ਮੈਨਚੈਸਟਰ (ਏਜੰਸੀ)- ਇੰਗਲੈਂਡ ਦੇ ਅਨੁਭਵੀ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਵੀਰਵਾਰ ਨੂੰ ਟੈਸਟ ਇਤਿਹਾਸ ’ਚ ਘਰੇਲੂ ਜ਼ਮੀਨ ’ਤੇ 100 ਟੈਸਟ ਮੈਚ ਖੇਡਣ ਵਾਲਾ ਪਹਿਲਾ ਖਿਡਾਰੀ ਬਣਨ ਦਾ ਮਾਣ ਹਾਸਲ ਕੀਤਾ। ਉਨ੍ਹਾਂ ਨੇ ਇਹ ਉਪਲੱਬਧੀ ਮੈਨਚੈਸਟਰ ’ਚ ਦੱਖਣੀ ਅਫਰੀਕਾ ਦੇ ਨਾਲ ਦੂਜਾ ਟੈਸਟ ਖੇਡ ਕੇ ਹਾਸਲ ਕੀਤੀ। ਇਸ ਤੋਂ ਪਹਿਲਾਂ 72 ਖਿਡਾਰੀਆਂ ਨੇ ਆਪਣੇ ਕਰੀਅਰ ’ਚ 100 ਤੋਂ ਜ਼ਿਆਦਾ ਟੈਸਟ ਮੈਚ ਖੇਡਣ ਦੀ ਉਪਲੱਬਧੀ ਹਾਸਲ ਕੀਤੀ ਹੈ, ਪਰ ਕੋਈ ਵੀ 100 ਟੈਸਟ ਮੈਚ ਆਪਣੇ ਦੇਸ਼ ਦੇ ਮੈਦਾਨ ’ਚ ਨਹੀਂ ਖੇਡ ਸਕਿਆ ਹੈ।
ਸਚਿਨ ਤੇਂਦੁਲਕਰ 200 ਟੈਸਟ ਖੇਡਣ ਵਾਲੇ ਇਕਲੌਤੇ ਖਿਡਾਰੀ ਹਨ ਪਰ ਉਨ੍ਹਾਂ ਨੇ ਵੀ ਭਾਰਤ ’ਚ ਸਿਰਫ਼ 94 ਟੈਸਟ ਖੇਡੇ ਹਨ ਅਤੇ ਉਥੇ ਸੂਚੀ ’ਚ ਐਂਡਰਸਨ ਤੋਂ ਬਾਅਦ ਦੂਜੇ ਸਥਾਨ ’ਤੇ ਹਨ। ਐਂਡਰਸਨ ਦੇ ਸਾਥੀ ਗੇਂਦਬਾਜ਼ ਸਟੂਅਰਟ ਬ੍ਰਾਂਡ ਘਰੇਲੂ ਮੈਦਾਨ 'ਤੇ 91 ਟੈਸਟ ਖੇਡ ਕੇ ਚੌਥੇ ਅਤੇ ਇੰਗਲੈਂਡ ਦੇ ਸਾਬਕਾ ਖਿਡਾਰੀ ਐਲਸਟਰ ਕੁੱਕ 89 ਟੈਸਟ ਖੇਡ ਕੇ ਪੰਜਵੇਂ ਸਥਾਨ 'ਤੇ ਹਨ। ਕੁੱਲ ਮਿਲਾ ਕੇ ਐਂਡਰਸਨ 174 ਟੈਸਟ ਖੇਡ ਕੇ ਤੇਂਦੁਲਕਰ ਦੇ ਪਿੱਛੇ ਬਣੇ ਹੋਏ ਹਨ।
ਭਾਰਤ-ਪਾਕਿ ਮੈਚ ਤੋਂ ਪਹਿਲਾਂ ਕੋਹਲੀ ਤੇ ਆਜ਼ਮ ਵਿਚਕਾਰ ਗੁਫਤਗੂ ਦੀ ਵੀਡੀਓ ਤੇਜ਼ੀ ਨਾਲ ਵਾਇਰਲ
NEXT STORY