ਸਪੋਰਟਸ ਡੈਸਕ- ਭਾਰਤ ਦੇ ਨਵੇਂ ਨਿਯੁਕਤ ਕਪਤਾਨ ਰੋਹਿਤ ਸ਼ਰਮਾ ਨੇ ਟੈਸਟ ਫਾਰਮੈਟ 'ਚ ਵੀ ਸ਼ਾਨਦਾਰ ਡੈਬਿਊ ਕੀਤਾ ਹੈ। ਸ਼੍ਰੀਲੰਕਾ ਦੇ ਖ਼ਿਲਾਫ਼ ਮੋਹਾਲੀ 'ਚ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਟੀਮ ਇੰਡੀਆ ਨੂੰ ਸ਼ਾਨਦਾਰ ਜਿੱਤ ਮਿਲੀ। ਮੈਚ ਜਿੱਤਣ ਤੋਂ ਬਾਅਦ ਰੋਹਿਤ ਨੇ ਕਿਹਾ ਕਿ ਇਹ ਇਕ ਚੰਗੀ ਸ਼ੁਰੂਆਤ ਸੀ। ਸੱਚ ਕਹਾਂ ਤਾਂ ਮੈਂ ਨਹੀਂ ਸੋਚਿਆ ਸੀ ਕਿ ਇਹ ਮੈਚ ਤਿੰਨ ਦਿਨਾਂ 'ਚ ਖ਼ਤਮ ਹੋ ਜਾਵੇਗਾ।
ਇਹ ਵੀ ਪੜ੍ਹੋ : ਸ਼੍ਰੀਲੰਕਾ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ’ਤੇ ਬੋਲੇ ਜਡੇਜਾ, ਮੋਹਾਲੀ ਮੇਰੇ ਲਈ ਖੁਸ਼ਕਿਸਮਤ
ਇਹ ਇਕ ਚੰਗੀ ਪਿੱਚ ਸੀ ਤੇ ਇਸ ਨਾਲ ਤੇਜ਼ ਗੇਂਦਬਾਜ਼ਾਂ ਨੂੰ ਵੀ ਮਦਦ ਮਿਲੀ। ਸਿਹਰਾ ਗੇਂਦਬਾਜ਼ਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਚੰਗੀ ਗੇਂਦਬਾਜ਼ੀ ਕੀਤੀ। ਰੋਹਿਤ ਨੇ ਕਿਹਾ- ਸਾਡੇ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ। ਵਿਰਾਟ ਲਈ ਇਹ ਇਤਿਹਾਸਕ ਟੈਸਟ ਮੈਚ ਸੀ। ਇਸ ਲਈ ਅਸੀਂ ਇਸ ਨੂੰ ਜਿੱਤਣਾ ਚਾਹੁੰਦੇ ਸੀ। ਇੰਨੇ ਵੱਡੇ ਨਿੱਜੀ ਪ੍ਰਦਰਸ਼ਨ ਨੂੰ ਦੇਖ ਕੇ ਖ਼ੁਸ਼ੀ ਹੋਈ।
ਇਹ ਵੀ ਪੜ੍ਹੋ : IPL 2022 ਦਾ ਸ਼ਡਿਊਲ ਆਇਆ ਸਾਹਮਣੇ, ਜਾਣੋ ਕਿਹੜੀਆਂ ਟੀਮਾਂ ਦਰਮਿਆਨ ਹੋਵੇਗਾ ਪਹਿਲਾ ਮੁਕਾਬਲਾ
ਰਵਿੰਦਰ ਜਡੇਜਾ ਨੂੰ ਦੋਹਰੇ ਸੈਂਕੜੇ ਤੋਂ ਪਹਿਲਾਂ ਪਵੇਲੀਅਨ 'ਤੇ ਪਰਤਨ ਦਾ ਇਸ਼ਾਰਾ ਕਰਨ 'ਤੇ ਰੋਹਿਤ ਨੇ ਕਿਹਾ ਕਿ ਮੈਚ ਦਾ ਮੁੱਖ ਆਕਰਸ਼ਣ ਜਡੇਜਾ ਹੀ ਸਨ। ਸਵਾਲ ਪਾਰੀ ਨੂੰ ਐਲਾਨ ਕਰਨ ਦਾ ਹੈ ਤਾਂ ਇਹ ਟੀਮ ਦਾ ਫ਼ੈਸਲਾ ਸੀ। ਜਡੇਜਾ ਦਾ ਫ਼ੈਸਲਾ ਦਿਖਾਉਂਦਾ ਹੈ ਕਿ ਉਹ ਕਿੰਨੇ ਨਿਸਵਾਰਥ ਹਨ। ਹੁਣ ਸਾਡਾ ਦੂਜਾ ਮੁਕਾਬਲਾ ਗੁਲਾਬੀ ਗੇਂਦ ਵਾਲਾ ਟੈਸਟ ਹੋਵੇਗਾ ਜਿਸ ਨੂੰ ਅਸੀਂ ਘਰੇਲੂ ਜ਼ਮੀਨ 'ਤੇ ਖੇਡਾਂਗੇ। ਅਸੀਂ ਕੁਝ ਸਮੇਂ ਤੋਂ ਇਹ ਨਹੀਂ ਖੇਡਿਆ ਹੈ। ਇਸ ਲਈ ਇਹ ਚੁਣੌਤੀ ਹੋਵੇਗੀ। ਦੇਖਦੇ ਹਾਂ ਕਿ ਅਸੀਂ ਕਿਸ ਤਰ੍ਹਾਂ ਦੀ ਪਿੱਚ 'ਤੇ ਖੇਡਾਂਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਦੀ ਪਾਕਿ 'ਤੇ ਲਗਾਤਾਰ 11ਵੀਂ ਜਿੱਤ, ਟਵਿੱਟਰ 'ਤੇ ਦਿੱਗਜਾਂ ਨੇ ਕੀਤੀ ਸ਼ਲਾਘਾ
NEXT STORY