ਸਪੋਰਟ ਡੈਸਕ : ਟੀਮ ਇੰਡੀਆ ਦੇ ਆਲਰਾਊਂਡਰ ਰਵਿੰਦਰ ਜਡੇਜਾ ਦਾ ਕ੍ਰਿਕਟ ਤੋਂ ਇਲਾਵਾ ਘੋੜਿਆਂ ਪ੍ਰਤੀ ਜਨੂੰਨ ਵੀ ਕਿਸੇ ਤੋਂ ਲੁਕਿਆ ਨਹੀਂ ਹੈ। ਰਵਿੰਦਰ ਜਡੇਜਾ ਨੇ ਆਪਣੇ ਫਾਰਮ ਹਾਊਸ 'ਚ ਕਈ ਘੋੜੇ ਰੱਖੇ ਹੋਏ ਹਨ। ਕਈ ਵਾਰ ਉਹ ਘੋੜੇ ਦੀ ਸਵਾਰੀ ਕਰਦੇ ਹੋਏ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵੀ ਪੋਸਟ ਕਰ ਚੁੱਕੇ ਹਨ।
ਇਹ ਵੀ ਪੜ੍ਹੋ: ਓਡੀਸ਼ਾ ਰੇਲ ਹਾਦਸੇ ਦੇ ਪੀੜਤਾਂ ਦੀ ਮਦਦ ਲਈ ਅੱਗੇ ਆਈ ਭਾਰਤੀ ਫੁੱਟਬਾਲ ਟੀਮ, ਲਿਆ ਇਹ ਫ਼ੈਸਲਾ
ਜਡੇਜਾ ਨੇ ਬੀਤੇ ਦਿਨ ਟਵਿੱਟਰ 'ਤੇ ਆਪਣੇ ਇਕ ਪਸੰਦੀਦਾ ਘੋੜੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਫੋਟੋ ਸਾਂਝੀ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ- Forever crush। ਇਸ ਦੇ ਨਾਲ ਹੀ ਉਨ੍ਹਾਂ ਨੇ 'ਲੰਬੇ ਸਮੇਂ ਬਾਅਦ ਮੁਲਾਕਾਤ' ਦਾ ਹੈਸ਼ਟੈਗ ਵੀ ਲਗਾਇਆ ਹੈ। ਜਡੇਜਾ ਲੰਬੇ ਸਮੇਂ ਤੋਂ ਲਗਾਤਾਰ ਕ੍ਰਿਕਟ ਖੇਡ ਰਹੇ ਹਨ ਜਿਸ ਕਾਰਨ ਉਹ ਆਪਣੇ ਘੋੜੇ ਨੂੰ ਨਹੀਂ ਮਿਲ ਸਕੇ। ਹੁਣ ਜਡੇਜਾ ਇਕ ਮਹੀਨੇ ਲਈ ਪੂਰੀ ਤਰ੍ਹਾਂ ਫ੍ਰੀ ਹਨ, ਅਜਿਹੇ 'ਚ ਉਹ ਜ਼ਿਆਦਾਤਰ ਸਮਾਂ ਆਪਣੇ ਫਾਰਮ ਹਾਊਸ 'ਚ ਬਿਤਾ ਰਹੇ ਹਨ।
ਇਹ ਵੀ ਪੜ੍ਹੋ: ਭਵਾਨੀ ਦੇਵੀ ਨੇ ਰਚਿਆ ਇਤਿਹਾਸ, ਏਸ਼ੀਅਨ ਚੈਂਪੀਅਨਸ਼ਿਪ 'ਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਤਲਵਾਰਬਾਜ਼ ਬਣੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
PCB ਦੇ ਅਗਲੇ ਚੇਅਰਮੈਨ ਦੀ ਦੌੜ ਤੋਂ ਹਟੇ ਨਜਮ ਸੇਠੀ, ਆਸਿਫ਼ ਜ਼ਰਦਾਰੀ ਤੇ ਸ਼ਾਹਬਾਜ਼ ਸ਼ਰੀਫ਼ ਹਨ ਕਾਰਨ
NEXT STORY