ਦੁਬਈ (ਏਜੰਸੀ)- ਵਿਸ਼ਵ ਦੇ 2 ਮਹਾਨ ਕ੍ਰਿਕਟਰ ਵਿਰਾਟ ਕੋਹਲੀ ਅਤੇ ਬਾਬਰ ਆਜ਼ਮ ਵਿਚਕਾਰ ਗੁਫਤਗੂ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਤੇਜ਼ੀ ਨਾਲ ਟ੍ਰੇਂਡ ਹੋ ਰਹੀ ਹੈ। ਬੀ. ਸੀ. ਸੀ. ਆਈ. ਵੱਲੋਂ ਸਾਂਝੀ ਕੀਤੀ ਗਈ ਇਕ ਵੀਡੀਓ ’ਚ ਪਾਕਿਸਤਾਨੀ ਕਪਤਾਨ ਆਜ਼ਮ ਨੂੰ ਭਾਰਤੀ ਕ੍ਰਿਕਟਰ ਕੋਹਲੀ ਦੇ ਨਾਲ ਹੱਥ ਮਿਲਾਉਂਦੇ ਹੋਏ ਅਤੇ ਗੁਫਤਗੂ ਕਰਦੇ ਦੇਖਿਆ ਗਿਆ ਹੈ। ਭਾਰਤੀ ਟੀਮ ਨੇ ਏਸ਼ੀਆ ਕੱਪ ਤੋਂ ਪਹਿਲਾਂ 24 ਅਗਸਤ ਨੂੰ ਦੁਬਈ ’ਚ ਆਪਣਾ ਅਭਿਆਸ ਸੈਸ਼ਨ ਸ਼ੁਰੂ ਕੀਤਾ ਸੀ।
ਬੀ. ਸੀ. ਸੀ. ਆਈ. ਨੇ ਟਵਿਟਰ ’ਤੇ ਵੀਡੀਓ ਸਾਂਝੀ ਕਰਦੇ ਹੋਏ ਕੈਪਸ਼ਨ ਦਿੱਤੀ, 'ਹੈਲੋ ਦੁਬਈ, ਹਗਸ, ਸਮਾਇਲ ਅਤੇ ਵਾਰਮ-ਅਪ, ਜਿਵੇਂ ਕਿ ਅਸੀਂ ਏਸ਼ੀਆ ਕੱਪ-2022 ਲਈ ਤਿਆਰੀ ਸ਼ੁਰੂ ਕਰ ਰਹੇ ਹਾਂ।' ਬੀ. ਸੀ. ਸੀ. ਆਈ. ਵੱਲੋਂ ਸਾਂਝੀ ਕੀਤੀ ਗਈ ਵੀਡੀਓ ’ਚ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਅਫਗਾਨਿਸਤਾਨ ਅਤੇ ਪਾਕਿਸਤਾਨ ਦੀਆਂ ਟੀਮਾਂ ਦੇ ਖਿਡਾਰੀਆਂ ਦੇ ਨਾਲ ਗੱਲਬਾਤ ਕਰਦੇ ਅਤੇ ਆਪਣੀਆਂ ਖੁਸ਼ੀਆਂ ਨੂੰ ਇਜ਼ਹਾਰ ਕਰਦੇ ਹੋਏ ਦੇਖਿਆ ਗਿਆ ਹੈ।
ਭਾਰਤੀ ਟੀਮ ਦੇ ਦਿੱਗਜ਼ ਕ੍ਰਿਕਟਰ ਕੋਹਲੀ ਹਾਲ ਹੀ ਦੇ ਦਿਨਾਂ ’ਚ ਆਪਣੀ ਖ਼ਰਾਬ ਫਾਰਮ ਨਾਲ ਜੂਝ ਰਹੇ ਹਨ ਅਤੇ ਭਾਰਤੀ ਟੀਮ ਦੇ ਨਾਲ ਆਪਣੇ ਪ੍ਰਦਰਸ਼ਨ ਲਈ ਕਾਫੀ ਆਲੋਚਨਾ ਝੱਲ ਰਹੇ ਹਨ। ਖ਼ਰਾਬ ਫਾਰਮ ਨਾਲ ਜੂਝ ਰਹੇ ਦੁਨੀਆ ਭਰ ਦੇ ਕੋਹਲੀ ਦੇ ਪ੍ਰਸ਼ੰਸਕ ਉਨ੍ਹਾਂ ਦੀ ਇਕ ਚੰਗੀ ਪਾਰੀ ਦੇ ਇੰਤਜ਼ਾਰ ’ਚ ਹਨ, ਜਿਸ ਤੋਂ ਬਾਅਦ ਉਹ ਆਪਣੀ ਪੁਰਾਣੀ ਲੈਅ ’ਚ ਨਜ਼ਰ ਆਉਣਗੇ। ਅਜਿਹੇ ’ਚ ਸਾਰੀਆਂ ਦੀਆਂ ਨਜ਼ਰਾਂ ਉਨ੍ਹਾਂ ਦੇ ਰਿਕਾਰਡ 8ਵੇਂ ਏਸ਼ੀਆ ਕੱਪ ਖਿਤਾਬ ਹਾਸਲ ਕਰਨ ’ਚ ਮਦਦ ਕਰਨ ’ਤੇ ਟਿਕੀਆਂ ਹੋਣਗੀਆਂ।
ਆਲ ਇੰਡੀਆ ਚੈੱਸ ਫੈੱਡਰੇਸ਼ਨ ਦੇ ਅਹੁਦੇਦਾਰਾਂ ਦਰਮਿਆਨ ਜਾਰੀ ਹੈ ਸ਼ਹਿ-ਮਾਤ ਦੀ ਖੇਡ
NEXT STORY