ਲੰਡਨ : ਐਡਮ ਜਾਂਪਾ ਦਾ ਮੰਨਣਾ ਹੈ ਕਿ ਉਸਦੀ ਹਮਲਾਵਰ ਲੈਗ ਸਪਿਨ ਅਤੇ ਨਥਨ ਲਿਓਨ ਦੀ ਆਫ ਸਪਿਨ 30 ਮਈ ਤੋਂ ਇੰਗਲੈਂਡ ਵਿਚ ਸ਼ੁਰੂ ਹੋ ਰਹੇ ਆਈ. ਸੀ. ਸੀ. ਵਿਸ਼ਵ ਕੱਪ ਵਿਚ ਆਸਟਰੇਲੀਆ ਦਾ ਮਹੱਤਵਪੂਰਨ ਹੱਥਿਆਰ ਸਾਬਤ ਹੋਵੇਗੀ। ਜਾਂਪਾ ਅਤੇ ਲਿਓਨ ਨੇ ਪਾਕਿਸਤਾਨ ਖਿਲਾਫ 5 ਮੈਚਾਂ ਦੀ ਵਨ ਡੇ ਸੀਰੀਜ਼ ਵਿਚ 12 ਵਿਕਟਾਂ ਲਈਆਂ। ਜਾਂਪਾ ਨੇ ਪੱਤਰਕਾਰਾਂ ਨੂੰ ਕਿਹਾ, ''ਕੁਝ ਮਹੀਨੇ ਪਹਿਲਾਂ ਅਸੀਂ ਇਕ-ਦੂਜੇ ਨੂੰ ਕਿਹਾ ਕਿ ਅਸੀਂ ਵਿਸ਼ਵ ਕੱਪ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਸਾਨੂੰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨੀ ਹੈ।''

ਜਾਂਪਾ ਨੇ ਪਿਛਲੇ ਸੈਸ਼ਨ ਵਿਚ ਏਸੈਕਸ ਲਈ ਕਾਊਂਟੀ ਕ੍ਰਿਕਟ ਖੇਡਿਆ ਸੀ। ਉਸਨੇ ਕਿਹਾ, ''ਅਸੀਂ ਪਿਛਲੇ ਕੁਝ ਮਹੀਨਿਆਂ ਵਿਚ ਕਾਫੀ ਗੱਲਬਾਤ ਕੀਤੀ ਹੈ। ਅਸੀਂ ਨੈਟਸ 'ਤੇ ਕਾਫੀ ਗੱਲਬਾਤ ਕੀਤੀ ਅਤੇ ਮੈਦਾਨ 'ਤੇ ਵੀ। ਕਪਤਾਨ ਐਰੋਨ ਫਿੰਚ ਨੇ ਸਾਨੂੰ ਡੈਥ ਓਵਰਾਂ ਵਿਚ ਵਿਕਟ ਲੈਣ 'ਤੇ ਧਿਆਨ ਦੇਣ ਲਈ ਕਿਹਾ। ਜੇਕਰ ਤੁਸੀਂ ਵਿਰਾਟ ਕੋਹਲੀ ਜਾਂ ਬਟਲਰ ਵਰਗੇ ਫਾਰਮ 'ਚ ਚੱਲ ਰਹੇ ਬੱਲੇਬਾਜ਼ਾਂ ਨੂੰ ਗੇਂਦਬਾਜ਼ੀ ਕਰ ਰਹੇ ਹੋ ਤਾਂ ਮੱਧ ਦੇ ਓਵਰਾਂ ਵਿਚ ਗੇਂਦਬਾਜ਼ੀ ਕਾਫੀ ਮਹੱਤਵਪੂਰਨ ਹੁੰਦੀ ਹੈ।'' ਆਸਟਰੇਲੀਆ ਨੇ 1 ਜੂਨ ਨੂੰ ਪਹਿਲਾਂ ਮੈਚ ਅਫਗਾਨਿਸਤਾਨ ਨਾਲ ਖੇਡਣਾ ਹੈ।

ਵਿਸ਼ਵ ਕੱਪ ਤੋਂ ਪਹਿਲਾਂ ਫਿੰਚ ਬੋਲੇ-ਰਿਕੀ ਪੋਂਟਿੰਗ ਦੇ ਸਾਹਮਣੇ ਪੂਰੀ ਆਸਟ੍ਰੇਲੀਆਈ ਟੀਮ ਹੈ ਬੱਚੇ ਵਰਗੀ
NEXT STORY