ਵਾਧੂ ਪ੍ਰੇਰਣਾ ਲੈਣ ਦੀ ਜ਼ਰੂਰਤ ਨਹੀਂ ਹੈ ਕਿ ਅਸੀਂ ਪਿਛਲੇ ਸਾਲ ਫਾਈਨਲ ਹਾਰ ਗਏ ਸੀ। ਅਸੀਂ ਮੈਚ ਵਿੱਚ ਬਹੁਤ ਪ੍ਰੇਰਣਾ ਨਾਲ ਜਾਵਾਂਗੇ।" ਮੋਹਨ ਬਾਗਾਨ ਸੁਪਰ ਜਾਇੰਟਸ ਲੀਗ ਸ਼ੀਲਡ ਜੇਤੂ ਹਨ ਜਦੋਂ ਕਿ ਬੰਗਲੁਰੂ ਐੱਫ.ਸੀ. ਤੀਜੇ ਸਥਾਨ 'ਤੇ ਰਹਿਣ ਅਤੇ ਐਲੀਮੀਨੇਟਰ ਅਤੇ ਸੈਮੀਫਾਈਨਲ ਜਿੱਤਣ ਤੋਂ ਬਾਅਦ ਫਾਈਨਲ ਵਿੱਚ ਪਹੁੰਚਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੱਲਦੇ IPL 'ਚ ਇਸ ਧਾਕੜ ਆਲਰਾਊਂਡਰ 'ਤੇ ਲੱਗ ਗਿਆ ਇਕ ਸਾਲ ਦਾ ਬੈਨ ! ਵਜ੍ਹਾ ਜਾਣ ਰਹਿ ਜਾਓਗੇ ਹੈਰਾਨ
NEXT STORY