ਮੈਲਬੌਰਨ (ਵਾਰਤੀ)- ਭਾਰਤ ਦੇ ਸਟਾਰ ਬੱਲੇਬਾਜ਼ ਰਿਸ਼ਭ ਪੰਤ ਦਾ ਮੰਨਣਾ ਹੈ ਕਿ ਵੱਡੇ ਮੰਚ ’ਤੇ ਪਾਕਿਸਤਾਨ ਦਾ ਮੁਕਾਬਲਾ ਕਰਨਾ ਵਿਲੱਖਣ ਤਜ਼ੁਰਬਾ ਹੈ। ਆਈ. ਸੀ. ਸੀ. ਟੀ-20 ਵਿਸ਼ਵ ਕੱਪ-2022 ’ਚ ਐਤਵਾਰ ਨੂੰ ਉਹ ਮੁੜ ਇਹ ਤਜ਼ੁਰਬਾ ਲੈਣਾ ਚਾਹੇਗਾ। ਭਾਰਤ ਅਤੇ ਮੁੱਖ ਵਿਰੋਧ ਪਾਕਿਸਤਾਨ ਵਿਚਾਲੇ ਜਾਰੀ ਲੜਾਈ ਦਾ ਅਗਲਾ ਚੈਪਟਰ ਐਤਵਾਰ ਨੂੰ ਇਥੇ ਮੈਲਬੌਰਨ ਕ੍ਰਿਕਟ ਗਰਾਊਂਡ ’ਚ ਲਿਖਿਆ ਜਾਵੇਗਾ। ਦੋਵੇਂ ਟੀਮਾਂ ਲਗਭਗ 1 ਲੱਖ ਲੋਕਾਂ ਦੇ ਸਾਹਮਣੇ ਇਸ ਮੈਚ ਦੇ ਨਾਲ ਆਪਣੇ ਟੀ-20 ਵਿਸ਼ਵ ਕੱਪ ਅਭਿਆਨ ਦੀ ਸ਼ੁਰੂਆਤ ਕਰਨਗੀਆਂ।
ਪੰਤ ਨੇ ਕਿਹਾ ਕਿ ਪਾਕਿਸਤਾਨ ਖ਼ਿਲਾਫ਼ ਖੇਡਣਾ ਹਮੇਸ਼ਾ ਖ਼ਾਸ ਹੁੰਦਾ ਹੈ ਕਿਉਂਕਿ ਉਸ ਮੈਚ ਨੂੰ ਲੈ ਕੇ ਹਮੇਸ਼ਾ ਦੀ ਤਰ੍ਹਾਂ ਵਿਸ਼ੇਸ਼ ਉਤਸ਼ਾਹ ਹੈ। ਇਸ ’ਚ ਨਾ ਸਿਰਫ਼ ਸਾਡੇ ਲਈ, ਸਗੋਂ ਪ੍ਰਸ਼ੰਸਕਾਂ ਲਈ ਵੀ ਬਹੁਤ ਸਾਰੀਆਂ ਭਾਵਨਾਵਾਂ ਸ਼ਾਮਿਲ ਹਨ। ਇਹ ਇਕ ਅਲੱਗ ਤਰ੍ਹਾਂ ਦਾ ਅਹਿਸਾਸ ਹੈ। ਬਤੌਰ ਵਿਕਟਕੀਪਰ ਇੰਡੀਅਨ ਇਲੈਵਨ ’ਚ ਜਗ੍ਹਾ ਬਣਾਉਣ ਲਈ ਪੰਤ ਦਾ ਮੁਕਾਬਲਾ ਦਿਨੇਸ਼ ਕਾਰਤਿਕ ਨਾਲ ਹੈ, ਹਾਲਾਂਕਿ ਟੀਮ ਮੈਨੇਜਮੈਂਟ ਮੱਧਕ੍ਰਮ ਨੂੰ ਮਜ਼ਬੂਤੀ ਦੇਣ ਲਈ ਖੱਬੇ ਹੱਥ ਦੇ ਬੱਲੇਬਾਜ਼ ਪੰਤ ਨੂੰ ਟੀਮ ’ਚ ਜਗ੍ਹਾ ਦਿੱਤੀ ਜਾ ਸਕਦੀ ਹੈ। ਪੰਤ ਨੇ ਪਿਛਲੇ ਸਾਲ ਸੰਯੁਕਤ ਅਰਬ ਅਮੀਰਾਤ ’ਚ ਖੇਡ ਗਏ ਟੀ-20 ਵਿਸ਼ਵ ਕੱਪ ’ਚ ਵੀ ਪਾਕਿਸਤਾਨ ਖ਼ਿਲਾਫ਼ ਭਾਰਤ ਦੀ ਨੁਮਾਇੰਦਗੀ ਕੀਤੀ ਸੀ,ਜਿੱਥੇ ਉਸ ਨੇ 26 ਗੇਂਦਾਂ ’ਤੇ 39 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ ਸੀ।
ਮਾਇਆ ਰੇਵਤੀ ਨੇ ਫੇਨੇਸਟਾ ਓਪਨ ਦੇ ਸੈਮੀਫਾਈਨਲ 'ਚ ਦਰਜ ਕੀਤੀ ਜਿੱਤ
NEXT STORY