ਵੇਲਿੰਗਟਨ, (ਭਾਸ਼ਾ)– ਹਿਨਾਤਾ ਮਿਯਾਜਾਵਾ ਦੀ ਅਗਵਾਈ ’ਚ ਜਾਪਾਨ ’ਚ ਗੋਲ ਕਰਨ ਦੇ ਆਪਣੇ ਸ਼ਾਨਦਾਰ ਰਿਕਾਰਡ ਨੂੰ ਬਰਕਰਾਰ ਰੱਖਦੇ ਹੋਏ ਸ਼ਨੀਵਾਰ ਨੂੰ ਇੱਥੇ ਨਾਰਵੇ ਨੂੰ 3-1 ਨਾਲ ਹਰਾ ਕੇ ਚੌਥੀ ਵਾਰ ਮਹਿਲਾ ਵਿਸ਼ਵ ਕੱਪ ਫੁੱਟਬਾਲ ਪ੍ਰਤੀਯੋਗਿਤਾ ਦੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ।ਮਿਯਾਜਾਵਾ ਨੇ 81ਵੇਂ ਮਿੰਟ ’ਚ ਗੋਲ ਕਰਕੇ ਜਾਪਾਨ ਦੀ ਜਿੱਤ ਤੈਅ ਕੀਤੀ।
ਇਹ ਉਸਦਾ ਇਸ ਟੂਰਨਾਮੈਂਟ ’ਚ 5ਵਾਂ ਗੋਲ ਹੈ ਤੇ ਉਹ ਸਭ ਤੋਂ ਵੱਧ ਗੋਲ ਕਰਨ ਵਾਲੀ ਖਿਡਾਰਨ ਬਣੀ ਹੋਈ ਹੈ। ਜਾਪਾਨ ਹੁਣ ਤਕ ਪ੍ਰਤੀਯੋਗਿਤਾ ’ਚ 14 ਗੋਲ ਕਰ ਚੁੱਕੀ ਹੈ ਜਦਕਿ ਉਸਦੇ ਵਿਰੁੱਧ ਪਹਿਲੀ ਵਾਰ ਕਿਸੇ ਟੀਮ ਨੇ ਗੋਲ ਕੀਤਾ ਹੈ। ਜਾਪਾਨ ਤੇ ਨਾਰਵੇ ਇਸ ਤੋਂ ਪਹਿਲਾਂ ਵਿਸ਼ਵ ਕੱਪ ’ਚ ਸਿਰਫ ਇਕ ਵਾਰ ਇਕ-ਦੂਜੇ ਨਾਲ ਭਿੜੇ ਸਨ। ਵਿਸ਼ਵ ਕੱਪ 1999 ਦੇ ਇਸ ਮੈਚ ’ਚ ਨਾਰਵੇ ਨੇ 4-0 ਨਾਲ ਜਿੱਤ ਦਰਜ ਕੀਤੀ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
13 ਸਾਲ ਦੇ ਬਾਈਕ ਰੇਸਰ ਸ਼੍ਰੇਅਸ ਹਰੀਸ਼ ਦਾ ਹੋਇਆ ਦਿਹਾਂਤ, ਰੇਸ ਦੌਰਾਨ ਗਈ ਜਾਨ
NEXT STORY