ਨਵੀਂ ਦਿੱਲੀ— ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਵੀਰਵਾਰ ਨੂੰ ਹੀ ਅੰਤਰਰਾਸ਼ਟਰੀ ਕ੍ਰਿਕਟ 'ਚ 15 ਸਾਲ ਪੂਰੇ ਕੀਤੇ। ਉਨ੍ਹਾਂ ਨੇ ਇਸ ਮੌਕੇ 'ਤੇ ਸੋਸ਼ਲ ਮੀਡੀਆ 'ਤੇ ਇਕ ਭਾਵੁਕ ਪੋਸਟ ਸ਼ੇਅਰ ਕਰਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਹ ਜ਼ਖਮੀ ਹੈ ਅਤੇ ਰਾਸ਼ਟਰੀ ਕ੍ਰਿਕਟ ਅਕੈਡਮੀ 'ਚ ਇਸ ਤੋਂ ਉਭਰ ਰਿਹਾ ਹੈ। ਇਸ ਦੌਰਾਨ ਇੱਕ ਮੀਡੀਆ ਰਿਪੋਰਟ ਵਿੱਚ ਰਵਿੰਦਰ ਜਡੇਜਾ ਦੇ ਪਿਤਾ ਅਨਿਰੁਧ ਸਿੰਘ ਜਡੇਜਾ ਨੇ ਉਨ੍ਹਾਂ ਬਾਰੇ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਕਹੀਆਂ ਹਨ।
'ਉਹ ਸਾਨੂੰ ਨਹੀਂ ਬੁਲਾਉਂਦੇ, ਅਸੀਂ ਉਨ੍ਹਾਂ ਨੂੰ ਨਹੀਂ ਬੁਲਾਉਂਦੇ'
ਮੀਡੀਆ ਰਿਪੋਰਟਾਂ ਮੁਤਾਬਕ ਅਨਿਰੁਧ ਸਿੰਘ ਜਡੇਜਾ ਨੇ ਕਿਹਾ ਕਿ ਉਨ੍ਹਾਂ ਦਾ ਆਪਣੇ ਬੇਟੇ ਰਵਿੰਦਰ ਅਤੇ ਨੂੰਹ ਰਿਵਾਬਾ ਨਾਲ ਕੋਈ ਸਬੰਧ ਨਹੀਂ ਹੈ। ਉਹ ਸਾਨੂੰ ਨਹੀਂ ਬੁਲਾਉਂਦੇ ਅਤੇ ਅਸੀਂ ਉਨ੍ਹਾਂ ਨੂੰ ਨਹੀਂ ਬੁਲਾਉਂਦੇ। ਸਾਡੇ ਵਿਚਕਾਰ ਕੋਈ ਸਬੰਧ ਨਹੀਂ ਹੈ। ਉਨ੍ਹਾਂ ਨੇ 5 ਸਾਲਾਂ ਤੋਂ ਆਪਣੀ ਪੋਤੀ ਦਾ ਮੂੰਹ ਨਹੀਂ ਦੇਖਿਆ ਹੈ।
ਇਕ ਮੀਡੀਆ ਆਉਟਲੈਟ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਰਿਵਾਬਾ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਭ ਕੁਝ ਉਸ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਦੇ ਨਾਮ 'ਤੇ ਹੋਣਾ ਚਾਹੀਦਾ ਹੈ। ਖਾਸ ਕਰਕੇ ਰਿਵਾਬਾ ਦੀ ਮਾਂ ਹੀ ਸਭ ਕੁਝਧ ਸੰਭਾਲਦੀ ਹੈ। ਉਨ੍ਹਾਂ ਦੀ ਦਖਲਅੰਦਾਜ਼ੀ ਬਹੁਤ ਜ਼ਿਆਦਾ ਹੈ।
'ਨਯਨਾਬਾ ਨੇ ਉਸ ਨੂੰ ਮਾਂ ਵਾਂਗ ਪਾਲਿਆ'
ਮੀਡੀਆ ਰਿਪੋਰਟਾਂ ਮੁਤਾਬਕ ਰਵਿੰਦਰ ਜਡੇਜਾ ਦੇ ਪਿਤਾ ਪਿਛਲੇ 10 ਸਾਲਾਂ ਤੋਂ ਜਾਮਨਗਰ ਵਿੱਚ ਇਕ 2ਬੀਐੱਚਕੇ ਫਲੈਟ ਵਿੱਚ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਰਵਿੰਦਰ ਨੂੰ ਕ੍ਰਿਕਟਰ ਬਣਾਉਣ ਲਈ ਕਾਫੀ ਮਿਹਨਤ ਕੀਤੀ ਸੀ। ਉਨ੍ਹਾਂ ਨੇ ਚੌਕੀਦਾਰੀ ਕੀਤੀ। ਰਵਿੰਦਰ ਦੀ ਭੈਣ ਨਯਨਾਬਾ ਨੇ ਸਖ਼ਤ ਮਿਹਨਤ ਕੀਤੀ। ਉਨ੍ਹਾਂ ਨੇ ਉਸ ਨੂੰ ਮਾਂ ਵਾਂਗ ਪਾਲਿਆ। ਹੁਣ ਉਸ ਦਾ ਨੈਨਾਬਾ ਨਾਲ ਵੀ ਕੋਈ ਲੈਣਾ-ਦੇਣਾ ਨਹੀਂ ਹੈ।
'ਚੰਗਾ ਹੁੰਦਾ ਜੇ ਉਸ, ਦਾ ਵਿਆਹ ਨਾ ਹੁੰਦਾ'
ਮੀਡੀਆ ਰਿਪੋਰਟਾਂ ਮੁਤਾਬਕ ਅਨਿਰੁਧ ਸਿੰਘ ਨੇ ਰਿਵਾਬਾ ਦੇ ਪਰਿਵਾਰ ਬਾਰੇ ਕਿਹਾ ਕਿ ਉਨ੍ਹਾਂ ਨੂੰ ਰਵਿੰਦਰ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ ਸਿਰਫ਼ ਪੈਸੇ ਦੀ ਚਿੰਤਾ ਹੈ। ਸਾਨੂੰ ਇਸਦੀ ਲੋੜ ਨਹੀਂ ਹੈ। ਸਾਡੇ ਕੋਲ ਖੇਤ, ਪੈਨਸ਼ਨ ਅਤੇ ਹੋਟਲ ਹਨ। ਉਨ੍ਹਾਂ ਦੱਸਿਆ ਕਿ ਰਵਿੰਦਰ ਵੱਖ ਰਹਿੰਦਾ ਹੈ। ਕੌਣ ਜਾਣਦਾ ਹੈ ਕਿ ਉਸਦੀ ਪਤਨੀ ਨੇ ਕੀ ਕੀਤਾ ਹੈ? ਉਸ ਦਾ ਵਿਆਹ ਨਾ ਹੁੰਦਾ, ਉਸ ਨੂੰ ਕ੍ਰਿਕਟਰ ਨਾ ਬਣਾਉਂਦਾ ਤਾਂ ਚੰਗਾ ਹੁੰਦਾ। ਅਸੀਂ ਇਸ ਸਥਿਤੀ ਵਿੱਚ ਨਹੀਂ ਹੁੰਦੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਜਬਰ-ਜ਼ਨਾਹ ਦੇ ਦੋਸ਼ੀ ਵਰੁਣ ਨੇ ਐੱਫ. ਆਈ. ਐੱਚ. ਪ੍ਰੋ ਲੀਗ ’ਚੋਂ ਨਾਂ ਲਿਆ ਵਾਪਸ
NEXT STORY