ਨਵੀਂ ਦਿੱਲੀ- ਦੱਖਣੀ ਅਫਰੀਕਾ ਦੇ ਸਾਬਕਾ ਹਰਫਨਮੌਲਾ ਨੂੰ ਕ੍ਰਿਕਟ ਇੰਗਲੈਂਡ ਨੇ ਆਪਣੇ ਨਾਲ ਜੋੜ ਲਿਆ ਹੈ। ਇੰਗਲੈਂਡ ਦੀ ਟੀਮ ਨੇ ਆਗਾਮੀ ਤਾਰੀਖਾਂ ’ਚ ਸ਼੍ਰੀਲੰਕਾ ਦਾ ਦੌਰਾ ਕਰਨਾ ਹੈ, ਅਜਿਹੇ ’ਚ ਕੈਲਿਸ ਨੂੰ ਟੀਮ ਦੇ ਨਾਲ ਬਤੌਰ ਬੱਲੇਬਾਜ਼ੀ ਸਲਾਹਕਾਰ ਜੋੜਿਆ ਗਿਆ ਹੈ। ਸ਼੍ਰੀਲੰਕਾ ਅਤੇ ਇੰਗਲੈਂਡ ਦੇ ਵਿਚਾਲੇ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ 14 ਜਨਵਰੀ ਤੋਂ ਸ਼ੁਰੂ ਹੋਣਾ ਹੈ। ਸੀਰੀਜ਼ ’ਚ ਰੌਰੀ ਬਨਰਸ ਨਹੀਂ ਖੇਡ ਸਕਣਗੇ ।
ਇੰਗਲੈਂਡ ਦਾ ਕੋਚਿੰਗ ਵਿਭਾਗ
ਹੈੱਡ ਕੋਚ- ਕ੍ਰਿਸ ਸਿਲਵਰਵੁਡ
ਸਹਾਇਕ ਕੋਚ- ਪਾਲ ਕਾਲਿੰਗਵੁਡ
ਵਿਕਟਕੀਪਰ ਕੋਚਿੰਗ ਸਲਾਹਕਾਰ- ਜੇਮਸ ਫੋਸਟਰ
ਫੀਲਡਿੰਗ ਕੋਚ- ਕਾਰਲ ਹਾਪਕਿੰਸਨ
ਬੱਲੇਬਾਜ਼ੀ ਕੋਚ ਸਲਾਹਕਾਰ- ਜੈਕ ਕੈਲਿਸ
ਬੱਲੇਬਾਜ਼ੀ ਕੋਚ- ਜਾਨ ਲੇਵਿਸ
ਸਪਿਨ ਗੇਂਦਬਾਜ਼ੀ ਕੋਚਿੰਗ ਸਲਾਹਕਾਰ- ਜੀਤਨ ਪਟੇਲ
ਇੰਗਲੈਂਡ ਟੈਸਟ ਟੀਮ- ਜੋ ਰੂਟ (ਕਪਤਾਨ), ਮੋਇਨ ਅਲੀ, ਜੇਮਸ ਐਂਡਰਸਨ, ਜੋਨਾਥਨ ਬੇਅਰਸਟੋ, ਡਾਮ ਬੇਸ, ਸਟੁਅਰਡ ਬ੍ਰਾਡ, ਜੋਸ ਬਟਲਰ, ਜੈਕ ਕਰੋਲੀ, ਸੈਮ ਕਿਉਰੇਨ, ਬੇਨ ਫਾਕਸ, ਡੈਨ ਲਾਰੇਂਸ, ਜੈਕ ਲੀਚ, ਡੋਮ ਸਿਬਲੀ, ਓਲੀ ਸਟੋਨ, ਕ੍ਰਿਸ ਵੋਕਸ, ਮਾਰਕ ਵੁਡ।
ਰਿਜ਼ਰਵ - ਜੇਮਸ ਬ੍ਰੇਸੀ, ਮੇਸਨ ¬ਕ੍ਰੇਨ, ਸਾਕਿਬ ਮਹਿਮੂਦ, ¬ਕ੍ਰੇਗ ਓਵਰਟਨ, ਮੈਥਿਊ ਪਾਰਕਿਸਨ, ਓਲੀ ਰੌਬਿਨਸਨ,ਅਮਰ ਵਿਰਦੀ।
ਨੋਟ- ਕੈਲਿਸ ਨੂੰ ਕ੍ਰਿਕਟ ਇੰਗਲੈਂਡ ਨੇ ਆਪਣੇ ਨਾਲ ਜੋੜਿਆ, ਦਿੱਤੀ ਇਹ ਵੱਡੀ ਜ਼ਿੰਮੇਦਾਰੀ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਦ੍ਰਾਵਿੜ ਨੂੰ ਭਾਰਤੀ ਟੀਮ ਦੀ ਮਦਦ ਲਈ ਆਸਟਰੇਲੀਆ ਭੇਜਣਾ ਚਾਹੀਦੈ : ਵੇਂਗਸਰਕਰ
NEXT STORY