ਪਰਥ–ਤੇਜ਼ ਗੇਂਦਬਾਜ਼ ਆਮਿਰ ਜਮਾਲ ਨੇ ਆਪਣੇ ਡੈਬਿਊ ਟੈਸਟ ਮੈਚ ਵਿਚ ਹੀ ਪਾਰੀ ਵਿਚ 6 ਵਿਕਟਾਂ ਲੈਣ ਦਾ ਕਾਰਨਾਮਾ ਕਰਕੇ ਆਸਟ੍ਰੇਲੀਆ ਨੂੰ ਪਹਿਲੇ ਟੈਸਟ ਕ੍ਰਿਕਟ ਮੈਚ ਵਿਚ ਸ਼ੁੱਕਰਵਾਰ ਨੂੰ ਇੱਥੇ 500 ਦੌੜਾਂ ਤਕ ਪਹੁੰਚਣ ਤੋਂ ਰੋਕਿਆ, ਜਿਸ ਤੋਂ ਬਾਅਦ ਪਾਕਿਸਤਾਨ ਨੇ ਚੌਕਸੀ ਭਰੀ ਸ਼ੁਰੂਆਤ ਕਰਦੇ ਹੋਏ ਦੂਜੇ ਦਿਨ ਦੀ ਖੇਡ ਖਤਮ ਹੋਣ ਤਕ 53 ਓਵਰਾਂ ਵਿਚ 2 ਵਿਕਟਾਂ ’ਤੇ 132 ਦੌੜਾਂ ਬਣਾਈਆਂ। ਆਲਰਾਊਂਡਰ ਮਿਸ਼ੇਲ ਮਾਰਸ਼ ਨੇ 90 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਜਮਾਲ ਨੇ 111 ਦੌੜਾਂ ਦੇ ਕੇ 6 ਵਿਕਟਾਂ ਲਈਆਂ, ਜਿਸ ਨਾਲ ਪਾਕਿਸਤਾਨ ਨੇ ਆਸਟ੍ਰੇਲੀਆ ਨੂੰ ਪਹਿਲੀ ਪਾਰੀ ਵਿਚ 487 ਦੌੜਾਂ ਹੀ ਬਣਾਉਣ ਦਿੱਤੀਆਂ। ਉਸਦੀ ਪਹਿਲੀ ਪਾਰੀ ਦਾ ਖਿੱਚ ਦਾ ਕੇਂਦਰ ਡੇਵਿਡ ਵਾਰਨਰ ਦਾ ਸੈਂਕੜਾ ਰਿਹਾ। ਉਸ ਨੇ ਪਹਿਲੇ ਦਿਨ 211 ਗੇਂਦਾਂ ’ਤੇ 164 ਦੌੜਾਂ ਦੀ ਪਾਰੀ ਖੇਡੀ। ਪਾਕਿਸਤਾਨ ਦੀ ਟੀਮ ਅਜੇ ਆਸਟ੍ਰੇਲੀਆ ਤੋਂ 355 ਦੌੜਾਂ ਪਿੱਛੇ ਹੈ। ਉਸਦੇ ਬੱਲੇਬਾਜ਼ਾਂ ਨੇ ਕਿਸੇ ਤਰ੍ਹਾਂ ਦਾ ਜ਼ੋਖਿਮ ਨਹੀਂ ਲਿਆ ਤੇ ਅਬਦੁੱਲ ਸ਼ਫੀਕ (42) ਤੇ ਇਮਾਮ ਉਲ ਹੱਕ (132 ਗੇਂਦਾਂ ’ਤੇ ਅਜੇਤੂ 38) ਨੇ ਪਹਿਲੀ ਵਿਕਟ ਲਈ 36.2 ਓਵਰਾਂ ਵਿਚ 74 ਦੌੜਾਂ ਜੋੜ ਕੇ ਪਾਕਿਸਤਾਨ ਨੂੰ ਚੌਕਸੀ ਭਰੀ ਸ਼ੁਰੂਆਤ ਦਿਵਾਈ। ਆਫ ਸਪਿਨਰ ਨਾਥਨ ਲਿਓਨ ਨੇ ਸ਼ਫੀਕ ਨੂੰ ਵਾਰਨਰ ਹੱਥੋਂ ਕੈਚ ਕਰਵਾ ਕੇ ਆਸਟ੍ਰੇਲੀਆ ਨੂੰ ਪਹਿਲੀ ਸਫਲਤਾ ਦਿਵਾਈ। ਪਾਕਿਸਤਾਨ ਦਾ ਆਊਟ ਹੋਣ ਵਾਲਾ ਦੂਜਾ ਬੱਲੇਬਾਜ਼ ਕਪਤਾਨ ਸ਼ਾਨ ਮਸੂਦ (30) ਸੀ, ਜਿਸ ਨੂੰ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਵਿਕਟਾਂ ਦੇ ਪਿੱਛੇ ਕੈਚ ਕਰਵਾਇਆ। ਸਟੰਪ ਉਖੜਨ ਦੇ ਸਮੇਂ ਇਮਾਮ 38 ਤੇ ਨਾਈਟ ਵਾਚਮੈਨ ਖੁਰਮ ਸ਼ਹਿਜ਼ਾਦ 7 ਦੌੜਾਂ ’ਤੇ ਖੇਡ ਰਹੇ ਸਨ।
ਇਹ ਵੀ ਪੜ੍ਹੋ-ਇੰਗਲੈਂਡ ਵਿਰੁੱਧ ਟੈਸਟ ’ਚ ਭਾਰਤੀ ਮਹਿਲਾ ਟੀਮ ਦਾ ਭਰੋਸਾ ਸਪਿਨ ’ਤੇ
ਆਸਟ੍ਰੇਲੀਆ ਨੇ ਸਵੇਰੇ 5 ਵਿਕਟਾਂ ’ਤੇ 346 ਦੌੜਾਂ ਤੋਂ ਆਪਣੀ ਪਾਰੀ ਅੱਗੇ ਵਧਾਈ ਸੀ। ਪਾਕਿਸਤਾਨ ਨੇ ਸਵੇਰ ਦੇ ਸੈਸ਼ਨ ਵਿਚ ਦੋ ਵਿਕਟਾਂ ਹਾਸਲ ਕੀਤੀਆਂ ਤੇ ਇਹ ਦੋਵੇਂ ਉਸ ਨੂੰ ਜਮਾਲ ਨੇ ਦਿਵਾਈਆਂ। ਇਸ ਤੇਜ਼ ਗੇਂਦਬਾਜ਼ ਨੇ ਐਲਕਸ ਕੈਰੀ (34) ਤੇ ਮਿਸ਼ੇਲ ਸਟਾਰਕ (12) ਦੋਵਾਂ ਨੂੰ ਬੋਲਡ ਕੀਤਾ।
ਆਸਟ੍ਰੇਲੀਆ ਨੇ ਲੰਚ ਤਕ 7 ਵਿਕਟਾਂ ’ਤੇ 476 ਦੌੜਾਂ ਬਣਾਈਆਂ ਸਨ ਪਰ ਦੂਜੇ ਸੈਸ਼ਨ ਵਿਚ ਉਸ ਨੇ 20 ਗੇਂਦਾਂ ਅਤੇ 11 ਦੌੜਾਂ ਦੇ ਅੰਦਰ ਆਪਣੀਆਂ ਬਾਕੀ ਬਚੀਆਂ ਤਿੰਨੇ ਵਿਕਟਾਂ ਗੁਆ ਦਿੱਤੀਆਂ। ਇਨ੍ਹਾਂ ਵਿਚ ਮਾਰਸ਼ ਦੀ ਵਿਕਟ ਵੀ ਸ਼ਾਮਲ ਸਨ, ਜਿਸ ਨੇ
ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਖੁਰਮ ਸ਼ਹਿਜ਼ਾਦ (83 ਦੌੜਾਂ ’ਤੇ 2 ਵਿਕਟਾਂ) ਨੂੰ ਦੂਜੇ ਸੈਸ਼ਨ ਦੀ ਪਹਿਲੀ ਗੇਂਦ ’ਤੇ ਬੋਲਡ ਕੀਤਾ। ਮਾਰਸ਼ ਨੇ ਆਪਣੀ 107 ਗੇਂਦਾਂ ਦੀ ਪਾਰੀ ਵਿਚ 15 ਚੌਕੇ ਤੇ 1 ਛੱਕਾ ਲਾਇਆ। ਜਮਾਲ ਨੇ ਇਸ ਤੋਂ ਬਾਅਦ ਬਾਕੀ ਬਚੀਆਂ 2 ਵਿਕਟਾਂ ਲੈਣ ਵਿਚ ਦੇਰ ਨਹੀਂ ਕੀਤੀ।
ਇਹ ਵੀ ਪੜ੍ਹੋ- ਮਾਰਸ਼ ਸੈਂਕੜੇ ਤੋਂ ਖੁੰਝੇ, ਆਸਟ੍ਰੇਲੀਆ ਨੇ ਪਹਿਲੀ ਪਾਰੀ 'ਚ ਬਣਾਈਆਂ 487 ਦੌੜਾਂ
ਆਪਣੀ 5ਵੀਂ ਵਿਕਟ ਲੈਣ ਤੋਂ ਬਾਅਦ ਉਸ ਨੇ ਪਿੱਚ ਨੂੰ ਚੁੰਮਿਆ। ਇਹ 1967 ਤੋਂ ਬਾਅਦ ਪਹਿਲਾ ਮੌਕਾ ਸੀ ਜਦੋਂ ਕਿਸੇ ਵਿਦੇਸ਼ੀ ਖਿਡਾਰੀ ਨੇ ਆਸਟ੍ਰੇਲੀਆ ਵਿਚ ਡੈਬਿਊ ਕਰਦੇ ਹੋਏ ਪਾਰੀ ਵਿਚ 5 ਜਾਂ ਇਸ ਤੋਂ ਵੱਧ ਵਿਕਟਾਂ ਲਈਆਂ। ਜਮਾਲ ਤੋਂ ਪਹਿਲਾਂ ਭਾਰਤ ਦੇ ਆਬਿਦ ਅਲੀ ਨੇ 1967 ਵਿਚ ਐਡੀਲੇਡ ਓਵਲ ਵਿਚ 55 ਦੌੜਾਂ ਦੇ ਕੇ 6 ਵਿਕਟਾਂ ਲਈਆਂਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਵਿਸ਼ਵ ਕੱਪ ਜੇਤੂ ਸਪੇਨ ਫੀਫਾ ਰੈਂਕਿੰਗ ’ਚ ਚੋਟੀ ’ਤੇ ਪਹੁੰਚਿਆ
NEXT STORY