ਜੰਮੂ– ਵਿਵਰਾਂਤ ਸ਼ਰਮਾ (ਅਜੇਤੂ 60) ਤੇ ਆਬਿਦ ਮੁਸ਼ਤਾਕ (ਅਜੇਤੂ 53) ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਜੰਮੂ-ਕਸ਼ਮੀਰ ਨੇ ਸ਼ੁੱਕਰਵਾਰ ਨੂੰ ਰਣਜੀ ਟਰਾਫੀ ਏਲੀਟ ਗਰੁੱਪ-ਏ ਦੇ ਮੈਚ ਵਿਚ ਤੀਜੇ ਦਿਨ ਹੀ ਤ੍ਰਿਪੁਰਾ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਜੰਮੂ-ਕਸ਼ਮੀਰ ਨੇ 202 ਦੇ ਟੀਚੇ ਦਾ ਪਿੱਛਾ ਕਰਦੇ ਹੋਏ 6 ਵਿਕਟਾਂ ’ਤੇ 204 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਜੰਮੂ-ਕਸ਼ਮੀਰ ਦੇ 23 ਅੰਕ ਹੋ ਗਏ ਹਨ ਤੇ ਉਹ ਗਰੁੱਪ-ਏ ਵਿਚ ਵਿਦਰਭ (27 ਅੰਕ) ਤੋਂ ਬਾਅਦ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਤ੍ਰਿਪੁਰਾ ਦੇ 12 ਅੰਕ ਹਨ ਤੇ ਉਹ ਪਹਿਲਾਂ ਦੀ ਤਰ੍ਹਾਂ 5ਵੇਂ ਸਥਾਨ ’ਤੇ ਹੈ।
ਉੱਥੇ ਹੀ, ਕਟਕ ਵਿਚ ਓਡਿਸ਼ਾ ਨੇ ਲਗਾਤਾਰ ਦੋ ਮੈਚਾਂ ਵਿਚ ਹਾਰ ਝੱਲਣ ਤੋਂ ਬਾਅਦ ਮਹਾਰਾਸ਼ਟਰ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਰਣਜੀ ਟਰਾਫੀ ਦੇ ਮੌਜੂਦਾ ਸੈਸ਼ਨ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਓਡਿਸ਼ਾ ਦੇ 10 ਅੰਕ ਹੋ ਗਏ ਹਨ ਤੇ 5 ਮੈਚਾਂ ਤੋਂ ਬਾਅਦ ਉਹ 6ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਮਹਾਰਾਸ਼ਟਰ ਦੇ 8 ਅੰਕ ਹਨ ਤੇ ਉਹ ਪਹਿਲਾਂ ਦੀ ਤਰ੍ਹਾਂ 7ਵੇਂ ਸਥਾਨ ’ਤੇ ਹੈ।
ਇਸ ਵਿਚਾਲੇ ਦਿੱਲੀ ਵਿਚ ਖੇਡੇ ਜਾ ਰਹੇ ਗਰੁੱਪ-ਏ ਦੇ ਇਕ ਹੋਰ ਮੈਚ ਵਿਚ ਮੁੰਬਈ ਦੀ ਟੀਮ ਸੈਨਾ ਵਿਰੁਧ ਜਿੱਤ ਦੇ ਨੇੜੇ ਪਹੁੰਚ ਗਈ ਹੈ। ਤੇਜ਼ ਗੇਂਦਬਾਜ਼ ਮੋਹਿਤ ਅਵਸਥੀ ਤੇ ਸ਼ਾਰਦੁਲ ਠਾਕੁਰ ਨੇ ਮਿਲ ਕੇ 7 ਵਿਕਟਾਂ ਲਈਆਂ, ਜਿਸ ਨਾਲ ਮੁੰਬਈ ਨੇ ਸੈਨਾ ਦੀ ਟੀਮ ਨੂੰ ਦੂਜੀ ਪਾਰੀ ਵਿਚ 182 ਦੌੜਾਂ ’ਤੇ ਆਊਟ ਕਰ ਦਿੱਤਾ। ਇਸ ਤਰ੍ਹਾਂ ਨਾਲ ਮੁੰਬਈ ਨੂੰ 135 ਦੌੜਾਂ ਦਾ ਆਸਾਨ ਟੀਚਾ ਮਿਲਿਆ। ਉਸ ਨੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ 1 ਵਿਕਟ ’ਤੇ 24 ਦੌੜਾਂ ਬਣਾ ਲਈਆ ਸਨ ਤੇ ਹੁਣ ਉਸ ਨੂੰ ਜਿੱਤ ਲਈ 111 ਦੌੜਾਂ ਦੀ ਲੋੜ ਹੈ। ਮੁੰਬਈ 16 ਅੰਕ ਲੈ ਕੇ ਅੰਕ ਸੂਚੀ ਵਿਚ ਤੀਜੇ ਸਥਾਨ ’ਤੇ ਹੈ।
ਜੈਕ ਪਾਲ ਦੇ ਪੰਚ ਨਾਲ ਧੂੜ ਚੱਟਣ ਨੂੰ ਮਜਬੂਰ ਹੋਏ 20 ਸਾਲਾਂ ਬਾਅਦ ਰਿੰਗ 'ਤੇ ਉਤਰੇ ਲੀਜੈਂਡ ਮਾਈਕ ਟਾਇਸਨ
NEXT STORY