ਸਿਓਲ- ਜਾਪਾਨ, ਆਸਟਰੇਲੀਆ ਅਤੇ ਸੀਰੀਆ ਨੇ ਫੁੱਟਬਾਲ ਵਿਸ਼ਵ ਕੱਪ 2022 ਦੇ ਏਸ਼ੀਆਈ ਕੁਆਲੀਫਾਇੰਗ ਵਿਚ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ ਜਦਕਿ ਕ੍ਰਿਗਿਸਤਾਨ ਨੂੰ ਪੂਰਾ ਮੈਚ ਗੋਲਕੀਪਰ ਦੇ ਬਿਨਾਂ ਖੇਡਣਾ ਪਿਆ। ਕੋਵਿਡ-19 ਦੇ ਕਾਰਨ ਕ੍ਰਿਗਿਸਤਾਨ ਦੇ ਤਿੰਨੇ ਗੋਲਕੀਪਰ ਇਕਾਂਤਵਾਸ 'ਤੇ ਹਨ ਅਤੇ ਉਸ ਨੂੰ ਦੂਜੇ ਦੌਰ ਦੇ ਕੁਆਲੀਫਾਇੰਰ ਵਿਚ ਇਕ ਡਿਫੈਂਡਰ ਨੂੰ ਇਹ ਜ਼ਿੰਮੇਵਾਰੀ ਸੌਂਪਣੀ ਪਈ। ਆਈਜਰ ਅਖਮਾਤੋਵ ਨੇ ਗੋਲਕੀਪਰ ਦੀ ਭੂਮਿਕਾ ਨਿਭਾਈ ਪਰ ਉਹ ਫੀਫਾ ਰੈਂਕਿੰਗ ਵਿਚ 192ਵੇਂ ਨੰਬਰ 'ਤੇ ਕਬਜ਼ ਮੰਗੋਲੀਆ ਨੂੰ 1-0 ਨਾਲ ਜਿੱਤ ਦਰਜ ਕਰਨ ਤੋਂ ਨਹੀਂ ਰੋਕ ਸਕਿਆ। ਮੰਗੋਲੀਆ ਦੀ ਇਹ 8 ਮੈਚਾਂ ਵਿਚ ਦੂਜੀ ਜਿੱਤ ਹਨ ਪਰ ਉਹ ਗਰੁੱਪ ਵਿਚ ਆਖਰੀ ਸਥਾਨ 'ਤੇ ਹੈ।
ਇਹ ਖ਼ਬਰ ਪੜ੍ਹੋ- ਸ਼੍ਰੀਲੰਕਾ ਦੌਰੇ ਤੋਂ ਪਹਿਲਾਂ ਪਤਨੀ ਦੇ ਨਾਲ ਚਾਹਲ ਨੇ ਸ਼ੁਰੂ ਕੀਤਾ ਵਰਕਆਊਟ (ਵੀਡੀਓ)
ਜਾਪਾਨ ਗਰੁੱਪ ਵਿਚ ਚੋਟੀ 'ਤੇ ਬਣਿਆ ਹੋਇਆ ਹੈ। ਉਸ ਨੇ ਤਜ਼ਾਕਿਸਤਾਨ ਨੂੰ 4-1 ਨਾਲ ਹਰਾ ਕੇ ਆਪਣੀ 7ਵੀਂ ਜਿੱਤ ਦਰਜ ਕੀਤੀ। ਜਾਪਾਨ ਪਹਿਲਾਂ ਹੀ ਕੁਆਲੀਫਾਇੰਗ ਦੇ ਤੀਜੇ ਦੌਰ ਵਿਚ ਜਗ੍ਹਾ ਪੱਕੀ ਕਰ ਚੁੱਕਾ ਹੈ। ਸੀਰੀਆ ਨੇ ਸ਼ਾਰਜਾਹ ਵਿਚ ਗੁਆਮ ਨੂੰ 3-0 ਨਾਲ ਹਾਇਆ, ਜਿਹੜੀ ਗਰੁੱਪ-ਏ ਵਿਚ ਉਸਦੀ 7ਵੀਂ ਜਿੱਤ ਹੈ। ਉਹ ਤੀਜੇ ਦੌਰ ਵਿਚ ਪ੍ਰਵੇਸ਼ ਕਰਨ ਵਾਲੀ ਦੂਜੀ ਟੀਮ ਬਣ ਗਈ ਹੈ। ਆਸਟਰੇਲੀਆ ਨੇ ਗਰੁੱਪ ਬੀ ਵਿਚ ਤਾਈਵਾਨ ਨੂੰ 5-1 ਨਾਲ ਹਰਾਇਆ, ਜਿਹੜੀ ਉਸਦੀ 6ਵੀਂ ਜਿੱਤ ਹੈ। ਉਹ ਜੌਰਡਨ ਤੋਂ 5 ਅੰਕ ਅੱਗੇ ਹੈ।
ਇਹ ਖ਼ਬਰ ਪੜ੍ਹੋ- ਤੇਜ਼ ਰਫਤਾਰ ਨਾਲ ਵਾਹਨ ਚਲਾਉਣ ’ਤੇ ਸਿੰਗਾਪੁਰ ’ਚ ਭਾਰਤੀ ਮੂਲ ਦੇ ਅਦਾਕਾਰ ’ਤੇ ਜੁਰਮਾਨਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤੀ ਕਪਤਾਨ ਸੁਨੀਲ ਸ਼ੇਤਰੀ ਨੇ ਮੇਸੀ ਨੂੰ ਇਸ ਮਾਮਲੇ 'ਚ ਪਛਾੜਿਆ
NEXT STORY