ਮੋਹਾਲੀ : ਆਪਣੇ ਜ਼ਬਰਦਸਤ ਆਲਰਾਊਂਡ ਪ੍ਰਦਰਸ਼ਨ (ਅਜੇਤੂ 175 ਤੇ ਕੁਲ 9 ਵਿਕਟਾਂ) ਦੀ ਬਦੌਲਤ ਪਲੇਅਰ ਆਫ ਦਿ ਮੈਚ ਬਣੇ ਰਵਿੰਦਰ ਜਡੇਜਾ ਨੇ ਮੋਹਾਲੀ ਦੇ ਮੈਦਾਨ ਨੂੰ ਆਪਣੇ ਲਈ ਖੁਸ਼ਕਿਸਮਤ ਕਰਾਰ ਦਿੱਤਾ ਹੈ। ਜਡੇਜਾ ਨੇ ਐਤਵਾਰ ਨੂੰ ਮੈਚ ਤੋਂ ਬਾਅਦ ਕਿਹਾ ਕਿ ਮੈਂ ਇਹ ਜ਼ਰੂਰ ਕਹਾਂਗਾ ਕਿ ਇਹ ਮੇਰੇ ਲਈ ਕਾਫ਼ੀ ਖੁਸ਼ਕਿਸਮਤ ਗਰਾਊਂਡ ਹੈ, ਮੈਂ ਇਥੇ ਜਦੋਂ ਵੀ ਆਉਂਦਾ ਹਾਂ ਤਾਂ ਮੈਂ ਵਧੀਆ ਪ੍ਰਦਰਸ਼ਨ ਕਰਦਾ ਹਾਂ। ਜਦੋਂ ਪੰਤ ਬੱਲੇਬਾਜ਼ੀ ਕਰ ਰਿਹਾ ਸੀ ਤਾਂ ਮੈਂ ਬਸ ਉਸ ਨੂੰ ਬੱਲੇਬਾਜ਼ੀ ਕਰਦਿਆਂ ਆਰਾਮ ਨਾਲ ਦੇਖ ਰਿਹਾ ਸੀ ਤੇ ਖੁਦ ਪੂਰੀ ਤਸੱਲੀ ਨਾਲ ਬੱਲੇਬਾਜ਼ੀ ਕਰ ਰਿਹਾ ਸੀ। ਮੈਂ ਯਤਨ ਕਰ ਰਿਹਾ ਸੀ ਕਿ ਇਕ ਵਧੀਆ ਸਾਂਝੇਦਾਰੀ ਬਣੇ। ਜੇ ਈਮਾਨਦਾਰੀ ਨਾਲ ਕਹਾਂ ਤਾਂ ਅੰਕੜਿਆਂ ਜਾਂ ਰਿਕਾਰਡ ਬਾਰੇ ਮੈਨੂੰ ਜ਼ਿਆਦਾ ਪਤਾ ਨਹੀਂ ਸੀ।
ਇਹ ਵੀ ਪੜ੍ਹੋ : CWC 22 : ਭਾਰਤ ਨੇ ਪਾਕਿ ਨੂੰ 107 ਦੌੜਾਂ ਨਾਲ ਹਰਾ ਕੇ ਦਰਜ ਕੀਤੀ ਲਗਾਤਾਰ 11ਵੀਂ ਜਿੱਤ
ਜਡੇਜਾ ਨੇ ਕਿਹਾ ਕਿ ਮੈਂ ਖੁਸ਼ ਹਾਂ ਕਿ ਮੈਂ ਵਧੀਆ ਪ੍ਰਦਰਸ਼ਨ ਕੀਤਾ। ਜਦੋਂ ਤੁਸੀਂ ਇਸ ਤਰੀਕੇ ਦਾ ਪ੍ਰਦਰਸ਼ਨ ਕਰਦੇ ਹੋ ਤਾਂ ਤੁਹਾਨੂੰ ਕਾਫ਼ੀ ਵਧੀਆ ਮਹਿਸੂਸ ਹੁੰਦਾ ਹੈ। ਮੈਂ ਆਪਣੀ ਬੱਲੇਬਾਜ਼ੀ ’ਚ ਕੁਝ ਵੱਖਰਾ ਕਰਨ ਦਾ ਯਤਨ ਨਹੀਂ ਕੀਤਾ ਹੈ। ਬਸ ਆਪਣੀਆਂ ਸਮਰੱਥਾਵਾਂ ’ਤੇ ਭਰੋਸਾ ਕਰਦੇ ਹੋਏ ਮੈਂ ਅੱਗੇ ਵਧਿਆ ਹਾਂ। ਮੈਂ ਸੈੱਟ ਹੋਣ ਦੀ ਕੋਸ਼ਿਸ਼ ਕਰਦਾ ਹਾਂ ਤੇ ਉਸ ਤੋਂ ਬਾਅਦ ਮੈਂ ਆਪਣੇ ਸ਼ਾਟ ਖੇਡਦਾ ਹਾਂ। ਮੈਂ ਆਪਣੀ ਪਾਰੀ ਨੂੰ ਆਸਾਨ ਰੱਖਣ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਐੱਸ. ਜੀ. ਗੁਲਾਬੀ ਗੇਂਦ ਨਾਲ ਕੋਈ ਮੈਚ ਨਹੀਂ ਖੇਡਿਆ ਹੈ, ਇਸ ਲਈ ਇਹ ਕੁਝ ਨਵਾਂ ਹੋਵੇਗਾ। ਉਮੀਦ ਹੈ ਕਿ ਕੁਝ ਦਿਨਾਂ ਦੇ ਅਭਿਆਸ ਤੋਂ ਬਾਅਦ ਹੀ ਮੈਂ ਇਸ ਪ੍ਰਤੀ ਅਨੁਕੂਲਿਤ ਹੋ ਸਕਾਂਗਾ।
ਭਾਰਤ ਵਿਰੁੱਧ ਮੈਚ 'ਚ ਧੀ ਦੇ ਨਾਲ ਪਹੁੰਚੀ ਪਾਕਿਸਤਾਨੀ ਕਪਤਾਨ, ICC ਨੇ ਕੀਤਾ ਸਲਾਮ
NEXT STORY