ਨਵੀਂ ਦਿੱਲੀ (ਏਜੰਸੀ)- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਬੱਲੇਬਾਜ਼ ਅਤੇ ਵਿਸ਼ਵ ਕੱਪ ਜੇਤੂ ਖਿਡਾਰਨ ਸਮ੍ਰਿਤੀ ਮੰਧਾਨਾ ਨੇ ਸੰਗੀਤਕਾਰ ਪਲਾਸ਼ ਮੁਛਲ ਨਾਲ ਆਪਣੀ ਮੰਗਣੀ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਕਰ ਦਿੱਤੀ ਹੈ। ਇਸ ਖ਼ਬਰ ਨੇ ਵਧਾਈ ਸੰਦੇਸ਼ਾਂ ਦਾ ਹੜ੍ਹ ਲਿਆ ਦਿੱਤਾ ਹੈ।
ਇਹ ਵੀ ਪੜ੍ਹੋ: ਬਿੱਗ ਬੌਸ 19 'ਚ ਹੁਣ ਹੋਵੇਗੀ ਭਾਰਤੀ ਟੀਮ ਦੇ ਇਸ ਧਾਕੜ ਕ੍ਰਿਕਟਰ ਦੀ ਐਂਟਰੀ !
ਮੰਗਣੀ ਦਾ ਐਲਾਨ ਅਤੇ ਵਾਇਰਲ ਵੀਡੀਓ
ਸਮ੍ਰਿਤੀ ਮੰਧਾਨਾ ਨੇ ਆਪਣੀ ਮੰਗਣੀ ਦਾ ਐਲਾਨ ਇੱਕ ਖਾਸ ਵੀਡੀਓ ਰਾਹੀਂ ਕੀਤਾ, ਜਿਸ ਵਿੱਚ ਉਹ ਆਪਣੀ ਟੀਮ ਦੀਆਂ ਸਾਥੀਆਂ — ਰਾਧਾ ਯਾਦਵ, ਜੇਮਿਮਾਹ ਰੌਡਰਿਗਜ਼, ਸ਼੍ਰੇਅੰਕਾ ਪਾਟਿਲ ਅਤੇ ਅਰੁੰਧਤੀ ਰੈੱਡੀ — ਨਾਲ ਨੱਚਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਵਿੱਚ ਉਹ ਬਾਲੀਵੁੱਡ ਫਿਲਮ 'ਲੱਗੇ ਰਹੋ ਮੁਨਾਭਾਈ' ਦੇ ਗੀਤ 'ਸਮਝੋ ਹੋ ਹੀ ਗਿਆ' ਦੀ ਧੁਨ 'ਤੇ ਨੱਚਦੇ ਹੋਏ ਆਪਣੀ ਮੰਗਣੀ ਦੀ ਮੁੰਦਰੀ ਦਿਖਾਉਂਦੇ ਹੋਏ ਡਾਂਸ ਕਰ ਰਹੀ ਹੈ। ਜੇਮਿਮਾਹ ਦੁਆਰਾ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਗਈ ਇਸ ਕਲਿੱਪ ਨੂੰ ਪਹਿਲਾਂ ਹੀ 1.9 ਮਿਲੀਅਨ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਮੰਧਾਨਾ ਅਤੇ ਮੁਛਲ ਇਸੇ ਮਹੀਨੇ, 23 ਨਵੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ।
ਇਹ ਵੀ ਪੜ੍ਹੋ: Miss Universe ਫਾਤਿਮਾ ਤੋਂ ਪੁੱਛੇ ਗਏ ਸਨ ਇਹ ਸਵਾਲ, ਤਾੜੀਆਂ ਨਾਲ ਗੂੰਜਿਆਂ ਪੂਰਾ ਹਾਲ
ਸ਼ੁਭਮਨ ਗਿੱਲ ਗੁਹਾਟੀ ਟੈਸਟ ਤੋਂ ਬਾਹਰ, ਰਿਸ਼ਭ ਪੰਤ ਸੰਭਾਲਣਗੇ ਕਪਤਾਨੀ
NEXT STORY