ਮੁੰਬਈ- ਚੇਨਈ ਸੁਪਰ ਕਿੰਗਜ਼ ਨੂੰ ਧੋਨੀ ਨੇ ਆਖਰੀ ਗੇਂਦ 'ਤੇ ਚੌਕਾ ਲਗਾ ਕੇ ਰੋਮਾਂਚਕ ਮੈਚ ਵਿਚ ਜਿੱਤ ਦਿਵਾ ਦਿੱਤੀ। ਇਸ ਮੈਚ ਵਿਚ ਧੋਨੀ ਇਕ ਵਾਰ ਫਿਰ ਆਪਣੇ ਪੁਰਾਣੇ ਅੰਦਾਜ਼ ਵਿਚ ਫਿਨੀਸ਼ਰ ਦੀ ਭੂਮਿਕਾ ਨਿਭਾਉਂਦੇ ਹੋਏ ਦਿਖਾਈ ਦਿੱਤੇ। ਚੇਨਈ ਨੂੰ ਆਖਰੀ ਓਵਰ ਵਿਚ ਜਿੱਤ ਦੇ ਲਈ 17 ਦੌੜਾਂ ਚਾਹੀਦੀਆਂ ਸਨ। ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਗੇਂਦ ਓਨਾਦਕਟ ਨੂੰ ਦਿੱਤੀ ਪਰ ਜਦੋ ਸਾਹਮਣੇ ਧੋਨੀ ਦਾ ਬੱਲਾ ਚੱਲਦਾ ਹੈ ਤਾਂ ਕਿਸੇ ਵੀ ਗੇਂਦਬਾਜ਼ ਦੀ ਨਹੀਂ ਚੱਲਦੀ। ਇਸ ਜਿੱਤ ਤੋਂ ਬਾਅਦ ਕਪਤਾਨ ਰਵਿੰਦਰ ਜਡੇਜਾ ਧੋਨੀ ਦੇ ਅੱਗੇ ਨਤਮਸਤਕ ਹੋ ਗਏ।
ਇਹ ਖ਼ਬਰ ਪੜ੍ਹੋ- ਪਹਿਲੀ ਵਨ ਡੇ ਸੀਰੀਜ਼ ਲਈ ਨੀਦਰਲੈਂਡ ਦੌਰੇ 'ਤੇ ਜਾਵੇਗੀ ਪਾਕਿ ਕ੍ਰਿਕਟ ਟੀਮ
ਚੇਨਈ ਨੂੰ ਜਿੱਤ ਦੇ ਲਈ ਆਖਰੀ ਗੇਂਦ 'ਤੇ 4 ਦੌੜਾਂ ਦੀ ਜ਼ਰੂਰਤ ਸੀ। ਸਟ੍ਰਾਈਕ 'ਤੇ ਧੋਨੀ ਨੇ ਚੌਕਾ ਲਗਾ ਕੇ ਚੇਨਈ ਦੀ ਟੀਮ ਨੂੰ ਇਸ ਸੀਜ਼ਨ ਦੂਜੀ ਜਿੱਤ ਦਿਵਾਈ। ਜਿੱਤ ਦਿਵਾਉਣ ਤੋਂ ਬਾਅਦ ਜਦੋ ਧੋਨੀ ਵਾਪਿਸ ਜਾਣ ਲੱਗੇ ਤਾਂ ਟੀਮ ਦੇ ਕਪਤਾਨ ਰਵਿੰਦਰ ਜਡੇਜਾ ਧੋਨੀ ਦੇ ਸਾਹਮਣੇ ਸਨਮਾਨ 'ਚ ਝੁਕ ਗਏ। ਜਡੇਜਾ ਨੇ ਸਭ ਤੋਂ ਪਹਿਲਾਂ ਆਪਣੀ ਟੋਪੀ ਉਤਾਰੀ ਅਤੇ ਉਸ ਤੋਂ ਬਾਅਦ ਝੁਕ ਕੇ ਸਨਮਾਨ ਵਿਚ ਹੱਥ ਸੀਨੇ 'ਤੇ ਰੱਖਿਆ। ਉਸਦੀ ਇਹ ਫੋਟੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਇਹ ਖ਼ਬਰ ਪੜ੍ਹੋ- ਦਿੱਲੀ ਨੇ ਬਣਾਇਆ Powerplay ਦਾ ਸਭ ਤੋਂ ਵੱਡਾ ਰਿਕਾਰਡ, ਵਾਰਨਰ-ਪ੍ਰਿਥਵੀ ਜੁੜੇ ਇਸ ਲਿਸਟ 'ਚ
ਜ਼ਿਕਰਯੋਗ ਹੈ ਕਿ ਚੇਨਈ ਸੁਪਰ ਕਿੰਗਜ਼ ਇਹ ਇਸ ਸੀਜ਼ਨ ਵਿਚ ਦੂਜੀ ਜਿੱਤ ਹੈ। ਚੇਨਈ ਨੂੰ ਪਹਿਲੇ ਚਾਰ ਮੈਚਾਂ ਵਿਚ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਤੋਂ ਬਾਅਦ ਟੀਮ ਨੇ ਵਾਪਸੀ ਕਰਦੇ ਹੋਏ 3 ਮੈਚਾਂ ਵਿਚ 2 ਮੈਚ ਆਪਣੇ ਨਾਂ ਕੀਤੇ। ਇਸ ਜਿੱਤ ਦੇ ਨਾਲ ਚੇਨਈ ਸੁਪਰ ਕਿੰਗਜ਼ ਦੇ 4 ਅੰਕ ਹੋ ਗਏ ਹਨ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਦਿੱਲੀ-NCR ਓਪਨ ਗੋਲਫ 'ਚ ਮਨੂ ਹੰਡਾਸ ਤੇ ਮਲਿਕ ਨੇ ਬਣਾਈ ਸਾਂਝੇ ਤੌਰ 'ਤੇ ਬੜ੍ਹਤ
NEXT STORY