ਮਿਆਮੀ—ਅਮਰੀਕਾ ਦੇ ਜਾਨ ਇਸਨਰ ਨੇ ਜਰਮਨੀ ਦੇ ਅਲੈਕਸਾਂਦ੍ਰ ਜਵੇਰੇਵ ਨੂੰ 3 ਸੈੱਟਾਂ ਦੇ ਸਖਤ ਮੁਕਾਬਲੇ 'ਚ ਹਰਾ ਕੇ ਕਰੀਅਰ ਵਿਚ ਪਹਿਲੀ ਵਾਰ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂ ਕਰ ਲਿਆ।
ਪੁਰਸ਼ ਸਿੰਗਲਜ਼ ਫਾਈਨਲ 'ਚ 32 ਸਾਲਾ ਇਸਨਰ ਨੇ 6-7, 6-4, 6-4 ਨਾਲ ਜਵੇਰੇਵ ਨੂੰ ਹਰਾਇਆ। ਅਮਰੀਕੀ ਖਿਡਾਰੀ ਪਹਿਲਾ ਸੈੱਟ ਹਾਰ ਜਾਣ ਤੋਂ ਬਾਅਦ ਦੂਜੇ ਸੈੱਟ ਵਿਚ ਕਾਫੀ ਥੱਕਿਆ ਹੋਇਆ ਦਿਖਾਈ ਦਿੱਤਾ ਪਰ ਨੌਵੇਂ ਗੇਮ ਅੰਕ ਵਿਚ ਉਸ ਨੇ ਜਵੇਰੇਵ ਦੀ ਸਰਵਿਸ ਬ੍ਰੇਕ ਕਰਦਿਆਂ ਸਕੋਰ 5-4 'ਤੇ ਪਹੁੰਚਾ ਦਿੱਤਾ। ਇਸ ਤੋਂ ਬਾਅਦ ਇਸਨਰ ਨੇ ਸੈੱਟ ਜਿੱਤਿਆ ਤੇ ਬਰਾਬਰੀ ਤੋਂ ਬਾਅਦ ਫੈਸਲਾਕੁੰਨ ਸੈੱਟ ਵਿਚ ਵਿਸ਼ਵ ਦੇ ਪੰਜਵੇਂ ਨੰਬਰ ਦੇ ਖਿਡਾਰੀ ਨੂੰ 6-4 ਨਾਲ ਹਰਾ ਕੇ ਸੈੱਟ ਤੇ ਮੈਚ ਆਪਣੇ ਨਾਂ ਕੀਤਾ।
ਸਭ ਤੋਂ ਉੱਚੀ ਰੈਂਕਿੰਗ ਵਾਲਾ ਅਮਰੀਕੀ ਖਿਡਾਰੀ ਬਣਿਆ ਇਸਨਰ : ਇਸ ਜਿੱਤ ਤੋਂ ਬਾਅਦ ਇਸਨਰ ਸਭ ਤੋਂ ਉੱਚੀ ਰੈਂਕਿੰਗ ਵਾਲਾ ਅਮਰੀਕੀ ਖਿਡਾਰੀ ਬਣ ਗਿਆ। ਉਹ ਏ. ਟੀ. ਪੀ. ਰੈਂਕਿੰਗ ਵਿਚ 8 ਸਥਾਨਾਂ ਦੀ ਛਲਾਂਗ ਲਾ ਕੇ 9ਵੇਂ ਨੰਬਰ 'ਤੇ ਪਹੁੰਚ ਗਿਆ, ਜਦਕਿ ਜਵੇਰੇਵ ਇਕ ਸਥਾਨ ਉੱਠ ਕੇ ਚੌਥੇ ਨੰਬਰ 'ਤੇ ਆ ਗਿਆ। ਉਹ ਸਾਲ 2010 'ਚ ਐਂਡੀ ਰੌਡਿਕ ਤੋਂ ਬਾਅਦ ਮਿਆਮੀ ਜਿੱਤਣ ਵਾਲਾ ਪਹਿਲਾ ਅਮਰੀਕੀ ਪੁਰਸ਼ ਖਿਡਾਰੀ ਵੀ ਹੈ।
ਮੈਕਸਿਮ ਲਾਗ੍ਰੇਵ ਤੋਂ ਹਾਰਿਆ ਵਿਸ਼ਵਨਾਥਨ ਆਨੰਦ
NEXT STORY